ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਕੀਤਾ ਦਰਜ
ਖੰਨਾ : ਪੰਜਾਬੀ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਨੂੰ ਇਕ ਧਮਕੀ ਭਰਿਆ ਫੋਨ ਆਇਆ ਹੈ। ਧਮਕੀ ਦੇਣ ਵਾਲੇ ਨੇ ਖੁਦ ਨੂੰ ਇੰਸਪੈਕਟਰ ਗੁਰਮੀਤ ਸਿੰਘ ਹੋਣ ਦਾ ਦਾਅਵਾ ਕੀਤਾ ਹੈ। ਉਸ ਨੇ ਕਿਹਾ ਕਿ ਉਸਦਾ ਪੁੱਤਰ ਜੋ ਸੰਗੀਤ ਅਤੇ ਗਾਇਕੀ ਦਾ ਕੰਮ ਕਰਦਾ ਹੈ, ਗਾਉਣਾ ਬੰਦ ਕਰੇ ਨਹੀਂ ਤਾਂ ਅੰਜ਼ਾਮ ਬੁਰਾ ਹੋਵੇਗਾ। ਇਹ ਧਮਕੀ ਇਸ ਚਿਤਾਵਨੀ ਨਾਲ ਦਿੱਤੀ ਗਈ ਸੀ ਕਿ ਜੇਕਰ ਉਸ ਨੇ ਆਪਣਾ ਸੰਗੀਤ ਅਤੇ ਗਾਇਕੀ ਬੰਦ ਨਹੀਂ ਕੀਤੀ ਤਾਂ ਉਸ ਦੇ ਪੁੱਤਰ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।ਜ਼ਿਕਰਯੋਗ ਹੈ ਅਮਰ ਨੂਰੀ ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਹਨ।
