
ਲਗਾਤਾਰ ਤੀਜੇ ਦਿਨ ਵਧੇ ਪੈਟਰੋਲ-ਡੀਜ਼ਲ ਦੇ ਭਾਅ
ਨਵੀਂ ਦਿੱਲੀ, 22 ਨਵੰਬਰ : ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 48 ਦਿਨਾਂ ਬਾਅਦ ਐਤਵਾਰ ਨੂੰ ਲਗਾਤਾਰ ਤੀਜੇ ਦਿਨ ਉਛਾਲ ਆਇਆ ਹੈ। ਦਿੱਲੀ ਵਿਚ ਸਰਕਾਰੀ ਤੇਲ ਕੰਪਨੀਆਂ ਨੇ ਐਤਵਾਰ ਨੂੰ ਪੈਟਰੋਲ 8 ਪੈਸੇ ਪ੍ਰਤੀ ਲੀਟਰ ਮਹਿੰਗਾ ਕਰ ਦਿਤਾ ਹੈ, ਜਦਕਿ ਡੀਜ਼ਲ 'ਚ ਵੀ 19 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਐਤਵਾਰ ਨੂੰ ਦਿੱਲੀ 'ਚ ਪੈਟਰੋਲ 81.46 ਰੁਪਏ ਤੇ ਡੀਜ਼ਲ 71.07 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ। ਅਗੱਸਤ ਦੇ ਦੂਜੇ ਪੰਦਰਵਾੜੇ ਦੀ ਸ਼ੁਰੂਆਤ ਤੋਂ ਹੀ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ ਸੀ, ਜੋ ਕਿ 1 ਸਤੰਬਰ ਤਕ ਜਾਰੀ ਰਿਹਾ ਸੀ। ਜੇਕਰ ਇਥੇ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਪਿਛਲੀਆਂ 13 ਕਿਸ਼ਤਾਂ 'ਚ ਪੈਟਰੋਲ 1.65 ਪੈਸੇ ਪ੍ਰਤੀimage ਲੀਟਰ ਮਹਿੰਗਾ ਹੋਇਆ ਸੀ। (ਪੀਟੀਆਈ)