
ਜਗਦੀਸ਼ ਭੋਲਾ ਵਲੋਂ ਪੇਸ਼ੀ ਸਮੇਂ ਨਾਂ ਲੈਣ ਬਾਅਦ ਹੀ ਮਜੀਠੀਆ ਦਾ ਮਾਮਲਾ ਸ਼ੁਰੂ ਹੋਇਆ ਸੀ।
ਚੰਡੀਗੜ੍ਹ - ਪੰਜਾਬ ਦੇ ਡੀ.ਜੀ.ਪੀ. ਐਸ. ਚਟੋਪਾਧਿਆਏ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿਤੀ ਹੈ ਕਿ ਮਜੀਠੀਆ ਦੇ ਨਜ਼ਦੀਕੀਆਂ ਤੋਂ ਵੀ ਪੁਛਗਿੱਛ ਹੋਵੇਗੀ। ਐਸ.ਆਈ.ਟੀ. ਪੂਰੀ ਤਹਿ ਤਕ ਜਾ ਕੇ ਸਾਰੇ ਤੱਥਾਂ ਦੀ ਜਾਂਚ ਕਰੇਗੀ। ਇਸੇ ਦੌਰਾਨ ਖ਼ਬਰਾਂ ਹਨ ਕਿ ਐਸ.ਆਈ.ਟੀ. ਉਨ੍ਹਾਂ ਸਾਰੇ ਵਿਅਕਤੀਆਂ ਦੀ ਸੂਚੀ ਬਣਾ ਰਹੀ ਹੈ ਜੋ ਬਾਦਲ ਸਰਕਾਰ ਸਮੇਂ ਮਜੀਠੀਆ ਦੇ ਨੇੜੇ ਰਹੇ ਹਨ। ਨਸ਼ਿਆਂ ਦੀ ਸਮਗਲਿੰਗ ਦੇ ਦੋਸ਼ਾਂ ਹੇਠ ਫੜੇ ਗਏ ਸਾਬਕਾ ਡੀਐਸਪੀ ਜਗਦੀਸ਼ ਭੋਲਾ, ਬਿੱਟੂ ਔਲਖ ਅਤੇ ਜਗਜੀਤ ਚਾਹਲ ਆਦਿ ਤੋਂ ਵੀ ਪੁਛਗਿਛ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਜਗਦੀਸ਼ ਭੋਲਾ ਵਲੋਂ ਪੇਸ਼ੀ ਸਮੇਂ ਨਾਂ ਲੈਣ ਬਾਅਦ ਹੀ ਮਜੀਠੀਆ ਦਾ ਮਾਮਲਾ ਸ਼ੁਰੂ ਹੋਇਆ ਸੀ।