
ਨਵਾਂ ਪੰਜਾਬ ਸਿਰਜਣ ਲਈ ‘ਆਪ’ ਨੇ ਨਵ-ਨਿਯੁਕਤ ਸਰਕਲ ਪ੍ਰਧਾਨਾਂ ਨੂੰ ਚੁਕਾਈ ਸਹੁੰ
ਲੁਧਿਆਣਾ, 22 ਦਸੰਬਰ (ਅਮਰਜੀਤ ਸਿੰਘ ਕਲਸੀ) ਆਮ ਆਦਮੀ ਪਾਰਟੀ ਪੰਜਾਬ ਵਲੋਂ ਇਕ ਵਧੀਆ ਪੰਜਾਬ ਉਸਾਰਨ ਦੇ ਮਕਸਦ ਨੂੰ ਲੈ ਕੇ ਅਪਣੇ ਸੰਗਠਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਅੱਜ ਲੁਧਿਆਣਾ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿੱਥੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਵਿਰੋਧੀ ਧਿਰ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਸੂਬਾ ਸਕੱਤਰ ਅਮਨਦੀਪ ਸਿੰਘ ਮੋਹੀ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਪੰਜਾਬ ਦੀ ਮਿੱਟੀ ਦੀ ਸਹੁੰਚ ਚੁਕਾਈ ਗਈ। ਸਮਾਗਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਪਣੀ ਹੋਂਦ ਬਚਾਉਣ ਲਈ ਲੜਾਈ ਵਿਚ ਸ਼ਹੀਦ ਹੋਣ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ।
ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਹੁਣ ਤਕ 22 ਸੂਬੇ ਦੇ ਅਹੁਦੇਦਾਰ, 168 ਜ਼ਿਲ੍ਹਾ ਪੱਧਰ, 468 ਬਲਾਕ ਪੱਧਰ ਉੱਤੇ ਅਹੁਦੇਦਾਰਾਂ ਨੂੰ ਲਗਾਇਆ ਗਿਆ ਹੈ। ਇਸੇ ਤਹਿਤ ਅੱਜ ਇੱਥੇ ਨਵੇਂ ਨਿਯੁਕਤ ਕੀਤੇ ਗਏ, ਵੱਖ-ਵੱਖ ਅਹੁਦੇਦਾਰਾਂ ਨੂੰ ਸਹੁੰ ਚੁਕਾਈ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ 5 ਪਿੰਡਾਂ ਅਤੇ 5 ਵਾਰਡਾਂ ਪਿੱਛੇ ਇਕ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਆਉਣ ਵਾਲੇ ਦੋ ਮਹੀਨਿਆਂ ’ਚ 2 ਲੱਖ ਹੋਰ ਵਿਅਕਤੀਆਂ ਦੀ ਡਿਊਟੀ ਲਗਾਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਜਾਵੇਗਾ।
ਸਰਬਜੀਤ ਕੌਰ ਮਾਣੂੰਕੇ ਨੇ ਨਵੇਂ ਸਰਕਲ ਪ੍ਰਧਾਨਾਂ ਨੂੰ ਪਾਰਟੀ ਵਲੋਂ ਦਿਤੀ ਗਈ, ਡਿਊਟੀ ਸਬੰਧੀ ਵਧਾਈ ਦਿੰਦੇ ਹੋਏ ਕਿਹਾ ਕਿ ਆਗੂਆਂ ਦੀ ਮਿਹਨਤ ਸਦਕਾ ਪਾਰਟੀ ਹੋਰ ਮਜ਼ਬੂਤ ਹੋਵੇਗੀ।
L48_1S Kalsi_22_01