ਕੈਨੇਡਾ ਤੋਂ ਸਿੰਘੂ ਬਾਰਡਰ ਪੁੱਜੇ ਜੈਜ਼ੀ ਬੀ ਨੇ ਕਿਸਾਨਾਂ ਵਿਚ ਭਰਿਆ ਜੋਸ਼
Published : Dec 23, 2020, 2:54 am IST
Updated : Dec 23, 2020, 2:54 am IST
SHARE ARTICLE
image
image

ਕੈਨੇਡਾ ਤੋਂ ਸਿੰਘੂ ਬਾਰਡਰ ਪੁੱਜੇ ਜੈਜ਼ੀ ਬੀ ਨੇ ਕਿਸਾਨਾਂ ਵਿਚ ਭਰਿਆ ਜੋਸ਼

ਨਵੀਂ ਦਿੱਲੀ, 22 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਖੇਤੀ ਕਾਨੂੰਨਾਂ ਵਿਰੁਧ ਜਾਰੀ ਅੰਦੋਲਨ ਦÏਰਾਨ ਕਿਸਾਨਾਂ ਨੂੰ ਪਰਵਾਸੀ ਪੰਜਾਬੀਆਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ¢ ਇਸ ਦÏਰਾਨ ਕਈ ਪੰਜਾਬੀ ਸਿਤਾਰੇ ਵਿਦੇਸ਼ੀ ਧਰਤੀ ਤੋਂ ਵਾਪਸ ਆ ਕੇ ਦਿੱਲੀ ਮੋਰਚੇ ਉਤੇ ਡਟੇ ਹੋਏ ਹਨ¢ ਇਸ ਦੇ ਚਲਦਿਆਂ ਪੰਜਾਬੀ ਕਲਾਕਾਰ ਜੈਜ਼ੀ ਬੀ ਵੀ ਕਿਸਾਨੀ ਸੰਘਰਸ਼ ਵਿਚ ਯੋਗਦਾਨ ਪਾਉਣ ਲਈ ਕੈਨੇਡਾ ਤੋਂ ਸਿੰਘੂ ਬਾਰਡਰ ਪਹੁੰਚੇ¢  ਸਟੇਜ ਤੋਂ ਬੋਲਦਿਆਂ ਜੈਜ਼ੀ ਬੀ ਨੇ ਕਿਹਾ ਕਿ ਇਹ ਲੜਾਈ ਪੰਜਾਬ ਨੇ ਸ਼ੁਰੂ ਕੀਤੀ ਸੀ ਤੇ ਹਰਿਆਣਾ ਛੋਟਾ ਭਰਾ ਬਣ ਕੇ ਪੰਜਾਬੀਆਂ ਦੇ ਨਾਲ ਜੁੜਿਆ¢ ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਕਾਰਨ ਹੀ ਅੱਜ ਪੂਰੀ ਦੁਨੀਆਂ ਵਿਚ ਏਕਾ ਹੋਇਆ ਹੈ¢
ਨÏਜਵਾਨਾਂ ਨੂੰ ਸੰਬੋਧਨ ਕਰਦਿਆਂ ਜੈਜ਼ੀ ਬੀ ਨੇ ਕਿਹਾ ਕਿ ਸਾਡੇ ਨÏਜਵਾਨਾਂ ਨੇ ਸਾਬਤ ਕਰ ਦਿਤਾ ਹੈ ਕਿ ਪੰਜਾਬ ਨਸ਼ਿਆਂ ਨਾਲ ਨਹੀਂ ਭਰਿਆ ਹੋਇਆ¢ ਨÏਜਵਾਨ ਜੋਸ਼ ਦੇ ਨਾਲ-ਨਾਲ ਹੋਸ਼ ਨਾਲ ਵੀ ਕੰਮ ਲੈ ਰਹੇ ਹਨ¢ ਜੈਜ਼ੀ ਬੀ ਨੇ ਨÏਜਵਾਨਾਂ ਨੂੰ ਬੇਨਤੀ ਕੀਤੀ ਕਿ ਉਹ ਕੋਈ ਅਜਿਹਾ ਕੰਮ ਨਾ ਕਰਨ, ਜਿਸ ਨਾਲ ਸਾਡੀ ਬਦਨਾਮੀ ਹੋਵੇ¢ ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ ਪ੍ਰਧਾਨ ਮੰਤਰੀ ਕਿਸਾਨਾਂ ਦਾ ਸਾਥ ਦੇ ਰਹੇ ਹਨ, ਸਿਰਫ਼ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਦਾ ਸਾਥ ਨਹੀਂ ਦਿਤਾ¢
ਜੈਜ਼ੀ ਬੀ ਨੇ ਕਿਸਾਨਾਂ ਦਾ ਸਮਰਥਨ ਦੇਣ ਲਈ ਵਿਦੇਸ਼ੀ ਮੰਤਰੀਆਂ ਦਾ ਧਨਵਾਦ ਕੀਤਾ¢ ਉਹਨਾਂ ਕਿਹਾ ਕਿ ਪੂਰੀ ਦੁਨੀਆਂ ਦੀਆਂ ਨਜ਼ਰਾਂ ਸਾਡੇ ਸੰਘਰਸ਼ ਉਤੇ ਟਿਕੀਆਂ ਹੋਈਆਂ ਹਨ¢ ਜੈਜ਼ੀ ਬੀ ਨੇ ਕਿਹਾ ਕਿ ਬਜ਼ੁਰਗ ਮਾਤਾਵਾਂ, ਭੈਣਾਂ ਤੇ ਬੱਚਿਆਂ ਦੀਆਂ ਵੀਡੀਉ ਦੇਖ ਦੇ ਹਰ ਕੋਈ ਭਾਵੂਕ ਹੋ ਜਾਂਦਾ ਹੈ¢  ਇਸ ਮÏਕੇ ਉਨ੍ਹਾਂ ਨੇ ਪੰਜਾਬੀ ਮੀਡੀਆ ਦਾ ਧਨਵਾਦ ਕੀਤਾ ਅਤੇ ਨੈਸ਼ਨਲ ਮੀਡੀਆ ਦੀ ਨਿੰਦਾ ਕੀਤੀ¢
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement