ਪ੍ਰਧਾਨ ਮੰਤਰੀ ਨੇ ਇੰਡੀਆ ਗੇਟ 'ਤੇ ਸੁਭਾਸ਼ ਚੰਦਰ ਬੋਸ ਦੇ ਹੋਲੋਗ੍ਰਾਮ ਬੁੱਤ ਦਾ ਉਦਘਾਟਨ ਕੀਤਾ
Published : Jan 24, 2022, 7:34 am IST
Updated : Jan 24, 2022, 7:34 am IST
SHARE ARTICLE
image
image

ਪ੍ਰਧਾਨ ਮੰਤਰੀ ਨੇ ਇੰਡੀਆ ਗੇਟ 'ਤੇ ਸੁਭਾਸ਼ ਚੰਦਰ ਬੋਸ ਦੇ ਹੋਲੋਗ੍ਰਾਮ ਬੁੱਤ ਦਾ ਉਦਘਾਟਨ ਕੀਤਾ

28 ਫ਼ੁਟ ਉੱਚਾ ਅਤੇ 6 ਫ਼ੁਟ ਚੌੜਾ ਹੈ ਬੁੱਤ

ਨਵੀਂ ਦਿੱਲੀ, 23 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ  ਆਜ਼ਾਦੀ ਘੁਲਾਈਏ ਨੇਤਾਜੀ ਸੁਭਾਸ਼ ਚੰਦਰ ਬੋਸ ਦੇ 125ਵੇਂ ਜਨਮ ਦਿਨ 'ਤੇ ਇੰਡੀਆ ਗੇਟ 'ਤੇ ਉਨ੍ਹਾਂ ਦੇ ਹੋਲੋਗ੍ਰਾਮ ਦੇ ਬੁੱਤ ਦਾ ਉਦਘਾਟਨ ਕੀਤਾ | ਗ੍ਰੇਨਾਈਟ ਨਾਲ ਬਣਿਆ ਇਕ ਬੁੱਤ ਤਿਆਰ ਹੋਣ 'ਤੇ ਉਹ ਹੋਲੋਗ੍ਰਾਮ ਬੁੱਤ ਦੀ ਥਾਂ ਲਵੇਗਾ | ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਕਿਹਾ ਸੀ ਕਿ ਇਹ ਬੁੱਤ ਆਜ਼ਾਦੀ ਘੁਲਾਈਏ ਬੋਸ ਦੇ ਲਾਮਿਸਾਲ ਯੋਗਦਾਨ ਲਈ ਇਕ ਢੁਕਵੀਂ ਸ਼ਰਧਾਂਜਲੀ ਹੋਵੇਗੀ ਅਤੇ ਇਹ ਦੇਸ਼ ਉਤੇ ਉਨ੍ਹਾਂ ਦਾ ਕਰਜ਼ ਹੋਣ ਦਾ ਪ੍ਰਤੀਕ ਹੋਵੇਗਾ | ਹੋਲੋਗ੍ਰਾਮ ਬੁੱਤ ਨੂੰ  30,000 ਲੋਮੇਨ 4-ਕੇ ਪ੍ਰਾਜੈਕਟ ਵਲੋਂ ਸੰਚਾਲਤ ਕੀਤਾ ਜਾਵੇਗਾ | ਇਸ ਬੁੱਤ ਦਾ ਆਕਾਰ 28 ਫ਼ੁਟ ਉੱਚਾ ਅਤੇ 6 ਫ਼ੁਟ ਚੌੜਾ ਹੈ |
ਇਕ ਅਦਿ੍ਸ਼ 90 ਫ਼ੀ ਸਦੀ ਪਾਰਦਰਸ਼ੀ ਹੋਲੋਗ੍ਰਾਫ਼ਿਕ ਸਕਰੀਨ ਇਸ ਤਰ੍ਹਾਂ ਲਗਾਈ ਗਈ ਹੈ ਕਿ ਇਹ ਸੈਲਾਨੀਆਂ ਨੂੰ  ਦਿਖਾਈ ਨਹੀਂ ਦਿੰਦੀ | ਸਰਕਾਰ ਨੇ ਕਿਹਾ ਹੈ ਕਿ ਹੋਲੋਗ੍ਰਾਮ ਦਾ ਪ੍ਰਭਾਵ ਪੈਦਾ ਕਰਨ ਲਈ ਉਸ ਉਤੇ ਬੋਸ ਦੀ ਥਰੀ ਡੀ ਤਸਵੀਰ ਲਗਾਈ ਜਾਵੇਗੀ |  ਇਸ ਮੌਕੇ ਮੋਦੀ ਨੇ ਕਿਹਾ ਕਿ ਇਹ ਮੰਦਭਾਗਾ ਰਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦੇ ਸਭਿਆਚਾਰ ਅਤੇ ਸਰਕਾਰਾਂ ਨਾਲ ਹੀ ਕਈ ਮਹਾਨ ਵਿਅਕਤੀਆਂ ਦੇ ਯੋਗਦਾਨ ਨੂੰ  ਮਿਟਾਉਣ ਦਾ ਕੰਮ ਕੀਤਾ ਗਿਆ | ਅੱਜ ਆਜ਼ਾਦੀ ਦੇ ਦਹਾਕਿਆਂ ਬਾਅਦ ਦੇਸ਼ ਗ਼ਲਤੀਆਂ ਨੂੰ  ਸੁਧਾਰ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੂੰ  ਨੇਤਾਜੀ ਨਾਲ ਜੁੜੀਆਂ ਫ਼ਾਈਲਾਂ ਜਨਤਕ ਕਰਨ ਦਾ ਮੌਕਾ ਮਿਲਿਆ | ਉਨ੍ਹਾਂ ਕਿਹਾ ਕਿ ਬੋਸ ਜਦੋਂ ਕੁੱਝ ਤੈਅ ਕਰ ਲੈਂਦੇ ਸਨ ਤਾਂ ਕੋਈ ਤਾਕਤ ਉਨ੍ਹਾਂ ਨੂੰ  ਰੋਕ ਨਹੀਂ ਸੀ ਸਕਦੀ | ਸਾਨੂੰ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣਾ ਚਾਹੀਦਾ ਹੈ |     (ਪੀਟੀਆਈ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement