
ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਨੇ ਮੰਗਿਆ ਲੋਕਾਂ ਦਾ ਸਾਥ
ਮੋਹਾਲੀ, 23 ਜਨਵਰੀ (ਸੋਈ): ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੇ ਬੱਚਿਆਂ ਲਈ ਬਚਪਨ ਬਚਾਉ ਮੁਹਿੰਮ ਚਲਾਉਣ ਵਾਲੀ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਨੇ ਜਲੰਧਰ ਦੇ ਗੁਰਾਇਆ ਇਲਾਕੇ ਵਿਚ ਹੋਈਆਂ ਬਲਾਤਕਾਰ ਦੀਆਂ ਦੋ ਘਟਨਾਵਾਂ ਬਾਰੇ ਬੋਲਦਿਆਂ ਆਖਿਆ ਕਿ ਜਨਵਰੀ ਦੇ ਪਹਿਲੇ ਹਫ਼ਤੇ ਵਿਚ ਹੀ ਗੁਰਾਇਆ ਦੇ ਪੁਲਿਸ ਥਾਣੇ ਵਿਚ ਬਲਾਤਕਾਰ ਦੇ ਦੋ ਕੇਸ ਦਰਜ ਹੁੰਦੇ ਹਨ | ਸਿਮਰਨਜੀਤ ਕੌਰ ਨੇ ਬਲਾਤਕਾਰ ਦੀਆਂ ਦੋਵੇਂ ਘਟਨਾਵਾਂ ਬਾਰੇ ਦਸਿਆ ਕਿ ਪਹਿਲੀ ਘਟਨਾ ਵਿਚ ਇਕ ਪਿਤਾ ਵਲੋਂ ਅਪਣੀ ਹੀ ਬੇਟੀ ਨਾਲ ਵਾਰ-ਵਾਰ ਬਲਾਤਕਾਰ ਕੀਤਾ ਜਾਂਦਾ ਹੈ ਤੇ ਦੂਜੀ ਘਟਨਾ ਵਿਚ ਪਿੰਡ ਦੇ ਵਿਅਕਤੀ ਵਲੋਂ ਨਾਬਾਲਗ਼ ਲੜਕੀ ਨਾਲ ਵਾਰ-ਵਾਰ ਬਲਾਤਕਾਰ ਕਰ ਕੇ ਉਸ ਨੂੰ ਸੁੱਟ ਦਿਤਾ ਜਾਂਦਾ ਹੈ | ਉੁਨ੍ਹਾਂ ਕਿਹਾ,''ਮੈਂ ਇਸ ਕਰ ਕੇ ਹੀ ਲੋਕਾਂ ਨੂੰ ਇਹ ਮੁੱਦਾ ਬਣਾਉਣ ਲਈ ਕਹਿ ਰਹੀ ਹਾਂ ਤੇ ਸੋਸ਼ਲ ਮੀਡੀਆ ਜ਼ਰੀਏ ਲਾਈਵ ਹੋਈ ਹਾਂ |'' ਉਨ੍ਹਾਂ ਆਖਿਆ ਕਿ ਜੇਕਰ ਇਹ ਦੋਸ਼ੀ ਸਮਝੌਤਿਆਂ ਰਾਹੀਂ ਬਚਦੇ ਰਹੇ ਤਾਂ ਇਹ ਘਟਨਾਵਾਂ ਕਿਥੋਂ ਰੁਕਣਗੀਆਂ? ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਉਨ੍ਹimageਾਂ ਦਾ ਸਾਥ ਦੇਣ ਤਾਂ ਜੋ ਅਸਲ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ ਕਿਉਾਕਿ ਇਹੋ ਜਿਹੇ ਵਿਅਕਤੀਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ |