
ਵਾਰ-ਵਾਰ ਅਤੇ ਤੇਜ਼ੀ ਨਾਲ ਕੋਵਿਡ-19 ਦੀ ਜਾਂਚ ਨਾਲ ਇਕ ਹਫ਼ਤੇ 'ਚ ਰੋਕਿਆ ਜਾ ਸਕਦਾ ਹੈ ਲਾਗ ਦਾ ਪ੍ਰਸਾਰ : ਰੀਪੋਰਟ
ਹਿਊਸਟਨ, 22 ਨਵੰਬਰ : ਹਰ ਹਫ਼ਤੇ ਜੇ ਲਗਭਗ ਅੱਧੀ ਆਬਾਦੀ ਤੇਜ਼ੀ ਨਾਲ ਐਂਟੀਜੇਨ ਢੰਗ ਦੀ ਵਰਤੋਂ ਕਰ ਕੇ ਕੋਵਿਡ -19 ਲਈ ਜਾਂਚ ਕੀਤੀ ਜਾਂਦੀ ਹੈ ਤਾਂ ਇਸ ਮਹਾਂਮਾਰੀ ਨੂੰ ਸਿਰਫ਼ ਕੁੱਝ ਹਫ਼ਤਿਆਂ 'ਚ ਖ਼ਤਮ ਕੀਤਾ ਜਾ ਸਕਦਾ ਹੈ, ਭਾਵੇਂ ਇਸ ਦੀ ਜਾਂਚ ਆਰਟੀ-ਪੀਸੀਆਰ ਦੇ ਮੁਕਾਬਲੇ ਘੱਟ ਭਰੋਸੇਮੰਦ ਰੈਪਿਡ ਐਂਟੀਜੇਨ ਕਿੱਟ ਨਾਲੋਂ ਕੀਤੀ ਜਾਵੇ। ਇਹ ਦਾਅਵਾ ਇਕ ਨਵੇਂ ਅਧਿਐਨ ਵਿਚ ਕੀਤਾ ਗਿਆ ਹੈ।
ਜਰਨਲ ਆਫ਼ ਸਾਇੰਸ ਐਡਵਾਂਸ ਵਿਚ ਪ੍ਰਕਾਸ਼ਤ ਕੀਤੀ ਗਈ ਖੋਜ 'ਚ ਜ਼ਿਕਰ ਕੀਤਾ ਗਿਆ ਹੈ ਕਿ ਅਜਿਹੀ ਰਣਨੀਤੀ 'ਚ ਕੁੱਝ ਲੋਕਾਂ ਨੂੰ ਹੀ ਘਰ ਵਿਚ ਰੱਖਣ ਦੀ ਲੋੜ ਹੋਵੇਗੀ ਨਾ ਕਿ ਰੈਸਟੋਰੈਂਟਾਂ, ਬਾਰਾਂ, ਬਾਜ਼ਾਰਾਂ ਅਤੇ ਸਕੂਲਾਂ ਨੂੰ ਬੰਦ ਕਰਨ ਦੀ। ਇਸ ਖੋਜ 'ਚ ਸ਼ਾਮਲ ਅਮਰੀਕਾ ਦੇ ਕੋਲੋਰਾਡੋ ਯੂਨੀਵਰਸਿਟੀ, ਬੋਲਡਰ, ਸਮੇਤ ਵੱਖ-ਵੱਖ ਸੰਸਥਾਵਾਂ ਦੇ ਵਿਗਿਆਨੀਆਂ
ਨੇ ਕਿਹਾ ਕਿ ਇਸ ਸਮੇਂ ਕੋਵਿਡ -19 ਜਾਂਚ ਲਈ ਵਰਤੀ ਗਈ ਕਿੱਟ ਦੀ ਸੰਵੇਦਨਸ਼ੀਲਤਾ 'ਚ ਕਾਫ਼ੀ ਵੱਖਰੇਵਾਂ ਹੈ। ਉਨ੍ਹਾਂ ਕਿਹਾ ਕਿ ਲਾਗ ਦੀ ਪਛਾਣ ਲਈ ਐਂਟੀਜੇਨ ਜਾਂਚ 'ਚ ਆਰਟੀ-ਪੀਸੀਆਰ ਜਾਂਚ ਦੇ ਮੁਕਾਬਲੇ 1000 ਗੁਣਾ ਵਧੇਰੇ ਵਾਇਰਸ ਮੌਜੂਦਗੀ ਦੀ ਲੋੜ ਹੁੰਦੀ ਹੈ।
ਵਿਗਿਆਨੀਆਂ ਨੇ ਕਿਹਾ ਕਿ ਹੁਣ ਤਕ ਸਟੈਂਡਰਡ ਆਰਟੀ-ਪੀਸੀਆਰ ਟੈਸਟ 'ਚ ਇਕ ਮਿਲੀਮੀਟਰ ਨਮੂਨੇ 'ਚ 5000 ਤੋਂ 10,000 ਪ੍ਰਤੀ ਵਾਇਰਸ ਦਾ ਜੈਨੇਟਿਕ ਤੱਤ ਆਰ ਐਨ ਏ ਹੋਣਾ ਚਾਹੀਦਾ ਹੈ ਤਾਂ ਜੋ ਲਾਗ ਦਾ ਪਤਾ ਲਗਾਇਆ ਜਾ ਸਕੇ। ਇਸਦਾ ਅਰਥ ਹੈ ਕਿ ਇਹ ਵਿਧੀ ਸ਼ੁਰੂਆਤੀ ਪੜਾਅ 'ਚ ਜਾਂ ਅੰਤਮ ਪੜਾਅ 'ਚ ਵਾਇਰਸ ਦਾ ਪਤਾ ਲਗਾਉਂਦੀ ਹੈ।
ਯੂਨੀਵਰਸਿਟੀ ਆਫ਼ ਕੋਲੋਰਾਡੋ 'ਚ ਕੰਮ ਕਰਨ ਵਾਲੇ ਅਤੇ ਖੋਜ ਪੱਤਰ ਦੇ ਮੁੱਖ ਲੇਖਕ ਡੈਨੀਅਲ ਲਾਰਮੋਰ ਨੇ ਕਿਹਾ, “ਸਾਡੇ ਅਧਿਐਨ ਦੀ ਵੱਡੀ ਤਸਵੀਰ ਇਹ ਹੈ ਕਿ ਜਦੋਂ ਜਨਤਕ ਸਿਹਤ ਦੀ ਗੱਲ ਆਉਂਦੀ ਹੈ, ਤਾਂ ਬਿਹਤਰ ਹੈ ਕਿ ਅੱਜ ਨਤੀਜੇ ਦੇਨ ਵਾਲੀ ਘੱਟ ਸੰਵੇਦਨਸ਼ੀਲ ਜਾਂਚ ਕੀਤੀ ਜਾਵੇ ਬਜਾਏ ਕਿ ਨਤੀਜਿਆਂ 'ਚ ਦੇਰੀ ਹੋਣ ਵਾਲੇ ਵੱਧ ਸੰਵੇਦਨਸ਼ੀਲ ਜਾਂਚ ਕੀਤੀ ਜਾਵੇ।''
ਉਨ੍ਹਾਂ ਕਿਹਾ, “''ਸਾਰੇ ਲੋਕਾਂ ਨੂੰ ਘਰ 'ਚ ਰਹਿਣ ਦੀ ਸਲਾਹ ਦੇਣ ਦੀ ਬਜਾਏ, ਤੁਹਾਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਜਿਹੜਾ ਵਿਅਕਤੀ ਲਾਗ ਨਾਲ ਪੀੜਤ ਹੈ ਉਹ ਲਾਗ ਨਹੀਂ ਫੈਲਾਏ, ਸਾਨੂੰ ਸਿਰਫ਼ ਪੀੜਤ ਲੋਕਾਂ ਨੂੰ ਹੀ ਘਰ ਵਿਚ ਰਹਿਣ ਦਾ ਆਦੇਸ਼ ਦੇਣਾ ਚਾਹੀਦਾ ਹੈ ਤਾਂ ਜੋ ਬਾਕੀ ਲੋਕ ਬਾਹਰ ਅਪਣੀ ਜ਼ਿੰਦਗੀ ਬਤੀਤ ਕਰ ਸਕਣ।'' (ਪੀਟੀਆਈ)image