Chandigarh News: ਇਨਸਾਨੀਅਤ ਸ਼ਰਸਸਾਰ, ਚੰਡੀਗੜ੍ਹ ਦੇ ਬੱਸ ਸਟੈਂਡ ਦੇ ਬਾਥਰੂਮ 'ਚ ਮਿਲਿਆ ਨਵਜੰਮਿਆ ਬੱਚਾ

By : GAGANDEEP

Published : Dec 23, 2023, 2:45 pm IST
Updated : Dec 23, 2023, 2:45 pm IST
SHARE ARTICLE
A newborn baby was found in the bathroom of Chandigarh's bus stand News in punjabi
A newborn baby was found in the bathroom of Chandigarh's bus stand News in punjabi

Chandigarh News: ਪੁਲਿਸ ਨੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਸ਼ੁਰੂ

A newborn baby was found in the bathroom of Chandigarh's bus stand News in punjabi : ਚੰਡੀਗੜ੍ਹ ਦੇ ਸੈਕਟਰ 43 ਬੱਸ ਸਟੈਂਡ ਦੇ ਮਹਿਲਾ ਬਾਥਰੂਮ ਵਿਚੋਂ ਇੱਕ ਬੱਚਾ ਮਿਲਿਆ ਹੈ। ਸੂਚਨਾ ਮਿਲਣ ’ਤੇ ਪੁਲਿਸ ਨੇ ਉਸ ਨੂੰ ਸੈਕਟਰ-16 ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ। ਡਾਕਟਰਾਂ ਮੁਤਾਬਕ ਬੱਚਾ ਮਹਿਜ਼ 7 ਦਿਨਾਂ ਦਾ ਹੈ। ਬੱਚੇ ਦੀ ਹਾਲਤ ਅਜੇ ਸਥਿਰ ਹੈ।

ਇਹ ਵੀ ਪੜ੍ਹੋ: Safar-E-Shahadat : ਮਾਤਾ ਗੁਜਰੀ ਤੇ ਛੋਟੇ ਲਾਲਾਂ ਨੇ ਕਿਵੇਂ ਬਿਤਾਈਆਂ ਪੋਹ ਦੀਆਂ ਕਾਲੀਆਂ ਰਾਤਾਂ

ਪੁਲਿਸ ਨੇ ਇਸ ਮਾਮਲੇ ਵਿਚ ਅਣਪਛਾਤੇ ਮਾਪਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਮਾਮਲੇ 'ਚ ਬੱਚਿਆਂ ਦੇ ਪਰਿਵਾਰਕ ਦੀ ਭਾਲ ਕਰ ਰਹੀ ਹੈ। ਸਫਾਈ ਕਰਮਚਾਰੀ ਨੇ ਬਾਥਰੂਮ ਵਿੱਚ ਸਫਾਈ ਕਰਦੇ ਹੋਏ ਬੱਚੇ ਨੂੰ  ਦੇਖਿਆ। ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ।

ਇਹ ਵੀ ਪੜ੍ਹੋ: Punjab Covid Death : ਪੰਜਾਬ 'ਚ ਕੋਰੋਨਾ ਨਾਲ ਹੋਈ ਪਹਿਲੀ ਮੌਤ, ਲੋਕਾਂ ਵਿਚ ਦਹਿਸ਼ਤ ਦਾ ਮਾਹੌਲ

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਸ ਸਟੈਂਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ ਉੱਥੇ ਖੜ੍ਹੇ ਦਿਖਾਈ ਦਿੱਤੇ। ਉਹ ਬਾਥਰੂਮ ਦੇ ਬਾਹਰ ਕਾਫੀ ਦੇਰ ਤੱਕ ਖੜ੍ਹੇ ਰਹੇ। ਪੁਲਿਸ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਨੇੜਲੇ ਸਾਰੇ ਹਸਪਤਾਲਾਂ ਵਿੱਚ ਪਿਛਲੇ ਦਿਨੀਂ ਪੈਦਾ ਹੋਏ ਸਾਰੇ ਬੱਚਿਆਂ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਪੁਲਿਸ ਨੂੰ ਕੋਈ ਸਫ਼ਲਤਾ ਨਹੀਂ ਮਿਲੀ ਹੈ।

ਪੁਲਿਸ ਨੂੰ ਹੁਣ ਤੱਕ ਮਿਲੇ ਸੁਰਾਗ ਅਨੁਸਾਰ ਪੁਲਿਸ ਦਾ ਮੰਨਣਾ ਹੈ ਕਿ ਇਹ ਬੱਚਾ ਪ੍ਰੇਮੀ ਜੋੜੇ ਦਾ ਹੋ ਸਕਦਾ ਹੈ। ਲੜਕੀ ਅਣਵਿਆਹੀ ਹੋਣ ਕਾਰਨ ਉਹ ਇਸ ਨੂੰ ਇੱਥੇ ਬਾਥਰੂਮ ਵਿੱਚ ਛੱਡ ਗਈ। ਪੁਲਿਸ ਮਾਮਲੇ ਦੀ ਇਸ ਕੋਣ ਤੋਂ ਵੀ ਜਾਂਚ ਕਰ ਰਹੀ ਹੈ। ਚੰਡੀਗੜ੍ਹ ਦੇ ਸੈਕਟਰ 36 ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਕੋਈ ਪ੍ਰੇਮੀ ਜੋੜਾ ਬਾਹਰੋਂ ਆ ਕੇ ਬੱਚੇ ਨੂੰ ਬੱਸ ਅੱਡੇ ’ਤੇ ਛੱਡ ਕੇ ਚਲਾ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from A newborn baby was found in the bathroom of Chandigarh, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement