
ਪਿਛਲੇ ਲੰਮੇ ਅਰਸੇ ਤੋਂ ਅਕਾਲੀ ਦਲ ਦੀ ਹੋ ਰਹੀ ਫ਼ਜ਼ੀਹਤ ਨੂੰ ਵੇਖਦਿਆ ਸ਼੍ਰੋਮਣੀ ਅਕਾਲੀ ਦਲ ਵਲੋਂ ਮੁੜ ਸੁਰਜੀਤ ਹੋਣ ਲਈ ਨਿੱਤ ਨਵੀਆਂ ਵਿਉਂਤਾਂ ਘੜੀਆਂ ........
ਸ੍ਰੀ ਅਨੰਦਪੁਰ ਸਾਹਿਬ : ਪਿਛਲੇ ਲੰਮੇ ਅਰਸੇ ਤੋਂ ਅਕਾਲੀ ਦਲ ਦੀ ਹੋ ਰਹੀ ਫ਼ਜ਼ੀਹਤ ਨੂੰ ਵੇਖਦਿਆ ਸ਼੍ਰੋਮਣੀ ਅਕਾਲੀ ਦਲ ਵਲੋਂ ਮੁੜ ਸੁਰਜੀਤ ਹੋਣ ਲਈ ਨਿੱਤ ਨਵੀਆਂ ਵਿਉਂਤਾਂ ਘੜੀਆਂ ਜਾ ਰਹੀਆਂ ਹਨ। ਚੋਣਾਂ ਵਿਚ ਅਕਾਲੀ ਦਲ ਦਾ ਕੀ ਹਾਲ ਹੋਵੇਗਾ, ਇਹ ਤਾਂ ਅਜੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਹੀ ਦਸਣਗੀਆ ਪਰ ਜੇਕਰ ਸੂਤਰਾਂ ਦੀ ਮੰਨੀਏ ਤਾਂ ਸੁਖਬੀਰ ਸਿੰਘ ਬਾਦਲ ਪੰਜਾਬ ਤੋਂ ਬਾਹਰਲੇ ਰਾਜਾਂ ਵਿਚ ਵੀ ਚੋਣਾਂ ਲੜਨ ਦੇ ਇਛੁੱਕ ਦੱਸੇ ਜਾ ਰਹੇ ਹਨ। ਇਥੇ ਹੀ ਬੱਸ ਨਹੀਂ ਜਿਸ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਦਸਦੇ ਸ ਬਾਦਲ ਥਕਦੇ ਨਹੀਂ ਸਨ ਉਸਨੂੰ ਹੁਣ ਪੰਥਕ ਬਣਾਉਣ ਦੀਆਂ ਕਵਾਇਦਾਂ ਸ਼ੁਰੂ ਕਰ ਦਿਤੀਆਂ ਹਨ।
Parkash Singh Badal
ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਨ ਸੁਖਬੀਰ ਸਿੰਘ ਬਾਦਲ ਵਲੋਂ ਤਿਆਰੀਆਂ ਸ਼ੁਰੂ ਕਰਨ ਦੇ ਨਾਲ-ਨਾਲ ਦਿਨ-ਰਾਤ ਡੂੰਘੀ ਰਣਨੀਤੀ ਘੜਨ ਵਿਚ ਲੱਗੇ ਹੋਏ ਹਨ। ਪੰਜਾਬ ਤੋਂ ਬਾਹਰ ਦੇ ਸੂਬਿਆਂ ਹਰਿਆਣਾ, ਰਾਜਸਥਾਨ ਅਤੇ ਦਿੱਲੀ 'ਚ ਵੀ ਚੋਣਾਂ ਲੜਨ 'ਤੇ ਵਿਚਾਰਾਂ ਕਰ ਰਹੇ ਹਨ ਜਿਥੇ ਉਹ ਪੰਥਕ ਮੁੱਦਿਆਂ ਨੂੰ ਉਭਾਰ ਰਹੇ ਹਨ ਉਥੇ ਹੀ ਅੰਮ੍ਰਿਤਧਾਰੀ ਸਿੱਖਾਂ ਨੂੰ ਮੋਹਰਲੀ ਕਤਾਰ 'ਚ ਲਿਆ ਰਹੇ ਹਨ। ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਬਣੇ ਨਵੇਂ ਅਕਾਲੀ ਦਲ ਟਕਸਾਲੀ ਅਤੇ ਹੋਰ ਆਗੂਆਂ ਦੀ ਨਰਾਜ਼ਗੀ ਕਾਰਨ ਬਾਦਲ ਦਲ ਸਿਆਸੀ ਸੰਕਟ ਵਿਚ ਉਲਝਿਆ ਹੋਇਆ ਹੈ
Shiromani Akali Dal
ਪਰ ਆਮ ਆਦਮੀ ਪਾਰਟੀ 'ਚ ਪਏ ਖਿਲਾਰੇ ਕਾਰਨ ਅਕਾਲੀ ਦਲ ਨੂੰ ਉਮੀਦ ਹੈ ਕਿ ਲੋਕ ਸਭਾ ਚੋਣਾਂ 'ਚ ਅਕਾਲੀ ਦਲ ਪਹਿਲਾਂ ਨਾਲੋਂ ਤਕੜਾ ਹੋ ਨਿਕਲੇਗਾ। ਸਿਆਸੀ ਮਾਹਰਾਂ ਅਨੁਸਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕ ਸਭਾ ਚੋਣਾਂ ਵਿਚ ਚਿਹਰਿਆਂ ਨੂੰ ਹੀ ਮੈਦਾਨ ਵਿਚ ਉਤਰਨਗੇ। ਉਥੇ ਹੀ ਆਪ ਖੁੱਦ ਸੁਖਬੀਰ ਬਾਦਲ ਵੀ ਚੋਣ ਲੜ ਸਕਦੇ ਹਨ। ਜਿਨ੍ਹਾਂ ਨੂੰ ਟਿਕਟਾਂ ਦਿਤੀਆਂ ਜਾਣੀਆਂ ਹਨ
Bikram Singh Majithia
ਉਨ੍ਹਾਂ ਦਾ ਇਲਾਕਿਆ 'ਚ ਮਜਬੂਤ ਆਧਾਰ ਅਤੇ ਵਰਕਰਾਂ 'ਤੇ ਚੰਗੀ ਪਕੜ ਦੇਖ ਕੇ ਹੀ ਉਮੀਦਵਾਰ ਬਣਾਇਆ ਜਾਵੇਗਾ। ਉਧਰ ਚਰਚਾ ਹੈ ਕਿ ਮਾਝੇ ਦੇ ਜਰਨੈਲ ਦੇ ਤੌਰ 'ਤੇ ਜਾਣੇ ਜਾਂਦੇ ਬਿਕਰਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਚੋਣ ਲੜਾਈ ਜਾ ਸਕਦੀ ਹੈ ਕਿਉਂਕਿ ਇਸ ਵਾਰ ਇਹ ਹਲਕਾ ਅਕਾਲੀ ਦਲ ਕੋਲ ਜਾਣ ਦੀ ਚਰਚਾ ਹੈ। ਬੀਜੇਪੀ ਇਸ ਵਾਰ ਅੰਮ੍ਰਿਤਸਰ ਦੀ ਥਾਂ ਲੁਧਿਆਣਾ ਤੋਂ ਚੋਣ ਲੜਨ ਦੀ ਇਛੁੱਕ ਹੈ।