ਪੰਜਾਬ ਦੇ ਪਿੰਡਾਂ ਵਿਚ ਬਜ਼ੁਰਗ ਔਰਤਾਂ ਤੇ ਛੋਟੇ ਛੋਟੇ ਬੱਚਿਆਂ ਦੇ ਹੱਥਾਂ ਵਿਚ ਕਿਸਾਨਯੂਨੀਅਨਾਂਦੇ ਝੰਡੇ
Published : Nov 23, 2020, 12:25 am IST
Updated : Nov 23, 2020, 12:25 am IST
SHARE ARTICLE
image
image

ਪੰਜਾਬ ਦੇ ਪਿੰਡਾਂ ਵਿਚ ਬਜ਼ੁਰਗ ਔਰਤਾਂ ਤੇ ਛੋਟੇ ਛੋਟੇ ਬੱਚਿਆਂ ਦੇ ਹੱਥਾਂ ਵਿਚ ਕਿਸਾਨ ਯੂਨੀਅਨਾਂ ਦੇ ਝੰਡੇ

ਘਰ-ਘਰ 'ਦਿੱਲੀ ਚਲੋ' ਪ੍ਰੋਗਰਾਮ ਦੀ ਹੀ ਚਰਚਾ
 

ਚੰਡੀਗੜ੍ਹ, 22 ਨਵੰਬਰ (ਗੁਰਉਪਦੇਸ਼ ਭੁੱਲਰ) : ਲਗਭਗ ਦੋ ਮਹੀਨਿਆਂ ਦੇ ਸਮੇਂ ਤੋਂ ਚਲ ਰਿਹਾ ਪੰਜਾਬ ਦਾ ਕਿਸਾਨ ਅੰਦੋਲਨ ਇਸ ਸਮੇਂ ਦਿੱਲੀ ਕੂਚ ਤੋਂ ਪਹਿਲਾਂ ਪੂਰੀ ਤਰ੍ਹਾਂ ਸਿਖਰ ਵਲ ਵੱਧ ਰਿਹਾ ਹੈ ਅਤੇ ਪੰਜਾਬ ਦੇ ਪਿੰਡਾਂ ਵਿਚ ਤਾਂ ਇਹ ਅੰਦੋਲਨ ਹਰ ਕਿਸਾਨ ਦੇ ਘਰ ਘਰ ਦਾ ਅੰਦੋਲਨ ਬਣ ਚੁੱਕਾ ਹੈ। ਇਸ ਸਮੇਂ 26-27 ਦੇ ਵੱਡੇ ਐਕਸ਼ਨ ਦੀ ਤਿਆਰੀ ਦੀ ਮੁਹਿੰਮ ਦੌਰਾਨ ਤਾਂ ਪਿੰਡਾਂ ਵਿਚ ਕਿਸਾਨ ਪ੍ਰਵਾਰਾਂ ਦੀਆਂ ਬਜ਼ੁਰਗ ਔਰਤਾਂ ਤੇ ਛੋਟੇ ਛੋਟੇ ਬੱਚਿਆਂ ਦੇ ਹੱਥਾਂ ਵਿਚ ਕਿਸਾਨ ਯੂਨੀਅਨਾਂ ਦੇ ਝੰਡੇ ਲਹਿਰਾਉਂਦੇ ਦੇਖੇ ਜਾ ਸਕਦੇ ਹਨ। ਮਾਲਵਾ ਦੇ ਜ਼ਿਲ੍ਹਿਆਂ ਵਿਚ ਤਾਂ ਸੱਚਮੁੱਚ ਹੀ ਕਿਸਾਨ ਪ੍ਰਵਾਰਾਂ ਵਿਚ ਦਿੱਲੀ ਚਲੋ ਪ੍ਰੋਗਰਾਮ ਲਈ ਉਤਸ਼ਾਹ ਦੇਖਣ ਵਾਲਾ ਹੈ। ਹਰ ਪਿੰਡ ਵਿਚ ਦਿੱਲੀ ਕੂਚ ਤੋਂ ਪਹਿਲਾਂ ਘਰ ਘਰ ਤੋਂ ਰਾਸ਼ਨ ਤੇ ਰਹਿਣ ਆਦਿ ਲਈ ਜ਼ਰੂਰੀ ਸਾਮਾਨ ਟਨਾਂ ਦੇ ਹਿਸਾਬ ਨਾਲ ਇਕੱਠਾ ਹੋ ਰਿਹਾ ਹੈ। ਕਿਸਾਨ ਆਗੂਆਂ ਨੂੰ ਅਪਣੀ ਸਮਰੱਥਾ ਮੁਤਾਬਕ ਵਿੱਤੀ ਸਹਾਇਤਾ ਵੀ ਹਰ ਵਰਗ ਦੇ ਲੋਕ ਦੇ ਰਹੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਵਾਰ ਆਰ ਪਾਰ ਦੀ ਲੜਾਈ ਹੈ ਤੇ ਕਾਲੇ ਕਾਨੂੰਨਾਂ ਦੀ ਵਾਪਸੀ ਬਿਨਾਂ ਘਰਾਂ ਨੂੰ ਦਿੱਲੀ ਵਲੋਂ ਨਹੀਂ ਪਰਤਣਗੇ।


4 ਤੋਂ 6 ਮਹੀਨੇ ਤਕ ਦੇ ਰਾਸ਼ਨ ਪਾਣੀ ਤੇ ਰਹਿਣ ਦੇ ਬੰਦੋਬਸਤ ਕੀਤੇ ਜਾ ਰਹੇ ਹਨ। ਸੂਬੇ ਦੇ 12000 ਤੋਂ ਵੱਧ ਪਿੰਡ ਹਨ ਅਤੇ ਹਰ ਇਕ ਪਿੰਡ ਵਿਚੋਂ ਇਕ ਟਰੈਕਟਰ ਦੇ ਨਾਲ ਰਾਸ਼ਨ ਪਾਣੀ ਤੇ ਸਮਾਨ ਆਦਿ ਦੀਆ ਭਰੀਆਂ ਦੋ ਦੋ ਟਰਾਲੀਆਂ ਜਾਣਗੀਆਂ।
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਹੁਣ ਤਾਂ ਅੰਤਮ ਪੜਾਅ ਵਿਚ ਦਿੱਲੀ ਕੂਚ ਲਈ ਪ੍ਰਬੰਧਾਂ ਦੀ ਤਿਆਰੀ ਦਾ ਕੰਮ ਔਰਤਾਂ ਨੇ ਹੀ ਸੰਭਾਲ ਲਿਆ ਹੈ। ਦੋ ਦਿਨਾਂ ਦੌਰਾਨ ਔਰਤਾਂ ਵਲੋਂ 300 ਤੋਂ ਵੱਧ ਪਿੰਡਾਂ ਵਿਚ ਅਪਣੇ ਤੌਰ 'ਤੇ ਹੀ ਕੱਢੇ ਗਏ ਨਿਰੋਲ ਔਰਤਾਂ ਦੇ ਮੁਜ਼ਾਹਰਿਆਂ ਨਾਲ ਅੰਦੋਲਨ ਨੂੰ ਹੋਰ ਬਹੁਤ ਵੱਡਾ ਬਲ ਮਿਲਿਆ ਹੈ। ਨੌਜਵਾਨ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਹੋਰ ਤਿਆਰੀਆਂ ਦੇ ਨਾਲ ਸ਼ਾਮ ਵੇਲੇ ਮਸ਼ਾਲ ਮਾਚ ਕਰ ਕੇ ਲੋਕਾਂ ਨੂੰ ਘਰ ਘਰ ਸੁਨੇਹਾ ਵੀ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਪਿੰਡਾਂ ਅੰਦਰ ਮੋਦੀ ਸਰਕਾਰ ਵਿਰੁਧ ਅੰਤਾਂ ਦਾ ਰੋਹ ਹੈ।
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦਾ ਕਹਿਣਾ ਹੈ ਕਿ ਹਰ ਇਕ ਪਿੰਡ ਵਿਚ ਲੋੜ ਤੋਂ ਵੱਧ ਰਾਸ਼ਨ ਤੇ ਵਿੱਤੀ ਸਹਾਇਤਾ ਆਪ ਮੁਹਾਰੇ ਦਿੱਲੀ ਚਲੋ ਪ੍ਰੋਗਰਾਮ ਲਈ ਮਿਲ ਰਹੀ ਹੈ। ਕਿਸਾਨ ਹੀ ਨਹੀਂ ਮੁਲਾਜ਼ਮ, ਵਿਦਿਆਰਥੀ, ਖੇਤ ਮਜ਼ਦੂਰ ਤੇ ਦੁਕਾਨਦਾਰ ਵੀ ਅੱਗੇ ਹੋ ਕੇ ਸਹਾਇਤਾ ਦੇ ਰਹੇ ਹਨ। ਪੰਜਾਬ ਕਿਸਾਨ ਮੰਚ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਦਿੱਲੀ ਕੂਚ ਦੇਸ਼ ਦੇ ਕਿਸਾਨ ਅੰਦੋਲਨ ਦੇ ਇਤਿਹਾਸ ਵਿਚ ਨਵਾਂ ਰੀਕਾਰਡ ਕਾਇਮ ਕਰੇਗਾ। ਦਿੱਲੀ ਨੂੰ ਹਰ ਪਾਸਿਉਂ ਘੇimageimageਰ ਕੇ ਦੇਸ਼ ਦੇ ਕਿਸਾਨ ਮੋਦੀ ਸਰਕਾਰ ਨੂੰ ਅਪਣੇ ਕਾਨੂੰਨਾਂ ਬਾਰੇ ਮੁੜ ਸੋਚਣ ਲਈ ਮਜਬੂਰ ਕਰ ਦੇਣਗੇ।

ਜ਼ਿਲ੍ਹਾ ਮੁਕਤਸਰ ਦੇ ਇਕ ਪਿੰਡ ਵਿਚ ਦਿੱਲੀ ਚਲੋ ਦੀ ਤਿਆਰੀ ਵਿਚ ਮਾਰਚ ਦੌਰਾਨ ਹੱਥਾਂ ਵਿਚ ਯੂਨੀਅਨ ਦੇ ਝੰਡਿਆਂ ਨਾਲ ਬਜ਼ੁਰਗ ਔਰਤਾਂ ਅਤੇ ਛੋਟੇ ਬੱਚੇ।

SHARE ARTICLE

ਏਜੰਸੀ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement