
ਅਨੁਸ਼ਾਸਨ ਦਾ ਖ਼ਿਆਲ ਰਖਿਆ ਜਾਵੇ ਅਤੇ ਹਰ ਚਾਲਕ ਕੋਲ ਅਪਣਾ ਸ਼ਨਾਖ਼ਤੀ ਪੱਤਰ ਮੌਜੂਦ ਰਹੇ: ਸਿਰਸਾ
ਅੰਮਿ੍ਤਸਰ, 23 ਜਨਵਰੀ (ਜਗਜੀਤ ਸਿੰਘ ਜੱਗਾ): 26 ਜਨਵਰੀ 2021 ਲਈ ਦਿੱਲੀ ਆਉਣ ਵਾਲੇ ਕਿਸਾਨ ਭਰਾਵਾਂ ਦੇ ਚਰਨਾਂ ਵਿਚ ਬਲਦੇਵ ਸਿੰਘ ਸਿਰਸਾ ਵਲੋਂ ਕੀਤੀ ਜਾ ਰਹੀ ਅਪੀਲ ਸਬੰਧੀ ਅੰਮਿ੍ਤਸਰ ਤੋਂ ਸਪੋਕਸਮੈਨ ਦੇ ਪੱਤਰਕਾਰ ਨੂੰ ਜਾਣਕਾਰੀ ਦੇਂਦੇ ਹੋਏ ਦਸਿਆ ਕਿ ਪੰਜਾਬ ਦੇ ਜੋ ਵੱਖ-ਵੱਖ ਕੋਨਿਆਂ ਤੋਂ ਇਸ ਟਰੈਕਟਰ ਮਾਰਚ ਵਿਚ ਕਿਸਾਨ ਭਰਾਵਾਂ ਨੇ ਆਉਣਾ ਹੈ, ਉਹ ਅਪਣਾ ਸ਼ਨਾਖ਼ਤੀ ਕਾਰਡ ਜਿਵੇਂ ਕਿ ਆਧਾਰ ਕਾਰਡ ਅਤੇ ਡਰਾਈਵਿੰਗ ਲਾਇਸੈਂਸ ਅਪਣੇ ਨਾਲ ਜ਼ਰੂਰ ਲੈ ਕੇ ਆਉਣ ਤਾਂ ਜੋ ਉਸ ਦੀ ਸ਼ਨਾਖ਼ਤ ਸਬੰਧੀ ਕਿਸੇ ਨੂੰ ਕੋਈ ਭਰਮ ਭੁਲੇਖਾ ਨਾ ਰਹੇ | ਉਨ੍ਹਾਂ ਜਾਣਕਾਰੀ ਦੇਂਦੇ ਦਸਿਆ ਕਿ ਇਹ ਟਰੈਕਟਰ ਮਾਰਚ ਪੂਰੈ ਸ਼ਾਂਤਮਈ ਤਰੀਕੇ ਨਾਲ ਕਢਿਆ ਜਾਵੇਗਾ ਅਤੇ ਉਨ੍ਹਾਂ ਨੇ ਟਰੈਕਟਰ ਚਾਲਕਾਂ ਨੂੰ ਬੇਨਤੀ ਕੀਤੀ ਕਿ ਇਕ ਟਰੈਕਟਰ ਅਤੇ ਇਕ ਡਰਾਇਰ ਦੇ ਨਾਲ ਉਸ ਦੇ ਦੋ ਸਾਥੀ ਬੈਠਣਗੇ ਅਤੇ ਕੋਈ ਵੀ ਟਰੈਕਟਰ ਬੇਤਰਤੀਬਾ ਨਾ ਚੱਲੇ |
ਸਾਰੇ ਟਰੈਕਟਰ ਕਿਸਾਨ ਆਗੂਆਂ ਦੇ ਬਣਾਏ ਹੋਏ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਕ ਤਰਤੀਬ ਵਿਚ ਚਲਣਗੇ ਅਤੇ ਕੋਈ ਵੀ ਟਰੈਕਟਰ ਅਗਾਂਹ ਕੱਢਣ ਦੀ ਨੀਯਤ ਨਾਲ ਅੱਗੇ ਨਹੀਂ ਕੱਢਗੇ ਅਤੇ ਐਾਬੂਲੈਂਸ ਲਈ ਜਗਾ ਵੀ ਰਾਖਵੀਂ ਰੱਖੀ ਜਾਵੇ ਤਾਂ ਜੋ ਕੋਈ ਘਟਾਨ ਵਾਪਰਨ ਤੇ ਐਬੂਲੈਂਸ ਨੂੰ ਆਉਣ ਜਾਣ ਵਿਚ ਕੋਈ ਦਿੱਕਤ ਨਾ ਹੋਵੇ | ਸਿਰਸਾ ਨੇ ਕਿਹਾ ਕਿ ਟਰੈਕਟਰ ਰੈਲੀ ਦੌਰਾਨ ਕਿਸੇ ਵੀ ਚਾਲਕ ਨੇ ਕੋਈ ਅਜਿਹੀ ਹਰਕਤ ਨਹੀਂ ਕਰਨੀ ਜਿਸ ਨਾਲ ਸਰਕਾਰ ਬਹਾਨਾ ਬਣਾ ਕੇ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕਰੇ | ਉਨ੍ਹਾਂ ਕਿਹਾ ਕਿ ਰੁਕਣਾ ਕਿਤੇ ਨਹੀਂ ਹੈ ਅਤੇ ਹੋਲੀ ਰਫ਼ਤਾਰ ਵਿਚ ਚੱਲਦੇ ਰਹਿਣਾ ਹੈ |
ਕੈਪਸ਼ਨ: ਬਲਦੇਵ ਸਿੰਘ ਸਿਰਸਾ |image