
Jalandhar News: ਦੋਸ਼ੀ ਮਹਿਲਾ ਦਾ ਗਲਾ ਘੁੱਟਣ ਦੀ ਕਰਦੇ ਰਹੇ ਕੋਸ਼ਿਸ਼
The woman was exposed in the fields Jalandhar news in punjabi : ਜਲੰਧਰ 'ਚ ਤਿੰਨ ਨੌਜਵਾਨਾਂ ਨੇ ਇਕ ਔਰਤ ਨੂੰ ਨੰਗਾ ਕਰਕੇ ਬੁਰੀ ਤਰ੍ਹਾਂ ਕੁੱਟਿਆ। ਉਸ ਦੇ ਗੁਪਤ ਅੰਗਾਂ ਸਮੇਤ ਹੋਰ ਥਾਵਾਂ 'ਤੇ ਲੱਤਾਂ ਮਾਰੀਆਂ ਅਤੇ ਮੁੱਕੇ ਮਾਰੇ। ਉਨ੍ਹਾਂ ਨੇ ਔਰਤ ਨੂੰ ਵਾਲਾਂ ਤੋਂ ਫੜਿਆ ਹੋਇਆ ਸੀ। ਮੁਲਜ਼ਮਾਂ ਨੇ ਔਰਤ ਦੇ ਗੁਪਤ ਅੰਗਾਂ ਨੂੰ ਲੱਤ ਮਾਰਨ ਦੀਆਂ ਦੋ ਵੀਡੀਓ ਵੀ ਬਣਾਈਆਂ ਅਤੇ ਫਿਰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ।
ਇਹ ਵੀ ਪੜ੍ਹੋ: Firozpur News: ਸਹੇਲੀ ਨੂੰ ਮਿਲਣ ਜਾਂਦਾ ਆਸ਼ਕ ਕਰਦਾ ਸੀ ਮੋਟਰਸਾਈਕਲ ਚੋਰੀ, ਪੁਲਿਸ ਨੇ 18 ਬਾਈਕ ਕੀਤੀਆਂ ਬਰਾਮਦ
ਔਰਤ ਮੁਲਜ਼ਮਾਂ ਨੂੰ ਪੈਸੇ ਦੇਣ ਲਈ ਕਹਿੰਦੀ ਰਹੀ, ਪਰ ਉਨ੍ਹਾਂ ਨੇ ਗੱਲ ਨਹੀਂ ਸੁਣੀ ਅਤੇ ਉਸ ਦੀ ਕੁੱਟਮਾਰ ਕਰਦੇ ਰਹੇ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਵੀਡੀਓ ਦੇਰ ਰਾਤ ਕਰਤਾਰਪੁਰ ਨੇੜੇ ਇਕ ਖੇਤ ਵਿਚ ਬਣਾਈਆਂ ਗਈਆਂ ਸਨ। ਹਾਲਾਂਕਿ ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਇਹ ਵੀਡੀਓ ਕਦੋਂ ਦੇ ਹਨ। ਔਰਤ ਨੇ ਵੀ ਕਿਸੇ ਥਾਣੇ ਵਿੱਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।
ਇਹ ਵੀ ਪੜ੍ਹੋ: Sri Muktsar Sahib News: ਸ੍ਰੀ ਮੁਕਤਸਰ ਸਾਹਿਬ 'ਚ ਵਾਪਰਿਆ ਰੂਹ ਕੰਬਾਊ ਹਾਦਸਾ, ਤਿੰਨ ਨੌਜਵਾਨਾਂ ਦੀ ਹੋਈ ਮੌਤ
ਪਹਿਲੀ ਵੀਡੀਓ- 3 ਨੌਜਵਾਨ ਔਰਤ ਨੂੰ ਵਾਲਾਂ ਤੋਂ ਫੜ ਕੇ ਕੁੱਟ ਰਹੇ ਹਨ। ਕੁੱਟਮਾਰ ਦੇ ਨਾਲ-ਨਾਲ ਦੋਸ਼ੀ ਔਰਤ ਨਾਲ ਬਦਸਲੂਕੀ ਵੀ ਕਰ ਰਹੇ ਹਨ। ਔਰਤ ਕਿਸੇ ਤਰ੍ਹਾਂ ਆਪਣੇ ਆਪ ਨੂੰ ਦੋਸ਼ੀਆਂ ਤੋਂ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਦੂਜੀ ਵੀਡੀਓ- ਦੋਸ਼ੀ ਔਰਤ ਦੇ ਗੁਪਤ ਅੰਗਾਂ ਨਾਲ ਛੇੜਛਾੜ ਕਰ ਰਹੇ ਹਨ ਅਤੇ ਉਸ ਨੂੰ ਪੱਥਰ ਮਾਰਨ ਦੀ ਗੱਲ ਕਰ ਰਹੇ ਹਨ। ਔਰਤ ਮੁਲਜ਼ਮਾਂ ਨੂੰ ਉਸ ਨੂੰ ਛੱਡਣ ਲਈ ਤਰਲੇ ਕਰ ਰਹੀ ਸੀ। ਔਰਤ ਨੇ ਮੰਨਿਆ ਕਿ ਉਹ ਲੁਧਿਆਣਾ ਦੀ ਰਹਿਣ ਵਾਲੀ ਹੈ। ਔਰਤ ਨੇ ਕਿਹਾ- ਉਹ ਜੱਗੇ ਨੂੰ ਮਿਲਣ ਆਈ ਸੀ। ਦੋਸ਼ੀ ਔਰਤ ਦੇ ਸਿਰ, ਗੁਪਤ ਅੰਗ ਅਤੇ ਹੋਰ ਹਿੱਸਿਆਂ 'ਤੇ ਲੱਤਾਂ ਮਾਰਦੇ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਦੋਸ਼ੀ ਮਹਿਲਾ ਦਾ ਗਲਾ ਘੁੱਟਣ ਦੀ ਕੋਸ਼ਿਸ਼ ਵੀ ਕਰਦੇ ਹਨ।
ਮੰਗਲਵਾਰ ਰਾਤ ਨੂੰ ਦੋਵੇਂ ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਲੱਗੇ। ਇਸ ਦੌਰਾਨ ਇਹ ਵੀਡੀਓ ਜਲੰਧਰ ਸਿਟੀ ਪੁਲਿਸ ਕੋਲ ਪਹੁੰਚ ਗਈ। ਇਸ ਤੋਂ ਬਾਅਦ ਥਾਣਾ ਰਾਮਾਮੰਡੀ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਵੀਡੀਓ ਥਾਣਾ ਕਰਤਾਰਪੁਰ ਦੇ ਇਲਾਕੇ ਵਿੱਚ ਬਣੀਆਂ ਸਨ। ਇਤਰਾਜ਼ਯੋਗ ਵੀਡੀਓ ਬਾਰੇ ਕਰਤਾਰਪੁਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
(For more Punjabi news apart from The woman was exposed in the fields Jalandhar news in punjabi to Rozana Spokesman)