ਮਾਛੀਵਾੜਾ ਦੇ ਕਹਾਣੀਕਾਰ ਸੁਖਜੀਤ ਸਿੰਘ ਤੇ ਭੁਪਿੰਦਰ ਕੌਰ ਪ੍ਰੀਤ ਨੂੰ ਸਾਹਿਤ ਅਕਾਦਮੀ ਐਵਾਰਡ ਦੇਣ ਦਾ ਐਲਾਨ
Published : Dec 23, 2022, 4:46 pm IST
Updated : Dec 23, 2022, 4:46 pm IST
SHARE ARTICLE
 Sukhjit Singh and Bhupinder Kaur Preet
Sukhjit Singh and Bhupinder Kaur Preet

ਸੁਖਜੀਤ ਸਿੰਘ ਨੂੰ ਕਿਤਾਬ ‘ਮੈਂ ਅਯਨਘੋਸ਼ ਨਹੀਂ’ ਲਈ ਮਿਲੇਗਾ ਐਵਾਰਡ

 

ਚੰਡੀਗੜ੍ਹ - ਸਾਹਿਤ ਅਕਾਦਮੀ ਨੇ ਸਾਲ 2022 ਲਈ ਵੱਕਾਰੀ ‘ਸਾਹਿਤ ਅਕਾਦਮੀ’ ਤੇ ‘ਸਾਹਿਤ ਅਕਾਦਮੀ ਅਨੁਵਾਦ’ ਐਵਾਰਡਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬੀ ਵਿਚ ਭੁਪਿੰਦਰ ਕੌਰ ਪ੍ਰੀਤ ਨੂੰ ‘ਨਗਾਰੇ ਵਾਂਙ ਵੱਜਦੇ ਸ਼ਬਦ’ ਲਈ ਸਾਹਿਤ ਅਕਾਦਮੀ ਅਨੁਵਾਦ ਐਵਾਰਡ ਮਿਲੇਗਾ ਜਦਕਿ ਸੁਖਜੀਤ ਨੂੰ ਕਹਾਣੀ ਸੰਗ੍ਰਹਿ ‘ਮੈਂ ਅਯਨਘੋਸ਼ ਨਹੀਂ’ ਲਈ ਐਵਾਰਡ ਨਾਲ ਸਨਮਾਨਿਆ ਜਾਵੇਗਾ। 

ਅਕਾਦਮੀ ਦੇ ਸਕੱਤਰ ਕੇ. ਸ੍ਰੀਨਿਵਾਸ ਰਾਓ ਅਨੁਸਾਰ ਹਿੰਦੀ ਲਈ ਬਦਰੀ ਨਰਾਇਣ, ਅੰਗਰੇਜ਼ੀ ਲਈ ਅਨੁਰਾਧਾ ਰਾਏ ਤੇ ਉਰਦੂ ਲਈ ਅਨੀਸ ਅਸ਼ਫਾਕ ਸਣੇ 23 ਭਾਰਤੀ ਭਾਸ਼ਾਵਾਂ ਦੇ ਲੇਖਕਾਂ ਨੂੰ ਸਾਲ 2022 ਦੇ ਵੱਕਾਰੀ ‘ਸਾਹਿਤ ਅਕਾਦਮੀ ਐਵਾਰਡ’ ਨਾਲ ਸਨਮਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਨੁਵਾਦ ਐਵਾਰਡ ਸ਼੍ਰੇਣੀ ਵਿਚ ਹਿੰਦੀ ’ਚ ਤਕਨੀਕੀ ਕਾਰਨਾਂ ਕਰਕੇ ਐਵਾਰਡ ਦਾ ਐਲਾਨ ਨਹੀਂ ਕੀਤਾ ਗਿਆ ਹੈ। ਰਾਓ ਨੇ ਦੱਸਿਆ ਕਿ ਅੰਗਰੇਜ਼ੀ ਵਿਚ ਐੱਨ ਕਲਿਆਣ ਰਮਨ ਅਤੇ ਉਰਦੂ ਵਿਚ ਰੇਣੂ ਬਹਿਲ ਨੂੰ ‘ਸਾਹਿਤ ਅਕਾਦਮੀ ਅਨੁਵਾਦ’ ਐਵਾਰਡ ਨਾਲ ਸਨਮਾਨਿਆ ਜਾਵੇਗਾ।

ਰਾਓ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਨਰਾਇਣ ਨੂੰ ਹਿੰਦੀ ਵਿੱਚ ਉਨ੍ਹਾਂ ਦੇ ਕਾਵਿ-ਸੰਗ੍ਰਹਿ ‘ਤੁਮੜੀ ਕੇ ਸ਼ਬਦ’ ਲਈ ਵੱਕਾਰੀ ਸਾਹਿਤ ਅਕਾਦਮੀ ਐਵਾਰਡ ਦਿੱਤਾ ਜਾਵੇਗਾ, ਜਦਕਿ ਅਨੁਰਾਧਾ ਰਾਏ ਨੂੰ ਅੰਗਰੇਜ਼ੀ ਵਿੱਚ ਨਾਵਲ ‘ਆਲ ਦਿ ਲਾਈਵਜ਼ ਵੀ ਨੈਵਰ ਲਿਵਡ’ ਲਈ ਤੇ ਉਰਦੂ ਵਿੱਚ ਅਸ਼ਫਾਕ ਨੂੰ ਉਨ੍ਹਾਂ ਦੇ ਨਾਵਲ ‘ਖੁਆਬ ਸਰਾਬ’ ਲਈ ਸਾਹਿਤ ਅਕਾਦਮੀ ਐਵਾਰਡ ਦਿੱਤਾ ਜਾਵੇਗਾ। 

ਇਸ ਤੋਂ ਇਲਾਵਾ ਸੰਸਕ੍ਰਿਤ ਵਿਚ ਜਨਾਰਦਨ ਪ੍ਰਸਾਦ ਪਾਂਡੇ ਮਣੀ, ਮੈਥਿਲੀ ਵਿਚ ਅਜਿਤ ਪ੍ਰਸਾਦ, ਮਰਾਠੀ ਵਿੱਚ ਦਸ਼ਰਥ ਬਾਂਦਕਰ ਨੂੰ ਸਾਹਿਤ ਅਕਾਦਮੀ ਐਵਾਰਡ ਦਿੱਤਾ ਜਾਵੇਗਾ। ਰਾਓ ਅਨੁਸਾਰ ਕਸ਼ਮੀਰੀ ਵਿਚ ਫਾਰੁਖ਼ ਫਿਆਜ਼, ਗੁਜਰਾਤੀ ਵਿੱਚ ਗੁਲਾਮ ਮੁਹੰਮਦ ਸ਼ੇਖ ਅਤੇ ਨੇਪਾਲੀ ਵਿੱਚ ਕੇਬੀ ਨੇਪਾਲੀ ਨੂੰ ਐਵਾਰਡ ਨਾਲ ਸਨਮਾਨਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ 23 ਭਾਸ਼ਾਵਾਂ ਲਈ ਐਲਾਨੇ ਇਨ੍ਹਾਂ ਐਵਾਰਡਾਂ ਵਿੱਚ ਸੱਤ ਕਵਿਤਾ ਸੰਗ੍ਰਹਿ, ਛੇ ਨਾਵਲ, ਦੋ ਕਹਾਣੀ ਸੰਗ੍ਰਹਿ, ਦੋ ਸਾਹਿਤਕ ਆਲੋਚਨਾ, ਤਿੰਨ ਨਾਟਕ ਤੇ ਇੱਕ ਸਵੈ-ਜੀਵਨੀ ਸਮੇਤ ਹੋਰ ਵੰਨਗੀਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬੰਗਲਾ ਭਾਸ਼ਾ ਵਿੱਚ ਐਵਾਰਡ ਦਾ ਐਲਾਨ ਤਕਨੀਕੀ ਕਾਰਨਾਂ ਕਰਕੇ ਕੁੱਝ ਦਿਨਾਂ ਮਗਰੋਂ ਕੀਤਾ ਜਾਵੇਗਾ।
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement