ਰਾਹੁਲ ਗਾਂਧੀ ਨੇ ਤਾਮਿਲਨਾਡੂ ਵਿਚ ਕੀਤਾ ਚੋਣ ਪ੍ਰਚਾਰ
Published : Jan 24, 2021, 12:03 am IST
Updated : Jan 24, 2021, 12:03 am IST
SHARE ARTICLE
IMAGE
IMAGE

ਰਾਹੁਲ ਗਾਂਧੀ ਨੇ ਤਾਮਿਲਨਾਡੂ ਵਿਚ ਕੀਤਾ ਚੋਣ ਪ੍ਰਚਾਰ

ਕਿਹਾ, ਤਾਮਿਲਨਾਡੂ ਦੀ ਭਾਸ਼ਾ, ਸਭਿਆਚਾਰ ਤੇ ਲੋਕਾਂ ਦਾ ਸਨਮਾਨ ਨਹੀਂ ਕਰਦੇ ਮੋਦੀ

ਕੋਇੰਬਟੂਰ, 23 ਜਨਵਰੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਪਣੀ ਤਿੰਨ ਦਿਨਾ ਤਾਮਿਲਨਾਡੂ ਯਾਤਰਾ ਦੇ ਪਹਿਲੇ ਦਿਨ ਕੋਇੰਬਟੂਰ ਪਹੁੰਚੇ | ਕੋਇੰਬਟੂਰ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ 'ਤੇ ਹਮਲਾ ਸਾਧਿਆ | ਸਨਿਚਰਵਾਰ ਨੂੰ ਚੋਣ ਪ੍ਰਚਾਰ ਦਾ ਆਗਾਜ਼ ਕਰਦੇ ਹੋਏ ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਕੁੱਝ ਵੱਡੇ ਕਾਰੋਬਾਰੀਆਂ ਦੇ ਸਾਝੇਦਾਰ ਬਣ ਗਏ ਹਨ ਅਤੇ ਜਨਤਾ ਨਾਲ ਜੁੜੀ ਹਰ ਚੀਜ਼ ਨੂੰ ਵੇਚ ਰਹੇ ਹਨ | 
ਕਾਂਗਰਸ ਆਗੂ ਨੇ ਦੋਸ਼ ਲਗਾਇਆ, ''ਮੋਦੀ ਕੀ ਕਰਦੇ ਹਨ? ਉਨ੍ਹਾਂ ਦੀ ਤਿੰਨ-ਚਾਰ ਵੱਡੇ ਉਦਯੋਗਪਤੀਆਂ ਨਾਲ ਸਾਝੇਦਾਰੀ ਹੈ | ਉਹ ਲੋਕ ਉਨ੍ਹਾਂ ਨੂੰ ਮੀਡੀਆ ਦੀ ਸੇਵਾ ਦਿੰਦੇ ਹਨ ਅਤੇ ਉਹ ਉਨ੍ਹਾਂ ਲੋਕਾਂ ਨੂੰ ਪੈਸਾ ਦਿੰਦੇ ਹਨ | '' ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ, ''ਨਰਿੰਦਰ ਮੋਦੀ ਹਰ ਉਹ ਚੀਜ਼ ਵੇਚ ਰਹੇ ਹਨ ਜੋ ਦੇਸ਼ ਅਤੇ ਤਾਮਿਲਨਾਡੂ ਦੇ ਲੋਕਾਂ ਦੀ ਹੈ | '' ਉਨ੍ਹਾਂ ਕਿਹਾ ਤਿੰਨ ਖੇਤੀ ਕਾਨੂੰਨਾਂ ਦੇ ਜ਼ਰੀਏ ਕਿਸਾਨਾਂ ਤੋਂ ਉਨ੍ਹਾਂ ਦਾ ਸੱਭ ਕੁੱਝ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਾਮਿਲਨਾਡੂ ਦੇ ਸਭਿਆਚਾਰ, ਭਾਸ਼ਾ ਅਤੇ ਲੋਕਾਂ ਪ੍ਰਤੀ ਕੋਈ ਸਤਿਕਾਰ ਨਹੀਂ ਹੈ | 
ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸੋਚਦੇ ਹਨ ਕਿ ਤਾਮਿਲ ਲੋਕ, ਭਾਸ਼ਾ ਅਤੇ ਸਭਿਆਚਾਰ ਨੂੰ ਉਨ੍ਹਾਂ ਦੇ ਵਿਚਾਰਾਂ ਅਤੇ ਸਭਿਆਚਾਰ ਦੇ ਅਧੀਨ ਹੋਣਾ ਚਾਹੀਦਾ ਹੈ |
ਮੋਦੀ ਸਰਕਾਰ 'ਤੇ ਨਿਸਾਨਾ ਸਾਧਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਆਰਥਕਤਾ ਦੇ ਵਿਕਾਸ ਲਈ ਇਕਜੁੱਟਤਾ ਦੀ ਜ਼ਰੂਰਤ ਹੁੰਦੀ ਹੈ, ਮੌਜੂਦਾ ਸਰਕਾਰ ਨੇ ਹਰ ਜਗ੍ਹਾ ਬਹੁਤ ਨਿਰਾਸ਼ਾ ਪੈਦਾ ਕੀਤੀ ਹੈ  | ਮੈਨੂੰ ਲਗਦਾ ਹੈ ਕਿ ਭਾਜਪਾ ਦੀ ਜੋ ਮਾਨਸਿਕਤਾ ਹੈ, ਉਸਦੇ ਨਾਲ ਸਾਨੂੰ ਆਰਥਿਕਤਾ ਦੀ ਇਸ ਸਥਿਤੀ ਤੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋਵੇਗਾ |     (ਪੀਟੀਆਈ)

imageimage

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement