
ਸਿਆਸਤ ਵਿਚ ਕੁੱਝ ਨਵੀਂ ਸੋਚ ਲੈ ਕੇ ਆਏ ਹਾਂ
ਚੰਡੀਗੜ੍ਹ - 2022 ਦੀਆਂ ਚੋਣਾਂ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ ਹਰ ਸਿਆਸੀ ਪਾਰਟੀ ਇਕ ਦੂਜੇ 'ਤੇ ਤੰਜ਼ ਕੱਸਣ ਵਿਚ ਲੱਗੀ ਹੋਈ ਹੈ। ਹਮੇਸਾ ਚਰਚਾ ਵਿਚ ਰਹਿਣ ਵਾਲੀ ਪਾਰਟੀ ਕਾਂਗਰਸ ਵਿਚ ਕੁੱਝ ਦਿਨ ਪਹਿਲਾਂ ਪੰਜਾਬੀ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਸ਼ਾਮਲ ਹੋਏ ਸਨ ਜਿਸ ਤੋਂ ਬਾਅਦ ਉਹਨਾਂ ਦਾ ਨਾਮ ਕਾਫ਼ੀ ਚਰਚਾ ਵਿਚ ਹੈ। ਸਿੱਧੂ ਮੂਸੇਵਾਲਾ ਨੇ ਅੱਜ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਸਿਆਸਤ ਵਿਚ ਕੁੱਝ ਨਵੀਂ ਸੋਚ ਲੈ ਕੇ ਆਏ ਹਨ ਤੇ ਇਹ ਗੱਲ ਵਧੀਆ ਵੀ ਹੈ ਕਿ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਸਿਆਸਤ ਵਿਚ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਡੇ ਵਿਚ ਕੁੱਝ ਕਰਨ ਦੀ ਇੱਛਾ ਹੈ।
ਚੋਣ ਰੈਲੀ ਨੂੰ ਲੈ ਕੇ ਮੂਸੇਵਾਲਾ ਨੇ ਕਿਹਾ ਕਿ ਚੋਣ ਰੈਲੀਆਂ ਦੀ ਅਪਣੀ ਜਗ੍ਹਾ ਹੈ ਤੇ ਉਹ ਵੀ ਅਸੀਂ ਅਪਣੇ ਲੋਕਾਂ ਲਈ ਹੀ ਕਰ ਰਹੇ ਹਾਂ ਤੇ ਮੈਂ ਅਪਣੇ ਪੰਜਾਬ ਲਈ ਕੁੱਝ ਕਰਨ ਆਇਆ ਹਾਂ। ਵਿਰੋਧ ਕਰਨ ਵਾਲੇ ਲੋਕਾਂ ਨੂੰ ਜਵਾਬ ਦਿੰਦੇ ਹੋਏ ਮੂਸੇਵਾਲਾ ਨੇ ਕਿਹਾ ਕਿ ਵਕਤ ਸਭ ਨੂੰ ਜਵਾਬ ਦੇ ਦਵੇਗਾ ਕਿਉਂਕਿ ਵਕਤ ਹੀ ਸਭ ਤੋਂ ਗਵਾਹ ਹੈ ਜੋ ਜੋ ਕੁੱਝ ਕਹਿੰਦੇ ਨੇ ਕਹਿ ਲੈਣ ਦੋ ਵਕਤ ਨੇ ਅਪਣੇ ਵਕਤ 'ਤੇ ਜਵਾਬ ਦੇ ਦੇਣਾ ਹੈ। ਇਸ ਦੇ ਨਾਲ ਹੀ ਜਦੋਂ ਉਙਨਾਂ ਨੂੰ ਚੋਣ ਲੜਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਅਜੇ ਚੋਣ ਲੜਨ ਬਾਰੇ ਉਹਨਾਂ ਨੂੰ ਕੁੱਝ ਨਹੀਂ ਪਤਾ ਤੇ ਨਾ ਹੀ ਅਜੇ ਸੋਚਿਆ ਹੈ।