ਪੰਜਾਬ ਅੰਦਰ ਮੁੜ ਸ਼ੁਰੂ ਹੋਈ ਰੇਲ ਆਵਾਜਾਈ, ਕਾਰੋਬਾਰੀਆਂ ਸਮੇਤ ਸਰਕਾਰ ਨੂੰ ਮਿਲੀ ਵੱਡੀ ਰਾਹਤ
Published : Nov 23, 2020, 6:20 pm IST
Updated : Nov 23, 2020, 6:20 pm IST
SHARE ARTICLE
rail transport
rail transport

ਦੁਪਹਿਰ ਬਾਦ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਮਾਲ ਗੱਡੀ

ਚੰਡੀਗੜ੍ਹ : ਪੌਣੇ ਦੋ ਮਹੀਨੇ ਦੀ ਬਰੇਕ ਤੋਂ ਬਾਅਦ ਪੰਜਾਬ ਦੇ ਰੇਲਵੇ ਟਰੈਕਾਂ ’ਤੇ ਰੇਲਾਂ ਦੀ ਆਵਾਜਾਈ ਮੁੜ ਸ਼ੁਰੂ ਹੋ ਗਈ ਹੈ। ਇਸ ਨਾਲ ਵਪਾਰੀਆਂ ਸਮੇਤ ਪੰਜਾਬ ਸਰਕਾਰ ਨੇ ਸੁੱਖ ਦਾ ਸਾਹ ਲਿਆ ਹੈ। ਅੱਜ ਜਲੰਧਰ ਤੋਂ ਪਹਿਲੀ ਮਾਲ ਗੱਡੀ ਰਵਾਨਾ ਹੋਈ ਹੈ ਜਦਕਿ ਮੁਸਾਫ਼ਿਰ ਗੱਡੀਆਂ ਭਲਕੇ ਤੋਂ ਚੱਲਣ ਦੀ ਉਮੀਦ ਹੈ। ਅੱਜ ਦੁਪਹਿਰੇ ਲਗਪਗ 2:05 ਵਜੇ ਪਹਿਲੀ ਮਾਲ ਗੱਡੀ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ। ਬਿਜਲਈ ਇੰਜਣ ਵਾਲੀ ਪੈਟਰੋਲ ਟੈਂਕਰ ਰੇਲ ਨੂੰ ਪਾਨੀਪਤ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਕੱਲ੍ਹ ਜਲੰਧਰ ਹੁਸ਼ਿਆਰਪੁਰ ਵਿਚਾਲੇ ਇੰਜਣ ਦੌੜਾ ਕੇ ਪਟੜੀ ਦੀ ਚੈਕਿੰਗ ਕੀਤੀ ਗਈ ਸੀ।

railway minister piyush goyalrailway minister piyush goyal

ਮਾਲ ਗੱਡੀਆਂ ਦੇ ਚੱਲਣ ਨਾਲ ਸਨਅਤੀ ਸ਼ਹਿਰ ਲੁਧਿਆਣਾ ਨੂੰ ਵੱਡੀ ਰਾਹਤ ਮਿਲੀ ਹੈ। ਸਰਦੀ ਦਾ ਸੀਜ਼ਨ ਸ਼ੁਰੂ ਹੋਣ ਦੇ ਬਾਵਜੂਦ ਇੱਥੇ ਹੌਜ਼ਰੀ ’ਚ ਤਿਆਰ ਮਾਲ ਬਾਹਰ ਨਾ ਜਾਣ ਕਾਰਨ ਕਾਰੋਬਾਰੀਆਂ ਨੂੰ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸੇ ਤਰ੍ਹਾਂ ਪੰਜਾਬ ਭਰ ’ਚ ਮੌਜੂਦ ਉਦਯੋਗਾਂ ਤੋਂ ਇਲਾਵਾ ਕਿਸਾਨਾਂ ਨੂੰ ਖਾਦਾਂ ਦੀ ਕਿੱਲਤ ਨਾਲ ਦੋ-ਚਾਰ ਹੋਣਾ ਪੈ ਰਿਹਾ ਸੀ। ਥਰਮਲ ਪਲਾਟਾਂ ’ਚ ਕੋਲੇ ਦੀ ਕਮੀ ਕਾਰਨ ਬਿਜਲੀ ਕੱਟ ਲੱਗ ਰਹੇ ਸਨ, ਜਿਸ ਤੋਂ ਰੇਲ ਆਵਾਜਾਈ ਬਹਾਲ ਹੋਣ ਬਾਅਦ ਰਾਹਤ ਮਿਲਣ ਦੀ ਉਮੀਦ ਹੈ। 

Railway Ticket Reservation Rules,Railway Ticket Reservation Rules,

ਰੇਲ ਵਿਭਾਗ ਵਲੋਂ ਲੁਧਿਆਣਾ ਇਨਲੈਂਡ ਕੰਟੇਨਰ ਡਿਪੂ ਨੂੰ ਹਰੀ ਝੰਡੀ ਦਿਤੇ ਜਾਣ ਬਾਅਦ ਲੁਧਿਆਣਾ ਦੇ ਸਾਹਨੇਵਾਲ ਸਥਿਤ ਆਈਸੀਡੀ ਸੈਂਟਰ ਉੱਤੇ ਦੋ ਮਾਲ ਗੱਡੀਆਂ ਰੇਲ ਪ੍ਰਸ਼ਾਸਨ ਮੁਹੱਈਆ ਕਰਵਾਏਗਾ। ਅੱਜ 20 ਤੇ 40 ਫ਼ੁੱਟ ਦੇ 150 ਕੰਟੇਨਰ ਭੇਜਣ ਦੀ ਤਿਆਰੀ ਹੈ। ਅਮਰੀਕਾ ਤੇ ਇੰਗਲੈਂਡ ਜਾਣ ਵਾਲੇ ਕੰਟੇਨਰ ਪਹਿਲਾਂ ਭੇਜੇ ਜਾ ਰਹੇ ਹਨ। ਦਰਅਸਲ, ਇਨ੍ਹਾਂ ਦੇਸ਼ਾਂ ਵਿਚ ਕਿ੍ਰਸਮਸ ਕਾਰਣ ਮੰਗ ਬਹੁਤ ਜ਼ਿਆਦਾ ਹੈ। ਅੱਜ ਸ਼ਾਮ ਤਕ ਕਿਸਾਨ ਸਾਰੀਆਂ ਰੇਲ ਪਟੜੀਆਂ ਤੋਂ ਲਾਂਭੇ ਹੋ ਜਾਣਗੇ।

Railway Railway

ਉਥੇ ਹੀ ਅੰਮਿ੍ਰਤਸਰ ਵਿਖੇ ਕਿਸਾਨ ਸੰਘਰਸ਼ ਕਮੇਟੀ ਦੇ ਵੱਖਰੇ ਸਟੈਂਡ ਕਾਰਨ ਇਕ ਸਟੇਸ਼ਨ ’ਤੇ ਰੇਲ ਆਵਾਜਾਈ ਅਜੇ ਚਾਲੂ ਨਹੀਂ ਹੋ ਸਕੇਗੀ। ਇਸ ਸਬੰਧੀ ਸੋਮਵਾਰ ਨੂੰ ਅੰਮਿ੍ਰਤਸਰ ਡੀਸੀ ਨੇ ਕਿਸਾਨਾਂ ਨਾਲ ਮੀਟਿੰਗ ਵੀ ਕੀਤੀ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਡੀਸੀ ਅੰਮਿ੍ਰਤਸਰ ਦੇ ਨਾਲ ਮੀਟਿੰਗ ਹੋਈ ਹੈ ਪਰ ਸਾਰੇ ਕਿਸਾਨ ਆਗੂਆਂ ਦੇ ਹਾਜ਼ਰ ਨਾ ਹੋਣ ਕਾਰਨ ਅੰਤਿਮ ਫ਼ੈਸਲਾ ਨਹੀਂ ਹੋ ਸਕਿਆ।

Railways likely to run 100 more trains soonRailways 

ਕਾਬਲੇਗੌਰ ਹੈ ਕਿ ਕਿਸਾਨ ਸੰਘਰਸ਼ ਕਮੇਟੀ ਨੇ ਭਾਵੇਂ ਮਾਲ ਗੱਡੀਆਂ ਲਈ ਰੇਲਵੇ ਟਰੈਂਕ ਖ਼ਾਲੀ ਕਰ ਦਿਤੇ ਸਨ ਪਰ ਉਹ ਮੁਸਾਫ਼ਿਰ ਗੱਡੀਆਂ ਨੂੰ ਲਾਂਘਾ ਦੇਣ ’ਤੇ ਅੜ ਗਏ ਸਨ। ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਜ਼ਾਹਰ ਕੀਤੇ ਜਾ ਰਹੇ ਹਨ। ਸਰਕਾਰ ਵਲੋਂ ਬਾਕੀ ਥਾਈਂ ਰੇਲ ਆਵਾਜਾਈ ਚਾਲੂ ਹੋਣ ਬਾਅਦ ਭਾਵੇਂ ਇਕ ਵਾਰ ਖ਼ਤਰਾ ਟਲ ਗਿਆ ਹੈ ਪਰ ਪਿਛਲੇ ਰਿਕਾਰਡ ਨੂੰ ਵੇਖਦਿਆਂ ਇਸ ਮਸਲੇ ਦਾ ਛੇਤੀ ਹੱਲ ਕੱਢਣ ਸਬੰਧੀ ਆਵਾਜ਼ਾਂ ਉਠ ਰਹੀਆਂ ਹਨ। ਪਿਛਲੀ ਵਾਰ ਵੀ ਕੇਂਦਰ ਸਰਕਾਰ ਨੇ ਦੋ ਦਿਨ ਗੱਡੀਆਂ ਚਲਾਉਣ ਬਾਅਦ ਸੁਰੱਖਿਆ ਦਾ ਬਹਾਨਾ ਬਣਾ ਕੇ ਆਵਾਜਾਈ ਬੰਦ ਕਰ ਦਿਤੀ ਸੀ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement