ਸੁਖਬੀਰ ਦੀ ਅਗਵਾਈ ਹੇਠ ਸਿੱਖੀ ਦਾ ਪਤਨ ਹੋਇਆ : ਰਾਜਾਸਾਂਸੀ
Published : Nov 23, 2021, 12:12 am IST
Updated : Nov 23, 2021, 12:12 am IST
SHARE ARTICLE
image
image

ਸੁਖਬੀਰ ਦੀ ਅਗਵਾਈ ਹੇਠ ਸਿੱਖੀ ਦਾ ਪਤਨ ਹੋਇਆ : ਰਾਜਾਸਾਂਸੀ

ਅੰਮ੍ਰਿਤਸਰ, 22 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਮੀਤ ਪ੍ਰਧਾਨ ਰਘਬੀਰ ਸਿੰਘ ਰਾਜਾਸਾਂਸੀ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਨੈਤਿਕ ਅਧਾਰ ’ਤੇ ਅਸਤੀਫ਼ਾ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਮੰਨਿਆ ਕਿ ਮੇਰੇ ਕੋਲੋ ਗ਼ਲਤੀਆਂ ਹਨ। ਰਾਜਾਸਾਂਸੀ ਮੁਤਾਬਕ ਸੁਖਬੀਰ ਬਾਦਲ ਨੇ ਏਨੀਆਂ ਜ਼ਿਆਦਾ ਗ਼ਲਤੀਆਂ ਕੀਤੀਆਂ ਹਨ, ਜੋ ਮਾਫ਼ ਕਰਨਯੋਗ ਨਹੀ। ਉਨ੍ਹਾਂ ਦੀ ਅਗਵਾਈ ਹੇਠ ਸਿੱਖੀ ਜਮਾਤ ਦਾ ਪਤਨ ਹੋਇਆ। ਸਿੱਖ ਸੰਗਠਨ ਸਿੱਖ ਕੌਮ ਦੀ ਅਮਾਨਤ ਹਨ। ਸ਼੍ਰੋਮਣੀ ਅਕਾਲੀ ਦਲ ’ਤੇ ਸਿੱਖਾਂ ਦੀ ਸੰਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੌਂਦ ’ਚ ਲਿਆਉਣ ਲਈ ਸਮੁੱਚੀ ਸਿੱਖ ਕੌਮ ਦਾ ਖ਼ੂਨ ਡੁਲਿਆ ਹੈ। 
  ਸ਼ਹੀਦਾਂ ਦੀ ਪਾਰਟੀ ਵਿਚ ਪ੍ਰਵਾਰ ਦੀ ਕੋਈ ਥਾਂ ਨਹੀ। ਰਘਬੀਰ ਸਿੰਘ ਰਾਜਾਸਾਂਸੀ ਸਪੱਸ਼ਟ ਕੀਤਾ ਕਿ ਪਾਰਟੀ ਨੇ ਉਨ੍ਹਾਂ ਨੂੰ ਬੇਹਦ ਮਾਣ-ਸਨਮਾਨ ਦਿਤਾ ਪਰ ਉਹ ਕਬਜ਼ਾ ਕਰ ਕੇ ਹੀ ਬੈਠ ਗਏ, ਜਿਸ ਨਾਲ ਪੰਥਕ ਸਫ਼ਾਂ ਨੂੰ ਬੜੀ ਡੂੰਘੀ ਸੱਟ ਵੱਜੀ ਤੇ ਟਕਸਾਲੀ ਆਗੂ ਤੇ ਵਰਕਰ ਘਰਾਂ ਵਿਚ ਬੈਠ ਗਏ, ਜੋ ਵੰਸ਼ਵਾਦ ਵਿਰੁਧ ਸਨ। ਇਸ ਵੇਲੇ ਕਿਸਾਨਾਂ ਤੇ ਪੰਥਕ ਸੰਗਠਨਾਂ ਨੇ ਵੰਸ਼ਵਾਦੀਆਂ ਤੋਂ ਦੂਰੀ ਬਣਾ ਲਈ ਹੈ। ਰਾਜਾਸਾਂਸੀ ਨੇ ਦੋਸ਼ ਲਾਇਆ ਲੰਮੇ ਰਾਜ ’ਚ ਬਾਦਲਾਂ ਨੇ ਸਿੱਖਾਂ ਤੇ ਪੰਜਾਬੀਆਂ ਦੇ ਭਖਦੇ ਮਸਲੇ ਵਿਸਾਰੇ ਤੇ ਸਿੱਖ ਵਿਰੋਧੀ ਤਾਕਤਾਂ ਨੂੰ ਪੰਜਾਬ ਵਿਚ ਜਾਣ ਬੁੱਝ ਕੇ ਉਭਾਰਿਆਂ। ਡੇਰਾਵਾਦ ਨੂੰ ਪੰਜਾਬ ’ਚ ਉਭਾਰਨ ਦਾ ਦੋਸ਼ ਵੀ ਉਨ੍ਹਾਂ ਸਿਰ ਹੈ, ਜਿਸ ਦੇ ਸਿੱਟੇ ਵਜੋਂ ਸੌਦਾ-ਸਾਧ ਵਰਗੇ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਬਾਦਲਾਂ ਦੇ ਰਾਜ ਸਮੇਂ ਕੀਤੀਆਂ, ਪਰ ਉਹ ਗੁਰੂ ਵਿਰੁਧ ਭੁਗਤੇ, ਜਿਨਾ ਆਸਰੇ ਕੌਮ ਖੜੀ ਹੈ। ਸਾਬਕਾ ਸਕੱਤਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਕਤ ਪ੍ਰਵਾਰ ਵਿਰੁਧ ਆਵਾਜ਼ ਉਠਾਉਣ ਤਾਂ ਜੋ ਸਿੱਖਾਂ ਦੇ ਭਖਦੇ ਮਸਲਿਆਂ ਨੂੂੰ ਸੁਲਝਾਇਆ ਜਾ ਸਕੇ। 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement