
ਮੁੱਖ ਮੰਤਰੀ ਚੰਨੀ ਨਾਲ ਪੰਜਾਬ ਭਵਨ ਪਹੁੰਚੇ ਕੰਵਰ ਸੰਧੂ
ਚੰਡੀਗੜ੍ਹ : ਪੰਜਾਬ ਭਵਨ 'ਚ CM ਚਰਨਜੀਤ ਸਿੰਘ ਚੰਨੀ ਅਹਿਮ ਬੈਠਕ ਕਰ ਰਹੇ ਹਨ ਜਿਸ ਵਿਚ ਵਿਧਾਇਕ ਕੰਵਰ ਸੰਧੂ ਵੀ ਮੌਜੂਦ ਹਨ।
kanwar sandhu and cm channi
ਦੱਸ ਦੇਈਏ ਕਿ ਕੰਵਰ ਸੰਧੂ ਖਰੜ ਤੋਂ ਮੌਜੂਦਾ ਵਿਧਾਇਕ ਹਨ ਅਤੇ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਕਾਂਗਰਸ 'ਚ ਸ਼ਾਮਲ ਹੋ ਸਕਦੇ ਹਨ।
CM Charanjit Singh Channi
ਅੱਜ ਉਹ ਮੁੱਖ ਮੰਤਰੀ ਚੰਨੀ ਨਾਲ ਗੱਡੀ ਵਿਚ ਇਕੱਠੇ ਬੈਠ ਕੇ ਪੰਜਾਬ ਭਵਨ ਪਹੁੰਚੇ। ਜਿਸ ਤੋਂ ਬਾਅਦ ਉਨ੍ਹਾਂ ਦਾ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
kanwar sandhu and cm channi
ਦੱਸਣਯੋਗ ਹੈ ਕਿ ਕੰਵਰ ਸੰਧੂ ਆਮ ਆਦਮੀ ਪਾਰਟੀ ਦੇ ਮੁਅੱਤਲ ਵਿਧਾਇਕ ਹਨ ਅਤੇ ਉਨ੍ਹਾਂ ਨੇ 2017 'ਚ ਆਪ ਦੀ ਸੀਟ ਤੋਂ ਚੋਣਾਂ ਲੜੀਆਂ ਸਨ। ਤੁਹਾਨੂੰ ਦੱਸ ਦੇਈਏ ਕਿ ਕੰਵਰ ਸੰਧੂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਅਨੁਸ਼ਾਸ਼ਨਹੀਣਤਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
kanwar sandhu and cm channi
ਇਸ ਤੋਂ ਪਹਿਲਾਂ ਆਪ ਵਿਧਾਇਕ ਰੁਪਿੰਦਰ ਰੂਬੀ ਵੀ ਕਾਂਗਰਸ ਵਿਚ ਸ਼ਾਮਲ ਹੋ ਚੁੱਕੇ ਹਨ ਅਤੇ ਅੱਜ ਕੰਵਰ ਸੰਧੂ ਦੀਆਂ ਇਹ ਨਜ਼ਦੀਕੀਆਂ ਕੁਝ ਅਜਿਹਾ ਹੀ ਬਿਆਨ ਕਰ ਰਹੀਆਂ ਹਨ।