ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਸਰਾਂ ਦਾ ਕਾਰਜਕਾਲ ਸਰਕਾਰ ਨੇ ਵਧਾਇਆ

By : GAGANDEEP

Published : Dec 23, 2022, 10:01 am IST
Updated : Dec 23, 2022, 10:01 am IST
SHARE ARTICLE
photo
photo

ਤਸੱਲੀਬਖ਼ਸ਼ ਕਾਰਗੁਜ਼ਾਰੀ ਦੇ ਆਧਾਰ 'ਤੇ ਹੋਇਆ ਵਾਧਾ

ਚੰਡੀਗੜ੍ਹ (ਭੁੱਲਰ): ਪਾਵਰ ਕਾਰਪਰੇਸ਼ਨ ਦੇ ਚੇਅਰਮੈਨ ਕਮ ਐਮ ਡੀ ਬਲਦੇਵ ਸਿੰਘ ਸਰਾਂ ਦਾ ਕਾਰਜਕਾਲ ਪੰਜਾਬ ਸਰਕਾਰ ਨੇ ਵਧਾ ਦਿਤਾ ਹੈ ਜੋ ਖ਼ਤਮ ਹੋ ਰਿਹਾ ਸੀ। ਜਾਰੀ  ਪੱਤਰ ਚ ਅਗਲੇ ਹੁਕਮਾਂ ਤਕ ਵਾਧਾ ਕਰਨ ਦੀ ਗੱਲ ਲਿਖੀ ਗਈ ਹੈ। ਕਾਰਜਕਾਲ ’ਚ ਵਾਧੇ ਦਾ ਪੱਤਰ ਬਿਜਲੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਕਿਰਪਾ ਸੰਕਰ ਸਰੋਜ ਵਲੋਂ ਜਾਰੀ ਕੀਤਾ ਗਿਆ ਹੈ।

ਇਸ ਪੱਤਰ ’ਚ ਇਹ ਵੀ ਲਿਖਿਆ ਹੈ ਕਿ ਵਾਧਾ ਤਸੱਲੀਬਖ਼ਸ਼ ਕਾਰਗੁਜ਼ਾਰੀ ਦੇ ਆਧਾਰ ’ਤੇ  ਦਿਤਾ ਗਿਆ ਹੈ। ਸਰਾਂ ਅਪਣੇ ਚੰਗੇ ਕੰਮ ਦੇ ਬਲਬੂਤੇ ਪਿਛਲੀ ਕਾਂਗਰਸ ਸਰਕਾਰ ’ਚ ਵੀ  ਲੰਬਾ ਸਮਾਂ ਇਸ ਅਹੁਦੇ ਉਪਰ ਰਹੇ। ਮੌਜੂਦਾ ਸਰਕਾਰ ਵੀ ਕਾਰਗੁਜ਼ਾਰੀ ਨੂੰ ਦੇਖਦਿਆਂ ਸਰਾਂ ਨੂੰ ਫ਼ਾਰਗ ਨਹੀਂ ਕਰਨਾ ਚਾਹੁੰਦੀ। ਇਸ ਵਾਰ ਥਰਮਲ ਪਲਾਂਟਾਂ ਦੇ ਸੰਕਟ ਦੇ ਬਾਵਜੂਦ ਫ਼ਸਲ ਦੇ ਸੀਜ਼ਨ ਚ  ਨਿਰਵਿਘਨ ਸਪਲਾਈ  ਕਿਸਾਨਾਂ ਨੂੰ ਦਿਤੀ ਗਈ ਅਤੇ ਗਰਮੀ ਦੇ ਮੌਸਮ ’ਚ ਵੀ  ਇੰਡਸਟਰੀ  ਤੇ ਘਰੇਲੂ ਖਪਤਕਾਰਾਂ ਨੂੰ ਭੀ ਪੂਰੀ ਬਿਜਲੀ  ਦਿਤੀ ਗਈ। 300 ਯੂਨਿਟ ਮੁਫ਼ਤ ਬਿਜਲੀ ਦੀ ਯੋਜਨਾ ਵੀ ਸਰਾਂ ਦੇ ਕਾਰਜਕਾਲ ’ਚ ਸਫ਼ਲਤਾਪੂਰਵਕ ਸਰਕਾਰ ਨੇ ਲਾਗੂ ਕੀਤੀ ਹੈ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement