ਚੰਡੀਗੜ੍ਹ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੀਆਂ ਕਾਰਾਂ ਕਬਾੜ ‘ਚ ਵੇਚਣ ਵਾਲਾ ਕਾਬੂ
Published : Nov 23, 2020, 11:08 am IST
Updated : Nov 23, 2020, 11:08 am IST
SHARE ARTICLE
car theft
car theft

ਇਸ ਕੇਸ ਵਿੱਚ ਫਰਾਰ ਚੱਲ ਰਹੇ 15 ਵਿਅਕਤੀਆਂ ਵਿੱਚ ਹਰਪ੍ਰੀਤ ਸਮਿੱਤੀ ਦਾ ਨਾਂ ਸ਼ਾਮਿਲ ਹੈ। 

ਪਟਿਆਲਾ:  ਪੰਜਾਬ 'ਚ ਲੁੱਟ ਖੋਹ ਦੀਆ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਅੱਜ ਚੰਡੀਗੜ੍ਹ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਉਨ੍ਹਾਂ ਨੇ ਪੰਜਾਬ ਵਿੱਚ ਸਵਾ ਛੇ ਕਰੋੜ ਰੁਪਏ ਦੀਆਂ ਲਗਜ਼ਰੀ ਗੱਡੀਆਂ ਚੋਰੀ ਕਰਕੇ ਕਾਰਾਂ ਨੂੰ ਕਬਾੜ ਵਿੱਚ ਵੇਚਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਕੇਸ ਵਿਚ ਭਗੌੜਾ ਚੱਲ ਰਹੇ ਹਰਪ੍ਰੀਤ ਸਿੰਘ ਸਮਿੱਤੀ ਨੂੰ ਤਕਰੀਬਨ ਪੰਜ ਸਾਲਾਂ ਬਾਅਦ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਕੇਸ ਵਿੱਚ ਫਰਾਰ ਚੱਲ ਰਹੇ 15 ਵਿਅਕਤੀਆਂ ਵਿੱਚ ਹਰਪ੍ਰੀਤ ਸਮਿੱਤੀ ਦਾ ਨਾਂ ਸ਼ਾਮਿਲ ਹੈ। 

arrest

ਜਦੋਂ ਇਸ ਗਿਰੋਹ ਦਾ ਪਰਦਾਫਾਸ਼ ਪੁਲਿਸ ਨੇ ਕੀਤਾ ਸੀ ਤਾਂ ਹਰਪ੍ਰੀਤ ਸਿੰਘ ਸਮਿੱਟੀ ਦਾ ਵਿਆਹ ਹੋਇਆ ਹੀ ਸੀ। ਵਿਆਹ ਦੇ ਪ੍ਰੋਗਰਾਮ ਦੌਰਾਨ ਉਸਦੇ ਦੋਸਤਾਂ ਨੇ ਡਾਂਸ ਕਰਦਿਆਂ ਪੰਜ-ਪੰਜ ਸੌ ਦੇ ਨੋਟ ਲੁੱਟਾਏ। ਜਿਸ ਦੀ ਵੀਡੀਓ ਫੁਟੇਜ ਪੁਲਿਸ ਨੇ ਆਪਣੇ ਕਬਜ਼ੇ ‘ਚ ਲੈਣ ਤੋਂ ਬਾਅਦ ਇਨ੍ਹਾਂ ਲੋਕਾਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਸੀ। ਇਸ ਗਿਰੋਹ ਚੋਂ 10 ਗੈਂਗਸਟਰ, ਪੰਜ ਇਨੋਵਾ, ਨੌ ਹੋਰ ਕਾਰਾਂ, ਇੱਕ ਐਂਡਵੇਅਰ, ਇੱਕ ਅਰਟੀਗਾ, ਛੇ ਸਵਿਫਟ ਡਿਜ਼ਾਇਰ, ਪੰਜ ਸਵਿਫਟ, ਛੇ ਆਈ ਟਵੰਟੀ, ਇੱਕ ਈਟੀਓਸ ਸਮੇਤ ਨੌ ਵਾਹਨ ਬਰਾਮਦ ਕਰ ਨੌ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਇਸ ਕੇਸ ਵਿੱਚ ਸਾਲ 2015 ਵਿੱਚ ਥਾਣਾ ਅਸਟੇਟ ਵਿੱਚ ਕੇਸ ਦਰਜ ਕਰਦੇ ਹੋਏ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਫਰਾਰ ਮੁਲਜ਼ਮਾਂ ਵਿਚ ਹਾਜੀਗੁਲਾ, ਰਾਮਪਾਲ, ਰਾਣਾ, ਆਸਿਫ, ਸੁਹੇਲ ਨਿਵਾਸੀ ਮੇਰਠ, ਯੂ.ਪੀ, ਰਾਜੂ ਨਿਵਾਸੀ ਦਿੱਲੀ, ਜਾਮੀ ਨਿਵਾਸੀ ਬੰਗਲੁਰੂ (ਕਰਨਾਟਕ), ਵਸੀਸ ਨਿਵਾਸੀ ਝਾਰਖੰਡ, ਹਨੀਸ਼ ਠਾਕੁਰ ਨਿਵਾਸੀ ਡੇਰਾਬਾਸੀ ਅਤੇ ਹਰਪ੍ਰੀਤ ਸਿੰਘ ਸਮਿਤੀ ਨਿਵਾਸੀ ਪਟਿਆਲਾ ਸ਼ਾਮਲ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement