
ਭਾਜਪਾ ਨੇ ਕਸ਼ਮੀਰ 'ਚ ਪਹਿਲੀ ਵਾਰ ਕਿਸੇ ਸੀਟ 'ਤੇ ਜਿੱਤ ਹਾਸਲ ਕੀਤੀ
ਸ਼੍ਰੀਨਗਰ, 22 ਦਸੰਬਰ : ਭਾਜਪਾ ਨੇ ਨੈਸ਼ਨਲ ਕਾਨਫ਼ਰੰਸ ਅਤੇ ਪੀਡੀਪੀ ਵਰਗੀਆਂ ਖੇਤਰੀ ਪ੍ਰਭਾਵਸ਼ਾਲੀ ਪਾਰਟੀਆਂ ਦਾ ਸਾਹਮਣਾ ਕਰਦੇ ਹੋਏ ਮੰਗਲਵਾਰ ਨੂੰ ਕਸ਼ਮੀਰ ਦੀ ਕਿਸੇ ਸੀਟ 'ਤੇ ਪਹਿਲੀ ਵਾਰ ਚੋਣ ਜਿੱਤ ਦਰਜ ਕੀਤੀ | ਏਜਾਜ਼ ਹੁਸੈਨ ਨੇ ਸ੍ਰੀਨਗਰ 'ਚ ਖੋਨੰਮੋਹ-ਦੋ ਜ਼ਿਲ੍ਹਾ ਵਿਕਾਸ ਪ੍ਰੀਸ਼ਦ ਸੀਟ ਜਿੱਤੀ | ਉਥੇ ਹੀ ਏਜਾਜ਼ ਅਹਿਮਦ ਖ਼ਾਨ ਨੇ ਬੰਦੀ ਪੋਰਾ ਜ਼ਿਲ੍ਹੇ 'ਚ ਤੁਲੈਲ ਸੀਟ ਜਿੱਤ ਕੇ ਪਾਰਟੀ ਨੂੰ ਖ਼ੁਸ਼ ਹੋਣ ਦਾ ਇਕ ਹੋਰ ਮੌਕਾ ਦੇ ਦਿਤਾ | ਹੁਸੈਨ ਨੇ ਅਪਣੀ ਸਫ਼ਲਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀਆਂ ਅਤੇ ਪਾਰਟੀ ਵਰਕਰਾਂ ਦੀ ਸਖ਼ਤ ਮਿਹਨਤ ਨੂੰ ਜਿੱਤ ਦਾ ਸਿਹਰਾ ਦਿੰਦੇ ਹੋਏ ਕਿਹਾ ਕਿ ਡੀਡੀਸੀ ਚੋਣ ਭਾਜਪਾ ਅਤੇ ਬਾਕੀ ਪਾਰਟੀਆਂ ਦੇ ਵਿਚਕਾਰ ਮੁਕਾਬਲਾ ਸੀ |
Photoਕਸ਼ਮੀਰ ਵਿਚ ਸੀਟ ਜਿੱਤਣ 'ਤੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਏਜਾਜ਼ ਹੁਸੈਨ |