'ਭਾਜਪਾ ਨਾਲ ਹੱਥ ਮਿਲਾਉਣਾ ਤਾਂ ਦੂਰ ਦੀ ਗੱਲ, ਮੈਂ ਭਾਜਪਾ ਉਚ ਲੀਡਰਸ਼ਿਪ ਨੂੰ ਕਦੇ ਮਿਲਿਆ ਵੀ ਨਹੀਂ'
Published : Dec 23, 2019, 8:31 am IST
Updated : Dec 23, 2019, 8:44 am IST
SHARE ARTICLE
Sukhdev Singh Dhindsa
Sukhdev Singh Dhindsa

ਸੁਖਦੇਵ ਸਿੰਘ ਢੀਂਡਸਾ ਨੇ ਸਪਸ਼ਟ ਕੀਤਾ ਹੈ ਕਿ ਭਾਜਪਾ ਨਾਲ ਹੱਥ ਮਿਲਾਉਣਾ ਬੜੀ ਦੂਰ ਦੀ ਗਲ ਹੈ ਪਰ ਉਹ ਕਦੇ ਵੀ ਭਾਜਪਾ ਦੀ ਉਚ ਲੀਡਰਸ਼ਿਪ ਨੂੰ ਕਦੇ ਨਹੀਂ ਮਿਲਿਆ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਇਕ ਚੈਨਲ ਨਾਲ ਗਲਬਾਤ ਕਰਦਿਆਂ ਸਪਸ਼ਟ ਕੀਤਾ ਹੈ ਕਿ ਭਾਜਪਾ ਨਾਲ ਹੱਥ ਮਿਲਾਉਣਾ ਬੜੀ ਦੂਰ ਦੀ ਗਲ ਹੈ ਪਰ ਉਹ ਕਦੇ ਵੀ ਭਾਜਪਾ ਦੀ ਉਚ ਲੀਡਰਸ਼ਿਪ ਨੂੰ ਕਦੇ ਨਹੀਂ ਮਿਲਿਆ ਅਤੇ ਨਾ ਹੀ ਕੋਈ ਤਜਵੀਜ਼ ਹੈ। ਮੈਂ ਤਾਂ ਬਤੌਰ ਇਕ ਅਕਾਲੀ ਲੀਡਰ, ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੀਹ 'ਤੇ ਲਿਆਉਣ ਲਈ ਝੰਡਾ ਚੁਕਿਆ ਹੈ।

Sukhdev Singh Dhindsa Sukhdev Singh Dhindsa

ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਡਿਕਟੇਟਰਸ਼ਿਪ 'ਚ ਫਸਿਆ ਹੈ।  ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਤਾਨਾਸ਼ਾਹੀ ਢੰਗ ਨਾਲ ਚਲਾਉਣ ਦੇ ਨਾਲ-ਨਾਲ ਸਾਰੇ ਫ਼ੈਸਲੇ ਮਨਮਰਜ਼ੀ ਰਾਹੀਂ ਕਰਦੇ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸ਼ਾਨਾਂਮੱਤਾ ਇਤਿਹਾਸ ਹੈ।

BJPBJP

ਉਨ੍ਹਾਂ ਕਿਹਾ ਕਿ ਲੀਡਰਸ਼ਿਪ 'ਚ ਮੁੰਡਿਆਂ ਨੂੰ ਚੌਧਰਾਂ ਦਿਤੀਆਂ ਗਈਆਂ ਤਾਂ ਜੋ ਸੀਨੀਅਰ ਆਗੂ ਵਿਰੋਧਤਾ ਨਾ ਕਰ ਸਕਣ, ਸਾਡੇ ਤੋਂ ਇਲਾਵਾ ਹੋਰ ਆਗੂ ਸਾਡੀ ਹਾਮੀਂ ਭਰਦੇ ਰਹੇ ਪਰ ਉਨ੍ਹਾਂ ਬਾਦਲਾਂ ਵਿਰੁਧ ਕਦੇ ਜੁਰਅਤ ਨਾ ਵਿਖਾਈ। ਢੀਂਡਸਾ ਮੁਤਾਬਕ ਸਭ ਦੀ ਸਲਾਹ ਨਾਲ ਤਾਲਮੇਲ ਕਮੇਟੀ ਦਾ ਗਠਨ ਜਲਦੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲ-ਤਖ਼ਤ ਆਜ਼ਾਦ ਕਰਵਾਉਣੇ ਸਭ ਤੋਂ ਵੱਡਾ ਮਸਲਾ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement