
ਘਰ ਡਿੱਗਣ ਕਾਰਨ ਦੋ ਮੌਤਾਂ
ਬਟਾਲਾ, 22 ਨਵੰਬਰ (ਪਪ): ਨਜ਼ਦੀਕੀ ਪਿੰਡ ਜੌੜਾ ਸਿੰਘਾ ਵਿਖੇ ਇਕ ਪਰਵਾਰ ਅਪਣਾ ਨਵਾਂ ਘਰ ਬਣਾ ਰਿਹਾ ਸੀ ਅਤੇ ਘਰ ਦੇ ਨਾਲ ਹੀ ਆਰਜ਼ੀ ਤੌਰ ਉਤੇ ਇਕ ਸ਼ੈੱਡ ਬਣਾ ਕੇ ਉਸ ਵਿਚ ਰਿਹਾਇਸ਼ ਕੀਤੀ ਗਈ ਸੀ। ਸ਼ੈੱਡ ਉਤੇ ਟੀਨਾਂ ਪਾਈਆਂ ਹੋਈਆਂ ਸਨ ਅਤੇ ਲੱਕੜ ਦੀਆਂ ਬੱਲੀਆਂ ਨਾਲ ਉਨ੍ਹਾਂ ਨੂੰ ਸਹਾਰਾ ਦਿਤਾ ਗਿਆ ਸੀ। ਅਚਨਚੇਤ ਬੱਲੀਆਂ ਖਿਸਕ ਗਈਆਂ ਅਤੇ ਸ਼ੈੱਡ ਦੀ ਛੱਤ ਹੇਠ ਆ ਕੇ ਔਰਤ ਮਨਜੀਤ ਕੌਰ (65) ਅਤੇ ਕਰਨ ਸਿੰਘ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਕਰਨ ਸਿੰਘ ਬਟਾਲਾ ਦਾ ਰਹਿਣਾ ਵਾਲਾ ਸੀ ਅਤੇ ਕੁੱਝ ਦਿਨਾਂ ਤੋਂ ਅਪਣੇ ਰਿਸ਼ਤੇਦਾਰਾਂ ਦੇ ਘਰ ਜੌੜਾ ਸਿੰਘਾ ਆਇਆ ਹੋਇਆ ਸੀ।