ਮੁੰਬਈ ਦੇ ਕਲੱਬ ’ਚ ਪੁਲਿਸ ਦਾ ਛਾਪਾ, ਸੁਰੇਸ਼ ਰੈਨਾ ਤੇ ਗੁਰੂ ਰੰਧਾਵਾ ਸਣੇ 34 ਗਿ੍ਰ੍ਰਫ਼ਤਾਰ, ਜ਼ਮਾਨਤ ’
Published : Dec 23, 2020, 1:02 am IST
Updated : Dec 23, 2020, 1:02 am IST
SHARE ARTICLE
image
image

ਮੁੰਬਈ ਦੇ ਕਲੱਬ ’ਚ ਪੁਲਿਸ ਦਾ ਛਾਪਾ, ਸੁਰੇਸ਼ ਰੈਨਾ ਤੇ ਗੁਰੂ ਰੰਧਾਵਾ ਸਣੇ 34 ਗਿ੍ਰ੍ਰਫ਼ਤਾਰ, ਜ਼ਮਾਨਤ ’ਤੇ ਰਿਹਾਅ

ਗਾਇਕ ਬਾਦਸ਼ਾਹ ਬਾਰ ਦੇ ਪਿਛਲੇ ਗੇਟ ਤੋਂ ਭਜਿਆ, ਪੁਲਿਸ ਨੇ ਭੇਜਿਆ ਨੋਟਿਸ
 

ਮੁੰਬਈ, 22 ਦਸੰਬਰ : ਪੁਲਿਸ ਨੇ ਮੰਗਲਵਾਰ ਨੂੰ ਮੁੰਬਈ ਹਵਾਈ ਅੱਡੇ ਕੋਲ ਇਕ ਕਲੱਬ ’ਤੇ ਛਾਪੇਮਾਰੀ ਕੀਤੀ ਅਤੇ ਕੋਵਿਡ 19 ਦੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ’ਚ ਕਿ੍ਰਕਟਰ ਸੁਰੇਸ਼ ਰੈਨਾ, ਸਿੰਗਰ ਗੁਰੂ ਰੰਧਾਵਾ ਤੇ ਅਦਾਕਾਰ ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੂਜੈਨ ਖ਼ਾਨ ਸਮੇਤ 34 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਵਲੋਂ ਡੈ੍ਰਗਨ ਫਲਾਈ ਐਕਸਪੀਰੀਅੰਸ ਨਾਂ ਦੇ ਇਕ ਕਲੱਬ ’ਚ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਲੋਕਾਂ ’ਚ 13 ਔਰਤਾਂ ਅਤੇ ਕਲੱਬ ਦੇ ਸੱਤ ਕਰਮਚਾਰੀ ਵੀ ਸ਼ਾਮਲ ਹਨ। ਪੁਲਿਸ ਨੇ ਦਸਿਆ ਕਿ ਔਰਤਾਂ ਨੂੰ ਨੋਟਿਸ ਦੇ ਕੇ ਛੱਡ ਦਿਤਾ ਗਿਆ ਜਦਕਿ ਪੁਰਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਅਦ ’ਚ ਉਨ੍ਹਾਂ ਨੂੰ ਜ਼ਮਾਨਤ ’ਤੇ ਛੱਡ ਦਿਤਾ ਗਿਆ।  ਕੋਰੋਨਾ ਦੇ ਨਿਯਮਾਂ ਦਾ ਪਾਲਣ ਨਾ ਕਰਦੇ ਹੋਏ ਫੜਿਆ ਸੀ ਜਿਨ੍ਹਾਂ ਨੂੰ ਬਾਅਦ ’ਚ ਜ਼ਮਾਨਤ ਦੇ ਕੇ ਰਿਹਾ ਕਰ ਦਿਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਸਿੰਗਰ ਬਾਦਸ਼ਾਹ ਕਲੱਬ ਦੇ ਪਿਛਲੇ ਦਰਵਾਜ਼ੇ ਰਾਹੀਂ ਭੱਜਣ ’ਚ ਕਾਮਯਾਬ ਰਿਹਾ।  ਇਸ ਗੱਲ ਦਾ ਪਤਾ ਲਗਣ ਤੋਂ ਬਾਅਦ ਪੁਲਿਸ ਨੇ ਬਾਦਸ਼ਾਹ ਨੂੰ ਵੀ ਨੋਟਿਸ ਭੇਜਿਆ ਹੈ। ਪੁਲਿਸ ਨੇ ਧਾਰਾ 188, 269,  ਦੀ ਧਾਰਾ 34 ਤੇ  ਤਹਿਤ ਇਥੇ ਫੜੇ ਗਏ 34 ਲੋਕਾਂ ’ਤੇ ਮਾਮਲਾ ਦਰਜ ਕੀਤਾ ਹੈ। 
  ਦਸਿਆ ਜਾ ਰਿਹਾ ਹੈ ਕਿ ਪਾਰਟੀ ’ਚ 19 ਲੋਕ ਦਿੱਲੀ ਤੋਂ ਆਏ ਸਨ ਅਤੇ ਹੋਰ ਲੋਕ ਪੰਜਾਬ ਤੇ ਦਖਣੀ ਮੁੰਬਈ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਨੇ ਸ਼ਰਾਬ ਪੀਤੀ ਹੋਈ ਸੀ। ਕਲੱਬ ਵਲੋਂ ਫਿਲਹਾਲ ਕੋਈ ਬਿਆਨ ਨਹੀਂ ਆਇਆ ਹੈ। ਮੁੰਬਈ ਪੁਲਿਸ ਨੇ ਸ਼ੱਕ ਹੈ ਕਿ ਕਈ ਹੋਰ ਲੋਕ ਵੀ ਭੱਜਣ ’ਚ ਕਾਮਯਾਬ ਹੋਏ ਹਨ। ਇਸ ਲਈ ਸੀਸੀਟੀਵੀ ਤਸਵੀਰਾਂ ਦੇਖੀਆਂ ਜਾ ਰਹੀਆਂ ਹਨ। ਇਨ੍ਹਾਂ ਲੋਕਾਂ ਨੂੰ ਵੀ ਨੋਟਿਸ ਭੇਜਿਆ ਜਾਵੇਗਾ।  ਕਲੱਬ ਦੇ ਤੈਅ ਸਮੇਂ ਤੋਂ ਜਿਆਦਾ ਦੇਰ ਤਕ ਖੁਲੇ ਰਹਿਣ ਅਤੇ ਕੋਰੋਨਾ ਵਾਇਰਸ ਸਬੰਧੀ ਨਿਯਮਾਂ ਦਾ ਪਾਲਣ ਨਹੀਂ ਕਰਨ ਦੇ ਕਾਰਨ ਕਲੱਬ ’ਤੇ ਛਾਪੇਮਾਰੀ ਕੀਤੀ ਗਈ।  (ਪੀਟੀਆਈ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement