ਆਗਰਾ : ਕਾਰ ਅਤੇ ਕੰਟੇਨਰ ਦੀ ਟੱਕਰ ’ਚ ਪੰਜ ਵਿਅਕਤੀ ਜ਼ਿੰਦਾ ਸੜੇ
Published : Dec 23, 2020, 1:06 am IST
Updated : Dec 23, 2020, 1:06 am IST
SHARE ARTICLE
image
image

ਆਗਰਾ : ਕਾਰ ਅਤੇ ਕੰਟੇਨਰ ਦੀ ਟੱਕਰ ’ਚ ਪੰਜ ਵਿਅਕਤੀ ਜ਼ਿੰਦਾ ਸੜੇ

ਆਗਰਾ, 22 ਦਸੰਬਰ : ਉੱਤਰ ਪ੍ਰਦੇਸ਼ ਦੇ ਯਮੁਨਾ ਐਕਸਪ੍ਰੈਸ ਵੇਅ ’ਤੇ ਇਕ ਦਰਦਨਾਕ ਹਾਦਸਾ ਵਾਪਰਿਆ ਜਿਸ ਵਿਚ ਕਾਰ ਦੇ ਅੰਦਰ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਉਲਟ ਦਿਸ਼ਾ ਤੋਂ ਆ ਰਹੇ ਇਕ ਕੰਟੇਨਰ ਦੀ ਕਾਰ ਵਿਚ ਟਕਰਾਉਣ ਤੋਂ ਬਾਅਦ ਹੋਇਆ। ਕਾਰ ਸਵਾਰ ਲਖਨਊ ਤੋਂ ਦੱਸੇ ਜਾ ਰਹੇ ਹਨ। ਦਸਿਆ ਜਾ ਰਿਹਾ ਹੈ ਕਿ ਲਖਨਊ ਦੇ ਪੰਜ ਲੋਕ ਕਾਰ ਨੰਬਰ ਯੂ.ਪੀ.-32 ਕੇ.ਡਬਲਯੂ. 6788 ਵਿਚ ਸਵਾਰ ਹੋ ਕੇ ਦਿੱਲੀ ਜਾ ਰਹੇ ਸਨ। ਕਾਰ ਆਗਰਾ ਦੇ ਖੰਦੌਲੀ ਖੇਤਰ ਵਿਚ ਯਮੁਨਾ ਐਕਸਪ੍ਰੈਸ ਵੇਅ ’ਤੇ ਪਹੁੰਚੀ। ਅਚਾਨਕ ਉਲਟੀ ਦਿਸ਼ਾ ਤੋਂ ਆ ਰਹੇ ਇਕ ਕੰਟੇਨਰ ਨੇ ਕਾਰ ਨੂੰ ਟੱਕਰ ਮਾਰ ਦਿਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਿਸੇ ਨੂੰ ਸੰਭਲਨ ਦਾ ਮੌਕਾ ਨਹੀਂ ਮਿਲਿਆ। ਇਕ ਤੇਜ਼ ਆਵਾਜ਼ ਨਾਲ ਕਾਰ ’ਚ ਅੱਗ ਲੱਗ ਗਈ ਅਤੇ ਕਾਰ ਦੇ ਅੰਦਰ ਬੈਠੇ ਸਾਰੇ ਲੋਕ ਜਿੰਦਾ ਸੜ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਪਹੁੰਚੀ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਅਤੇ ਫਾਇਰ ਬਿ੍ਰਗੇਡ ਵੀ ਦੇਰ ਨਾਲ ਪਹੁੰਚੇ। (ਏਜੰਸੀ)

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement