ਪੁਲਿਸ ਨੇ ਬਿਕਰਮ ਨੂੰ ਐਤਵਾਰ ਰਾਤ ਨੂੰ ਹੀ ਲਿਆ ਹਿਰਾਸਤ 'ਚ: ਪਰਿਵਾਰਕ ਮੈਂਬਰ 
Published : Nov 23, 2018, 1:04 pm IST
Updated : Nov 23, 2018, 1:04 pm IST
SHARE ARTICLE
Bikramjeet Mother's
Bikramjeet Mother's

ਅਦਲੀਵਾਲ ਦੇ ਨਿੰਰਕਾਰੀ ਭਵਨ ਵਿਚ ਹੋਏ ਧਮਾਕੇ  ਦੇ ਕਥਿਤ ਦੋਸ਼ੀ ਬਿਕਰਮਜੀਤ ਸਿੰਘ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲੈਣ ਤੋਂ ਬਾਅਦ..

ਚੰਡੀਗੜ੍ਹ (ਸ.ਸ.ਸ) : ਅਦਲੀਵਾਲ ਦੇ ਨਿੰਰਕਾਰੀ ਭਵਨ ਵਿਚ ਹੋਏ ਧਮਾਕੇ  ਦੇ ਕਥਿਤ ਦੋਸ਼ੀ ਬਿਕਰਮਜੀਤ ਸਿੰਘ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲੈਣ ਤੋਂ ਬਾਅਦ ਅੱਜ ਇੱਕ ਨਵਾਂ ਖੁਲਾਸਾ ਹੋਇਆ ਹੈ। ਅੱਜ ਸਪੋਕਸਮੈਨ ਟੀਵੀ ਵਲੋ ਜਦ ਬਿਕਰਮਜੀਤ ਸਿੰਘ ਦੇ ਘਰ ਦਾ ਦੌਰਾ ਕੀਤਾ ਗਿਆ ਤਾਂ ਪਤਾ ਲਗਾ ਕਿ ਬਿਕਰਮਜੀਤ ਸਿੰਘ ਨੂੰ ਪੁਲੀਸ ਨੇ ਐਤਵਾਰ ਰਾਤ ਨੂੰ ਹੀ ਚੁਕ ਲਿਆ ਸੀ। ਬਿਕਰਮਜੀਤ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਹੁਣ ਤੱਕ ਘਰ ਦੀ 4 ਵਾਰ ਤਲਾਸ਼ੀ ਲੈ ਲਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਾਰ ਵਾਰ ਉਨ੍ਹਾਂ ਨੂੰ ਤੰਗ ਕਰ ਰਹੀ ਹੈ ਜਦਕਿ ਉਨ੍ਹਾਂ ਦਾ ਪੁੱਤਰ ਬੇਕਸੂਰ ਹੈ।

Bikramjeet Singh Bikramjeet Singh

ਬਿਕਰਮ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਘਰ ਸੋਗ ਦਾ ਮਹੌਲ ਹੈ ਅਤੇ ਰਿਸ਼ਤੇਦਾਰ ਭਾਰੀ ਗਿਣਤੀ ਵਿਚ ਇਕੱਠੇ ਹੋ ਗਏ ਹਨ, ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਐਤਵਾਰ ਰਾਤ ਨੂੰ ਹੀ ਬਿਕਰਮ ਨੂੰ ਹਿਰਾਸਤ ਵਿਚ ਲੈ ਲਿਆ ਸੀ ਜਦ ਕਿ ਪੁਲਿਸ ਬਾਰ ਬਾਰ ਬਿਆਨ ਬਦਲ ਕੇ  ਵਖ ਵਖ ਥਾਵਾਂ ਤੋ ਫੜਿਆ ਦਸ ਰਹੀ ਹੈ। ਉਧਰ ਅਵਤਾਰ ਸਿੰਘ ਖਾਲਸਾ ਜੋ ਕਿ ਪੇਸ਼ੇ ਵਜੋ ਆਰ ਐਮ ਪੀ ਡਾਕਟਰ ਹੈ, ਸਪੋਕੇਸਮੈਨ ਟੀਵੀ ਵੱਲੋਂ ਉਸਦੇ ਘਰ ਦਾ ਵੀ ਦੌਰਾ ਕੀਤਾ ਗਿਆ। ਅਵਤਾਰ ਸਿੰਘ ਘਰ 'ਤੇ ਪੁਲਿਸ ਵਾਲਿਆਂ ਨੇ ਤਿੱਖੀ ਨਜ਼ਰ ਰੱਖੀ ਹੋਈ ਹੈ।

Nirankari BhawanNirankari Bhawan

ਮੀਡੀਆ ਦੇ ਸਵਾਲਾਂ  ਤੋਂ  ਬਚਦੇ ਨਜਰ ਆ ਰਹੇ ਪੁਲੀਸ ਵਾਲੇ ਕਹਿੰਦੇ  ਹਨ ਕਿ ਅਸੀ ਜਦ ਘਰ ਆਏ ਤਾਂ ਦਰਵਾਜੇ ਖੁਲੇ ਸਨ। ਦੱਸ ਦੇਈਏ ਅਵਤਾਰ ਸਿੰਘ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਅਤੇ ਪੁਲਿਸ ਉਸਦੀ ਤਲਾਸ਼ ਕਰ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement