
ਸਿੰਘੂ ਬਾਰਡਰ 'ਤੇ ਕਿਸਾਨ ਆਗੂਆਂ ਨੂੰ ਮਾਰਨ ਦੀ ਸਾਜ਼ਸ਼ ਦਾ ਦਾਅਵਾ, ਪੁਲਿਸ ਦੇ ਹਵਾਲੇ ਕੀਤਾ ਗਿਆ ਸ਼ੱਕੀ
ਨਵੀਂ ਦਿੱਲੀ, 23 ਜਨਵਰੀ : ਖੇਤੀ ਬਿਲਾਂ ਵਿਰੁਧ ਸੰਘਰਸ਼ ਕਰ ਰਹੇ ਕਿਸਾਨਾਂ ਨੇ ਮੋਰਚੇ ਦੌਰਾਨ ਹਿੰਸਾ ਫੈਲਾਉਣ ਦੀ ਸਾਜ਼ਿਸ਼ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕੀਤਾ | ਕਿਸਾਨ ਆਗੂਆਂ ਨੇ ਇਕ ਵਿਅਕਤੀ ਨੂੰ ਪੇਸ਼ ਕੀਤਾ ਤੇ ਕਿਹਾ ਕਿ ਉਨ੍ਹਾਂ ਨੇ ਇਸ ਵਿਅਕਤੀ ਨੂੰ ਫੜਿਆ ਹੈ ਤੇ ਉਸ ਨੇ ਮੰਨਿਆ ਹੈ ਕਿ ਉਹ ਮੋਰਚੇ 'ਚ ਖ਼ਰਾਬੀ ਕਰਨ ਲਈ ਆਇਆ ਸੀ | ਸ਼ੁਕਰਵਾਰ ਰਾਤ ਕਰੀਬ ਸਾਢੇ ਦਸ ਵਜੇ ਸਿੰਘੂ ਬਾਰਡਰ ਦੇ ਬੁਲਾਈ ਪ੍ਰੈੱਸ ਕਾਨਫਰੰਸ 'ਚ ਕਿਸਾਨ ਆਗੂਆਂ ਨੇ ਪੱਤਰਕਾਰਾਂ ਸਾਹਮਣੇ ਇਕ ਨਕਾਬਪੋਸ਼ ਵਿਅਕਤੀ ਨੂੰ ਪੇਸ਼ ਕੀਤਾ | ਆਗੂ ਕੁਲਵੰਤ ਸਿੰਘ ਤੇ ਹੋਰਾਂ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਹ ਵਿਅਕਤੀ ਸਾਜ਼ਸ਼ ਤਹਿਤ ਮੋਰਚੇ 'ਚ ਆਇਆ ਸੀ ਇਸ ਦਾ ਇਰਾਦਾ ਚਾਰ ਕਿਸਾਨ ਆਗੂਆਂ ਨੂੰ ਮਾਰ ਕੇ ਮੋਰਚੇ 'ਚ ਗੜਬੜੀ ਕਰਨਾ ਸੀ | ਉਸ ਦਾ ਕਹਿਣਾ ਸੀ ਕਿ 23 ਤਾਰੀਕ ਨੂੰ ਦੋ ਥਾਵਾਂ 'ਤੇ ਹਥਿਆਰ ਚਲਾਉਣ ਦੀ ਯੋਜਨਾ ਸੀ | 24 ਨੂੰ ਸਟੇਜ 'ਤੇ ਚਾਰ ਲੋਕਾਂ ਨੂੰ ਗੋਲੀ ਮਾਰਨੀ ਸੀ | ਇਹ ਚਾਰ 32 ਵਿਅਕਤੀਆਂ ਦੀ ਹਿੱਟ ਲਿਸਟ 'ਚੋਂ ਹਨ | 26 ਜਨਵਰੀ ਨੂੰ 50-60 ਲੋਕਾਂ ਦੇ ਆਉਣ ਦੀ ਯੋਜਨਾ ਸੀ | ਟਰੈਕਟਰ ਰੈਲੀ ਦੌਰਾਨ ਜਿਵੇਂ ਹੀ ਕਿਸਾਨ ਆਗੂ ਅੱਗੇ ਵਧਦੇ ਹਵਾਈ ਫ਼ਾਇਰ ਕੀਤੇ ਜਾਣੇ ਸਨ | ਉਸ ਨੇ ਦਸਿਆ ਕਿ ਉਹ ਪੈਸੇ ਲਈ ਕੰਮ ਕਰਦੇ ਹਨ | ਇਸ ਕੰਮ ਲਈ 10 ਹਜ਼ਾਰ ਰੁਪਏ 'ਚ ਸੌਦਾ ਹੋਇਆ ਸੀ | ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸ਼ੱਕੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਹੈ |
ਕਿਸਾਨ ਆਗੂ ਕੁਲਵੰimageਤ ਸਿੰਘ ਸੰਧੂ ਨੇ ਦੋਸ਼ ਲਾਇਆ ਕਿ ਕਿਸਾਨ ਅੰਦੋਲਨ ਨੂੰ ਰੋਕਣ ਲਈ ਸਰਕਾਰ ਵਲੋਂ ਇਹ ਸਾਜ਼ਸ਼ਾਂ ਕੀਤੀਆਂ ਜਾ ਰਹੀਆਂ ਹਨ | ਕਿਸਾਨਾਂ ਵਲੋਂ ਫੜੇ ਗਏ ਨੌਜਵਾਨ ਨੇ ਪ੍ਰੈਸ ਅੱਗੇ ਦਾਅਵਾ ਕੀਤਾ ਸੀ ਕਿ ਚਾਰ ਕਿਸਾਨ ਆਗੂਆਂ ਨੂੰ ਜਾਨੋਂ ਮਾਰਨ ਦੀ ਸਾਜ਼ਸ਼ ਰਚੀ ਗਈ ਹੈ | ਉਸਨੇ ਕਿਹਾ, ''26 ਜਨਵਰੀ ਨੂੰ ਦਿੱਲੀ ਪੁਲਿਸ 'ਤੇ ਗੋਲੀ ਚਲਾ ਕੇ ਅਸ਼ਾਂਤੀ ਪੈਦਾ ਕਰਨ ਦੀ ਸਾਜ਼ਸ ਰਚੀ ਗਈ ਤਾਕਿ ਇਸ ਕਾਰਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਪੁਲਿਸ ਸਖ਼ਤ ਕਾਰਵਾਈ ਕਰਦੀ |''