
ਅੰਮ੍ਰਿਤਸਰ 'ਚ ਬੀਤੇ ਦਿਨੀ ਨਿਰੰਕਾਰੀ ਭਵਨ 'ਚ ਹੋਏ ਬੰਬ ਧਮਾਕੇ ਨੇ ਲੋਕਾਂ ਨੂੰ ਸਹਿਮ 'ਚ ਪਾ ਦਿਤਾ ਹੈ ਉੱਥੇ ਹੀ ਨਿਰੰਕਾਰੀ ਭਵਨ 'ਚ ਹੋਏ ਗ੍ਰਨੇਡ ਅਟੈਕ ਨੇ ਨਾ ਸਿਰਫ
ਅੰਮ੍ਰਿਤਸਰ (ਸਸਸ): ਅੰਮ੍ਰਿਤਸਰ 'ਚ ਬੀਤੇ ਦਿਨੀ ਨਿਰੰਕਾਰੀ ਭਵਨ 'ਚ ਹੋਏ ਬੰਬ ਧਮਾਕੇ ਨੇ ਲੋਕਾਂ ਨੂੰ ਸਹਿਮ 'ਚ ਪਾ ਦਿਤਾ ਹੈ ਉੱਥੇ ਹੀ ਨਿਰੰਕਾਰੀ ਭਵਨ 'ਚ ਹੋਏ ਗ੍ਰਨੇਡ ਅਟੈਕ ਨੇ ਨਾ ਸਿਰਫ ਪੰਜਾਬ ਸੂਬੇ ਨੂੰ ਹਿਲਾ ਕੇ ਰੱਖ ਦਿਤਾ ਹੈ ਸਗੋਂ ਕੁੱਝ ਸ਼ੱਕ ਵੀ ਪੈਦਾ ਕੀਤੇ ਹਨ। ਦੱਸ ਦਈਏ ਕਿ ਐਤਵਾਰ ਨੂੰ ਧਾਰਮਿਕ ਡੇਰੇ ਦੇ ਪ੍ਰੋਗਰਾਮ ਵਿਚ ਹੋਏ ਇਸ ਹਮਲੇ ਨੇ 1980 ਦੇ ਦਹਾਕੇ ਦੀ ਉਸ ਪੰਜਾਬ ਦੀ ਯਾਦ ਦਿਵਾ ਦਿਤੀ ਜਦੋਂ ਨਿਰੰਕਾਰੀਆਂ ਅਤੇ ਸਿੱਖਾਂ ਦੇ ਵਿਚ ਹਿੰਸਾ ਨੇ ਖਾਲਿਸਤਾਨ
Nirankari Bhavan
ਮੂਵਮੈਂਟ ਨੂੰ ਸਰਗਰਮ ਕੀਤਾ ਅਤੇ ਪੰਜਾਬ ਵਿਚ ਆਤਿਵਾਦ ਸਿਖਰ 'ਤੇ ਪਹੁੰਚ ਗਿਆ। ਦਰਅਸਲ ਇਸ ਹਮਲੇ ਵਿਚ ਅਲਕਾਇਦਾ ਅਤੇ ਆਈਐਸਆਈਕਨੈਕਸ਼ਨ ਦੇ ਸ਼ੱਕ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਨਿਰੰਕਾਰੀ ਮਿਸ਼ਨ ਦੀ ਸ਼ੁਰੁਆਤ ਸਿੱਖ ਧਰਮ ਦੇ ਅੰਦਰ ਹੀ ਇਕ ਪੰਥ ਦੇ ਰੂਪ ਵਿਚ ਹੋਈ ਸੀ। 1929 ਵਿਚ ਪੇਸ਼ਾਵਰ (ਹੁਣ ਪਾਕਿਸਤਾਨ 'ਚ) ਵਿਚ ਬੂਟਾ ਸਿੰਘ ਨੇ ਨਿਰੰਕਾਰੀ ਮਿਸ਼ਨ ਦੀ ਸ਼ੁਰੁਆਤ ਕੀਤੀ ਸੀ।
Amritsar
ਜਿਸ ਤੋਂ ਬਾਅਦ ਨਿਰੰਕਾਰੀਆਂ ਨੇ ਸਿੱਖਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੀ ਪੰਰਪਰਾ ਦਾ ਬਾਈਕਾਟ ਕਰਦੇ ਹੋਏ ਜਿੰਦਾ ਗੁਰੂ ਨੂੰ ਮੰਨਣ ਦੀ ਗੱਲ ਕਹੀ। ਦੱਸ ਦਈਏ ਕਿ ਵੰਡ ਤੋਂ ਬਾਅਦ ਦਿੱਲੀ ਵਿਚ ਨਿਰੰਕਾਰੀਆਂ ਦਾ ਹੈਡਕੁਆਟਰ ਬਣਿਆ।ਜਿਸ ਤੋਂ ਬਾਅਦ ਬੂਟਾ ਸਿੰਘ, ਅਵਤਾਰ ਸਿੰਘ, ਬਾਬਾ ਗੁਰਬਚਨ ਸਿੰਘ, ਬਾਬਾ ਹਰਦੇਵ ਸਿੰਘ, ਮਾਤਾ ਸਵਿੰਦਰ ਹਰਦੇਵ ਅਤੇ ਮਾਤਾ ਸੁਦੀਕਸ਼ਾ ਨਿਰੰਕਾਰੀਆਂ ਦੇ 6 ਗੁਰੂ ਹੋਏ। ਫਿਲਹਾਲ ਹੁਣ ਮਾਤਾ ਸੁਦੀਕਸ਼ਾ ਹੀ ਨਿਰੰਕਾਰੀਆਂ ਦੀ ਗੁਰੂ ਹਨ।
Nirankari Bhavan
ਜ਼ਿਕਰਯੋਗ ਹੈ ਕਿ ਸਿੱਖਾ ਨੇ ਗੁਰੂ ਅਵਤਾਰ ਸਿੰਘ ਵੱਲੋਂ ਰਚਿਤ ਅਵਤਾਰਵਾਣੀ ਅਤੇ ਯੁੱਗ ਪੁਰਖ ਵਰਗੀ ਰਚਨਾਵਾਂ ਤੇ ਸਿੱਖ ਧਰਮ ਅਤੇ ਸਿੱਖ ਗੁਰੂਆਂ ਦੀ ਅਲੋਚਨਾ ਦਾ ਇਲਜ਼ਾਮ ਲਗਾਇਆ ਗਿਆ ਜਿਸ ਤੋਂ ਬਾਅਦ ਸਿੱਖਾਂ ਅਤੇ ਨਿਰੰਕਾਰੀਆਂ ਦੇ ਵਿਚ ਦਾ ਇਹੀ ਵਿਵਾਦ ਅੱਗੇ ਚਲਕੇ ਹਿੰਸਕ ਬਣ ਗਿਆ।ਦੂਜੇ ਪਾਸੇ 1980 ਦੇ ਦਹਾਕੇ 'ਚ ਭਿੰਡਰਾਵਾਲੇ ਦੀ ਲੋਕ ਪ੍ਰਿਯਤਾ ਵੱਧ ਰਹੀ ਸੀ। ਜ਼ਿਕਰਯੋਗ ਹੈ ਕਿ ਨਿਰੰਕਾਰੀ ਮਿਸ਼ਨ 'ਤੇ ਹੋਏ ਹਮਲੇ ਦੀ ਸੱਭ ਤੋਂ ਵੱਡੀ ਖਾਸੀਅਤ ਇਹ ਹੈ
ਕਿ ਪੰਜਾਬ ਵਿਚ ਅਤਿਵਾਦੀਆਂ ਦੀ ਮੂਵਮੈਂਟ ਨੂੰ ਲੈ ਕੇ ਪਹਿਲਾਂ ਤੋਂ ਅਲਰਟ ਜਾਰੀ ਕੀਤਾ ਹੋਇਆ ਸੀ। ਅਲਕਾਇਦਾ ਕਮਾਂਡਰ ਜ਼ਾਕੀਰ ਮੂਸਾ ਦੇ ਪੰਜਾਬ ਵਿਚ ਦੇਖੇ ਜਾਣ ਦੀ ਸੂਚਨਾ ਮਿਲੀ ਸੀ ਅਤੇ ਇਸ ਤੋਂ ਪਹਿਲਾਂ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਦੇ ਵੀ ਪੰਜਾਬ ਵਿਚ ਦਾਖਲ ਹੋਣ ਤੇ ਅਲਰਟ ਜਾਰੀ ਹੋਇਆ ਸੀ।ਪਰ ਉਸ ਦੇ ਬਾਵਜੂਦ ਵੀ ਇਹ ਧਮਾਕਾ ਹੋ ਗਿਆ ਜੋ ਕਿ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਦੀ ਨਕਾਮੀ ਕਿਹਾ ਜਾ ਸਕਦਾ ਹੈ।
ਦੱਸ ਦਈਏ ਕਿ ਪਿਛਲੇ ਮਹੀਨੀਆਂ ਵਿਚ ਪੰਜਾਬ 'ਚ ਸੰਘ ਆਗੂਆਂ ਦੀ ਹੱਤਿਆ ਵੀ ਹੋਈ ਸੀ, ਜਿਸ ਵਿਚ ਦੀ ਕਈ ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੁਲ ਮਿਲਾਕੇ ਵੇਖਿਆ ਜਾਵੇ ਤਾਂ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿਚ ਹਿੰਸਾ ਦੀਆਂ ਘਟਨਾਵਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ।