ਦੋਨੋਂ DFSC ਦੀ ਟੈਂਡਰ ਘੁਟਾਲੇ 'ਚ ਖ਼ਾਸ ਭੂਮਿਕਾ, 5 ਲੱਖ ਕੈਸ਼-ਆਈਫ਼ੋਨ ਲੈ ਕੇ ਜਾਂਚ ਤੋਂ ਬਿਨ੍ਹਾਂ ਮਨਜ਼ੂਰ ਕੀਤੀ ਵਾਹਨਾਂ ਦੀ ਲਿਸਟ 
Published : Nov 23, 2022, 3:17 pm IST
Updated : Nov 23, 2022, 3:21 pm IST
SHARE ARTICLE
File Photo
File Photo

- ਸੁੱਖਵਿੰਦਰ ਸਿੰਘ ਨੇ ਬਦਲੇ 'ਚ ਲਏ 2 ਲੱਖ ਤੇ ਆਈਫ਼ੋਨ, - ਹਰਵੀਨ ਕੌਰ ਨੇ ਲਈ 3 ਲੱਖ ਦੀ ਨਕਦੀ


ਚੰਡੀਗੜ੍ਹ - ਟੈਂਡਰ ਘੁਟਾਲੇ ਵਿਚ ਵਿਜੀਲੈਂਸ ਨੇ ਮੰਗਲਵਾਰ ਨੂੰ ਵੱਡੀ ਕਾਰਵਾਈ ਕੀਤੀ ਅਤੇ ਡੀਐੱਫਐੱਮਸੀ ਸੁਖਵਿੰਦਰ ਸਿੰਘ ਗਿੱਲ ਅਤੇ ਹਰਵੀਨ ਕੌਰ ਨੂੰ ਗ੍ਰਿਫ਼ਤਾਰ ਕੀਤਾ ਸੀ। ਸੁਖਵਿੰਦਰ ਸਿੰਘ ਇਸ ਸਮੇਂ ਫਰੀਦਕੋਟ ਅਤੇ ਹਰਵੀਨ ਜਲੰਧਰ ਵਿਚ ਤੈਨਾਤ ਹੈ। ਵਿਜੀਲੈਂਸ ਵੱਲੋਂ ਕੀਤੀ ਗਈ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਸੁਖਵਿੰਦਰ ਸਿੰਘ ਜੋ ਉਸ ਸਮੇਂ ਲੁਧਿਆਣਾ ਪੱਛਮੀ ਅਤੇ ਹਰਵੀਨ ਕੌਰ ਲੁਧਿਆਣਾ ਪੂਰਬੀ ਵਿਚ ਤੈਨਾਤ ਸੀ, ਇਹਨਾਂ ਦੋਹਾਂ ਦੀ ਟੈਂਡਰ ਘੁਟਾਲੇ ਵਿਚ ਅਹਿਮ ਭੂਮਿਕਾ ਰਹੀ ਹੈ। 

ਇਹਨਾਂ ਦੋਹਾਂ ਨੇ ਆਰੋਪੀ ਠੇਕੇਦਾਰਾਂ ਅਤੇ ਏਜੰਟਾਂ ਦੇ ਨਾਲ ਮਿਲ ਕੇ ਦੁਆਈ ਕਰਨ ਵਾਲੇ ਵਾਹਨਾਂ ਦੇ ਨੰਬਰਾਂ ਦੀ ਲਿਸਟ ਨੂੰ ਬਿਨ੍ਹਾਂ ਜਾਂਚ ਦੇ ਹੀ ਪਾਸ ਕਰ ਦਿੱਤਾ ਸੀ। 
ਲਿਸ ਵਿਚ ਟਰੱਕਾਂ ਅਤੇ ਟਰੈਕਟਰ ਟਰਾਲੀਆਂ ਦੀ ਬਜਾਏ ਬਾਈਕ, ਐਕਟਿਵਾ ਅਤੇ ਹੋਰ ਕਈ ਗੱਡੀਆਂ ਸ਼ਾਮਲ ਸਨ। ਸੁਖਵਿੰਦਰ ਸਿੰਧ ਨੇ ਇਸ ਦੇ ਬਦਲੇ 2 ਲੱਖ ਦੀ ਨਕਦੀ ਤੇ ਇਕ ਆਈਫੋਨ ਲਿਆ ਸੀ। ਇਸ ਦੇ ਨਾਲ ਹੀ ਹਰਵੀਨ ਕੌਰ ਨੇ 3 ਲੱਖ ਦੀ ਨਕਦੀ ਲਈ ਸੀ। ਦੋਨਾਂ ਦੇ 6 ਕਰੀਬੀ ਵੀ ਵਿਜੀਲੈਂਸ ਦੀ ਜਾਂਚ ਵਿਚ ਹਨ। ਇਹਨਾਂ 'ਤੇ ਦੋਸ਼ ਲੱਗਾ ਹੈ ਕਿ ਅਪਣਏ ਕਰੀਬੀਆਂ ਨੂੰ ਲਾਭ ਪਹੁੰਚਾਉਣ ਲਈ ਸੁਖਵਿੰਦਰ ਅਤੇ ਹਰਵੀਨ ਨੇ ਲਾਕਡਾਊਨ ਦੌਰਾਨ ਵੱਡਾ ਪੱਧਰ 'ਤੇ ਗੜਬੜੀਆਂ ਕੀਤੀਆਂ ਸਨ। 
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement