
ਵਿਕਟੋਰੀਆ 'ਚ ਕੋਰੋਨਾ ਲਗਭਗ ਖ਼ਤਮ
ਮੈਲਬੌਰਨ, 22 ਨਵੰਬਰ : ਆਸਟ੍ਰੇਲੀਆਈ ਰਾਜ ਵਿਕਟੋਰੀਆ ਤੋਂ ਰਾਹਤ ਭਰੀ ਖ਼ਬਰ ਹੈ। ਇਥੇ ਅੱਜ ਕੋਰੋਨਾਵਾਇਰਸ ਦੇ ਜ਼ੀਰੋ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਨਾਲ ਸਬੰਧਤ ਕੋਈ ਮੌਤ ਵੀ ਨਹੀਂ ਹੋਈ, ਜਿਸ ਨਾਲ ਇਹ ਕੋਵਿਡ ਮੁਕਤ ਲੜੀ 23 ਦਿਨਾਂ ਤਕ ਪਹੁੰਚ ਗਈ। ਵਿਕਟੋਰੀਆ ਦੇ ਡੀ.ਐਚ.ਐਚ.ਐਸ. ਦੁਆਰਾ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਰਾਜ ਵਿਚ ਸਿਰਫ਼ ਇਕ ਐਕਟਿਵ ਮਾਮਲਾ ਬਾਕੀ ਹੈ। ਅੱਜ ਦੇ ਅੰਕੜੇ ਇਹ ਦਿਖਾਉਂਦੇ ਹਨ ਕਿ ਰਾਜ ਜ਼ੀਰੋ ਕਮਿਊਨਿਟੀ ਟਰਾਂਸਮਿਸ਼ਨ ਦੇ 28 ਦਿਨਾਂ ਦੇ ਨੇੜੇ ਹੈ, ਭਾਵ ਵਿਕਟੋਰੀਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਾਇਰਸ ਦੇ ਖ਼ਾਤਮੇ ਲਈ ਮੰਨਿਆ ਜਾਵੇਗਾ। ਇਹ 'ਕੋਵਿਡ ਸਧਾਰਨ' ਪ੍ਰਤੀ ਪਾਬੰਦੀਆਂ ਦੇ ਅੰਤਮ ਪੜਾਅ ਵਲ ਜਾਣ ਲਈ ਐਂਡਰਿਊਜ਼ ਸਰਕਾਰ ਦੁਆਰਾ ਸੂਚੀਬੱਧ ਕੀਤਾ ਟੀਚਾ ਵੀ ਹੈ।
ਆਸ ਕੀਤੀ ਜਾ ਰਹੀ ਹੈ ਕਿ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਅੱਜ ਬਾਅਦ ਵਿਚ ਇਕ ਪ੍ਰੈੱਸ ਕਾਨਫ਼ਰੰਸ ਵਿਚ ਪਾਬੰਦੀਆਂ ਵਿਚ ਢਿੱਲ ਦੇਣ ਦੇ ਅਗਲੇ ਕਦਮ ਦੀ ਘੋਸ਼ਣਾ ਕਰਨਗੇ। ਜਿਹੜੀਆਂ ਪਾਬੰਦੀਆਂ ਵਿਚ ਢਿੱਲ ਦੇਣ ਦੀ ਆਸ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚ ਵਿਚ ਮਾਸਕ ਦੀ ਵਰਤੋਂ, ਘਰੇਲੂ ਅਤੇ ਬਾਹਰੀ ਇਕੱਠਾਂ 'ਤੇ ਸੀਮਾਵਾਂ ਅਤੇ ਪ੍ਰਾਹੁਣਚਾਰੀ ਸਥਾਨਾਂ, ਜਿੰਮ, ਖੇਡ ਸਟੇਡੀimageਅਮਾਂ ਅਤੇ ਚਰਚਾਂ 'ਤੇ ਰੋਕ ਸ਼ਾਮਲ ਹੈ। (ਏਜੰਸੀ)