
ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਚੋਣ ਲੜਨ ਵਾਲੇ ਸੇਵਾ ਮੁਕਤ ਫੌਜ ਮੁਖੀ ਜਰਨਲ ਜੇਜੇ ਸਿੰਘ ਹੁਣ 2019 ਵਿਚ ਲੋਕਸਭਾ ਚੋਣਾਂ ..
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਚੋਣ ਲੜਨ ਵਾਲੇ ਸੇਵਾ ਮੁਕਤ ਫੌਜ ਮੁਖੀ ਜਰਨਲ ਜੇਜੇ ਸਿੰਘ ਹੁਣ 2019 ਵਿਚ ਲੋਕਸਭਾ ਚੋਣਾਂ ਦੌਰਾਨ ਆਪਣੀ ਕਿਸਮਤ ਅਜਮਾਉਣਗੇ ਅਤੇ ਫਿਰੋਜ਼ਪੁਰ ਤੋਂ ਚੋਣ ਲੜਨਗੇ। ਦੱਸ ਦਈਏ ਕਿ ਜੇਜੇ ਸਿੰਘ ਨੇ ਫ਼ਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜਨ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ ਸਮੇਂ ਉਨ੍ਹਾਂ ਖ਼ੁਦ ਹਲਕੇ ਦਾ ਪੁਰਾਣਾ ਵਾਕਿਫ਼ ਦਰਸਾਇਆ।
general jj singh
ਮੀਡਿਆ ਰੀਪੋਰਟ ਮੁਤਾਬਕ ਜੇਜੇ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਫ਼ਿਰੋਜ਼ਪੁਰ ਵਿੱਚ ਲੰਮਾਂ ਸਮਾਂ ਤਾਇਨਾਤ ਰਹਿ ਚੁੱਕੇ ਹਨ ਤੇ ਉਹ ਖ਼ੁਦ ਵੀ ਪਠਾਨਕੋਟ ਤੋਂ ਫ਼ਿਰੋਜ਼ਪੁਰ ਤਕ ਦੇਸ਼ ਦੀ ਕੌਮਾਂਤਰੀ ਸਰਹੱਦ ਦੀ ਰਾਖੀ ਕਰ ਚੁੱਕੇ ਹਨ। ਪਟਿਆਲਾ ਤੋਂ ਮੁੜ ਚੋਣ ਨਾ ਲੜਨ ਦੇ ਸਵਾਲਾਂ ਦਾ ਸਪੱਸ਼ਟੀਕਰਨ ਦਿੰਦਿਆਂ ਜੇਜੇ ਸਿੰਘ ਨੇ ਕਿਹਾ ਕਿ ਉੱਥੇ ਬਰਾਬਰ ਦਾ ਮੁਕਾਬਲਾ ਨਹੀਂ ਸੀ ਤੇ ਉਹ ਖ਼ੁਦ ਨੂੰ ਠੱਗਿਆ ਗਿਆ ਮਹਿਸੂਸ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੌਜੂਦਾ ਸਿਆਸੀ ਮਾਹੌਲ ਸੁਧਾਰਨ ਲਈ ਤੁਰੰਤ ਕਾਰਵਾਈ ਦੀ ਲੋੜ ਹੈ।
general jj singh
ਸਾਬਕਾ ਫ਼ੌਜ ਮੁਖੀ ਨੇ ਸੁਖਬੀਰ ਬਾਦਲ ਦਾ ਨਾਂ ਲਏ ਬਗ਼ੈਰ ਕਿਹਾ ਕਿ ਉਹ ਅਕਾਲੀ ਦਲ ਵਿੱਚ ਰਹਿੰਦਿਆਂ ਵੀ ਸਿਆਸੀ ਸੁਧਾਰ ਲਿਆ ਸਕਦੇ ਸਨ, ਪਰ ਸਿਖਰਲੀ ਲੀਡਰਸ਼ਿਪ ਵਿਚ ਸਿਧਾਂਤਾਂ ਦੀ ਬੇਹੱਦ ਕਮੀ ਹੈ। ਦੱਸ ਦੇਈਏ ਕਿ ਫ਼ਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਸ਼ੇਰ ਸਿੰਘ ਘੁਬਾਇਆ ਸੰਸਦ ਮੈਂਬਰ ਹਨ। ਪਰ ਕੁਝ ਸਮਾਂ ਪਹਿਲਾਂ ਅਕਾਲੀ ਦਲ ਵੱਲੋਂ ਵੀ ਸ਼ੇਰ ਸਿੰਘ ਘੁਬਾਇਆ ਨੂੰ ਦੋਬਾਰਾ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।