ਪ੍ਰੇਮਿਕਾ ਦੇ ਘਰ ਪੁੱਜੇ ਪ੍ਰੇਮੀ ਨੇ ਚੁਕਿਆ ਖ਼ੌਫ਼ਨਾਕ ਕਦਮ
Published : Nov 23, 2020, 12:26 am IST
Updated : Nov 23, 2020, 12:26 am IST
SHARE ARTICLE
image
image

ਪ੍ਰੇਮਿਕਾ ਦੇ ਘਰ ਪੁੱਜੇ ਪ੍ਰੇਮੀ ਨੇ ਚੁਕਿਆ ਖ਼ੌਫ਼ਨਾਕ ਕਦਮ

ਬਠਿੰਡਾ ਦਿਹਾਤੀ, 22 ਨਵੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ): ਪਿੰਡ ਜੋਧਪੁਰ ਪਾਖਰ ਵਿਚ ਪ੍ਰੇਮਿਕਾ ਦੇ ਪਰਵਾਰ ਦੀ ਕੁੱਟਮਾਰ ਤੋਂ ਦੁਖੀ ਪ੍ਰੇਮੀ ਨੇ ਉਸ ਦੇ ਘਰ ਵਿਚ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਦੀ ਕੁੱਝ ਦਿਨਾਂ ਬਾਅਦ ਇਕ ਨਿਜੀ ਹਸਪਤਾਲ ਵਿਚ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਉਤੇ ਲੜਕੀ ਦੇ ਪਿਤਾ ਅਤੇ ਚਾਚੇ ਵਿਰੁਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਜਾਣਕਾਰੀ ਅਨੁਸਾਰ ਜੋਧਪੁਰ ਪਾਖਰ ਦੇ ਵਸਨੀਕ ਗੁਰਜੀਤ ਸਿੰਘ ਦਾ ਉਸੇ ਪਿੰਡ ਦੀ ਇਕ ਕੁੜੀ ਨਾਲ ਪ੍ਰੇਮ ਸਬੰਧ ਸੀ, ਜਿਸ ਬਾਰੇ ਕੁੜੀ ਦੇ ਪਰਵਾਰ ਨੂੰ ਪਤਾ ਲੱਗ ਗਿਆ।
ਕੁੜੀ ਦੇ ਪਿਤਾ ਨੈਬ ਸਿੰਘ ਨੇ ਮ੍ਰਿਤਕ ਦੀ ਦੁਕਾਨ ਉਤੇ ਉਸ ਨਾਲ ਕੁੱਟਮਾਰ ਕੀਤੀ। ਜਦੋਂ ਮ੍ਰਿਤਕ ਕੁੜੀ ਦੇ ਘਰ ਇਸ ਦੀ ਸ਼ਿਕਾਇਤ ਕਰਨ ਗਿਆ ਤਾਂ ਉਸ ਦੇ ਚਾਚਾ ਭੋਲਾ ਸਿੰਘ ਨੇ ਉਸ ਨੂੰ ਫਿਰ ਕੁੱਟਿਆ। ਮ੍ਰਿਤਕ ਦੇ ਭਰਾ ਬਲਕਰਨ ਸਿੰਘ ਨੇ ਪੁਲਿਸ ਨੂੰ ਦਸਿਆ ਕਿ ਕੁੱਟਮਾਰ ਤੋਂ ਦੁਖੀ ਉਸ ਦਾ ਭਰਾ ਅਪਣੀ ਪ੍ਰੇਮਿਕਾ ਦੇ ਘਰ ਗਿਆ ਅਤੇ ਜ਼ਹਿਰੀਲੀ ਦਵਾਈ ਨਿਗਲ ਲਈ ਜਿਸ ਨੂੰ ਗੰਭੀਰ ਹਾਲਤ ਵਿਚ ਮੌੜ ਮੰਡੀ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਪਰ ਉਸ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ।
ਫਿਰ ਉਸ ਨੂੰ ਬਠਿੰਡਾ ਦੇ ਇਕ ਨਿਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਥੇ ਸਨਿਚਰਵਾਰ ਨੂੰ 13 ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਮੌੜ ਥਾਣਾ ਇੰਚਾਰਜ ਨੇ ਦਸਿਆ ਕਿ ਬਲਕਰਨ ਸਿੰਘ ਦੀ ਸ਼ਿਕਾਇਤ ਉਤੇ ਨਾਇਬ ਸਿੰਘ ਅਤੇ ਉਸ ਦੇ ਭਰਾ ਭੋਲਾ ਸਿੰਘ ਵਿਰੁਧ ਮਾਮਲਾ ਦਰਜ ਕੀਤਾ ਸੀ, ਜਦੋਂ ਕਿ ਅਜੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement