
ਮੋਦੀ ਸਰਕਾਰ ਖੇਤੀਬਾੜੀ ਬਿਲਾਂ 'ਤੇ ਰੋਕ ਲਾਉਣ ਦੀ ਬਜਾਏ ਤੁਰਤ ਕਰੇ ਰੱਦ: ਧਰਮਸੋਤ
ਕਿਹਾ, ਖੇਤੀਬਾੜੀ ਮੰਤਰੀ ਕਿਸਾਨ ਆਗੂਆਂ ਨਾਲ ਮਜ਼ਾਕ ਕਰਨਾ ਬੰਦ ਕਰਨ
ਖੰਨਾ, 23 ਜਨਵਰੀ (ਏ ਐਸ ਖੰਨਾ): ਜੇਕਰ ਕੇਂਦਰ ਦੀ ਮੋਦੀ ਸਰਕਾਰ ਖੇਤੀਬਾੜੀ ਬਿਲਾਂ ਉੱਤੇ ਡੇਢ ਸਾਲ ਲਈ ਰੋਕ ਲਾਉਣ ਦਾ ਪ੍ਰਸਤਾਵ ਰੱਖ ਰਹੀ ਹੈ ਤਾਂ ਉਹ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਿਉਾ ਨਹੀਂ ਕਰ ਰਹੀ? ਖੇਤੀਬਾੜੀ ਮੰਤਰੀ ਕਾਨੂੰਨਾਂ ਉੱਤੇ ਰੋਕ ਲਾਉਣ ਅਤੇ ਵਾਰ ਵਾਰ ਮੀਟਿੰਗਾਂ ਕਰ ਕੇ ਕਿਸਾਨ ਆਗੂਆਂ ਨਾਲ ਕੋਝਾ ਮਜ਼ਾਕ ਕਿਉਾ ਕਰ ਰਹੀ ਹੈ? ਇਹ ਗੱਲ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖੀ ਉਨ੍ਹਾਂ ਆਖਿਆ ਕਿ ਅਸਲ ਵਿਚ ਕਿਸਾਨਾਂ ਦਾ ਮੋਦੀ ਸਰਕਾਰ ਤੋਂ ਬਿਲਕੁਲ ਵਿਸ਼ਵਾਸ ਉੱਠ ਚੁੱਕਾ ਹੈ ਜਿਸ ਕਰ ਕੇ ਉਹ ਕੇਂਦਰ ਸਰਕਾਰ ਅਤੇ ਵਿਸ਼ਵਾਸ ਨਹੀਂ ਕਰ ਰਹੇ |
ਇਸੇ ਕਰ ਕੇ ਹੀ ਕਿਸਾਨ ਸੰਯੁਕਤ ਮੋਰਚੇ ਵਲੋਂ ਕੇਂਦਰ ਦੇ ਪ੍ਰਸਤਾਵ ਨੂੰ ਨਾ ਮਨਜੂਰ ਕੀਤਾ ਗਿਆ ਹੈ ਜੋ ਕਿ ਕਿਸਾਨਾਂ ਆਗੂਆਂ ਦਾ ਬਿਲਕੁਲ ਦਰੁਸਤ ਫ਼ੈਸਲਾ ਹੈ | ਸੂਬੇ ਦੇ ਜੰਗਲਾਤ ਮੰਤਰੀ ਸਰਦਾਰ ਧਰਮਸੋਤ ਨੇ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਹਿਲਾਂ ਆੜ੍ਹਤੀਆਂ ਤੇ ਛਾਪੇਮਾਰੀ ਕਰ ਕੇ ਅਤੇ ਮਗਰੋਂ ਕਿਸਾਨ ਆਗੂਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੂੰ ਐਨਆਈਏ ਦੇ ਨੋਟਿਸ ਭੇਜ ਕੇ ਡਰਾਉਣ ਧਮਕਾਉਣ ਦੀ ਨੀਤੀ ਅਪਣਾਈ ਜਾ ਰਹੀ ਹੈ ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਦੀ ਨੀਤੀ ਅਤੇ ਨੀਅਤ ਖੋਟੀ ਹੈ ਜਿਸ ਕਰ ਕੇ ਕਿਸਾਨ ਮਸਲੇ ਦਾ ਹੱਲ ਨਹੀਂ ਨਿਕਲ ਰਿਹਾ image|
ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਤਿੰਨੇ ਖੇਤੀਬਾੜੀ ਬਿਲਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਡਟੀ ਹੋਈ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖੇਤੀਬਾੜੀ ਬਿਲਾਂ ਉੱਤੇ ਰੋਕ ਲਾਉਣ ਦੀ ਬਜਾਏ ਤਿੰਨੇ ਖੇਤੀਬਾੜੀ ਬਿਲਾਂ ਨੂੰ ਤੁਰਤ ਰੱਦ ਕਰੇ |
ਫੋਟੋ ਕੈਪਸ਼ਨ :ਖੰਨਾ 23 ਜਨਵਰੀ ਏ ਐਸ ਖੰਨਾ 02
ਫਾਈਲ ਫੋਟੋ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ