Khana : ਕੇਹਰ ਸਿੰਘ ਕਲੋਨੀ ’ਚ ਵਿਆਹੁਤਾ ਔਰਤ ਦੇ ਅਗ਼ਵਾ ਹੋਣ ਦੀ ਕਹਾਣੀ ਨਿਕਲੀ ਝੂਠੀ

By : JUJHAR

Published : Jan 24, 2025, 2:10 pm IST
Updated : Jan 24, 2025, 2:10 pm IST
SHARE ARTICLE
Khana: The story of a married woman being kidnapped in Kehar Singh Colony turned out to be false.
Khana: The story of a married woman being kidnapped in Kehar Singh Colony turned out to be false.

ਸ਼ਿਵਾਨੀ ਨਾਮ ਦੀ ਵਿਆਹੁਤਾ ਨੇ ਆਪਣੇ ਪ੍ਰੇਮੀ ਨਾਲ ਭੱਜਣ ਦੀ ਸਾਜ਼ਿਸ਼ ਖ਼ੁਦ ਰਚੀ ਸੀ

ਖੰਨਾ ਦੀ ਕੇਹਰ ਸਿੰਘ ਕਲੋਨੀ ਵਿਚ ਇਕ ਵਿਆਹੁਤਾ ਔਰਤ ਦੇ ਅਗ਼ਵਾ ਹੋਣ ਦੀ ਕਹਾਣੀ ਝੂਠੀ ਨਿਕਲੀ। ਸ਼ਿਵਾਨੀ ਨਾਮ ਦੀ ਇਸ ਕੁੜੀ ਨੇ ਆਪਣੇ ਪ੍ਰੇਮੀ ਨਾਲ ਭੱਜਣ ਦੀ ਇਹ ਸਾਜ਼ਿਸ਼ ਖ਼ੁਦ ਰਚੀ ਸੀ। ਪੁਲਿਸ ਨੇ ਇਸ ਮਾਮਲੇ ਵਿਚ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਨਾਲ, ਸਾਜ਼ਿਸ਼ ਵਿਚ ਸ਼ਾਮਲ ਤਿੰਨ ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਸ਼ਿਵਾਨੀ ਤੇ ਉਸ ਦੇ ਪ੍ਰੇਮੀ ਵਿਸ਼ਾਲ ਠਾਕੁਰ ਨਿਵਾਸੀ ਸ਼ਾਸਤਰੀ ਨਗਰ ਮੰਡੀ ਗੋਬਿੰਦਗੜ੍ਹ, ਵਿਸ਼ਾਲ ਦੇ ਦੋਸਤਾਂ ਸੂਰਜ ਕੁਮਾਰ, ਸਾਹਿਲ ਕੁਮਾਰ ਅਤੇ ਰਾਜਵਿੰਦਰ ਨਿਵਾਸੀ ਸੰਗਤਪੁਰਾ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 217 ਤਹਿਤ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸ਼ਿਵਾਨੀ ਦਾ ਪਤੀ ਰਾਹੁਲ ਕੁਮਾਰ ਲੁਧਿਆਣਾ ਕੰਮ ’ਤੇ ਗਿਆ ਹੋਇਆ ਸੀ।

ਉਸ ਦੇ ਸਹੁਰੇ ਘਰ ਸ਼ਿਵਾਨੀ, ਉਸ ਦੀ ਇਕ ਸਾਲ ਦੀ ਧੀ ਤੇ ਉਸ ਦੀ ਸੱਸ ਸੁਮਨ ਸਨ। 22 ਜਨਵਰੀ ਨੂੰ ਦੁਪਹਿਰ ਲਗਭਗ 2:30 ਵਜੇ, ਇਕ ਕਾਰ ਗਲੀ ਵਿਚ ਆਈ। ਜਿਸ ਵਿਚੋਂ ਇਕ ਨੌਜਵਾਨ ਜਿਸ ਦਾ ਮੂੰਹ ਰੁਮਾਲ ਨਾਲ ਢੱਕਿਆ ਹੋਇਆ ਸੀ, ਸਿੱਧਾ ਉਨ੍ਹਾਂ ਦੇ ਘਰ ਅੰਦਰ ਚਲਾ ਗਿਆ। ਇਕ ਨੌਜਵਾਨ ਬਾਹਰ ਖਿੜਕੀ ਖੋਲ੍ਹ ਕੇ ਖੜ੍ਹਾ ਸੀ। ਇਕ ਪਿਛਲੀ ਸੀਟ ’ਤੇ ਬੈਠਾ ਸੀ।

ਘਰ ਦੇ ਅੰਦਰ ਗਏ ਨੌਜਵਾਨ ਨੇ ਕੁੜੀ ਨੂੰ ਆਪਣੀ ਗੋਦ ਵਿਚ ਚੁੱਕਿਆ, ਸ਼ਿਵਾਨੀ ਨੂੰ ਬਾਂਹ ਤੋਂ ਫੜਿਆ ਅਤੇ ਕਾਰ ਵਿਚ ਸੁੱਟ ਲਿਆ। ਇਸ ਤੋਂ ਬਾਅਦ ਦੋਸ਼ੀ ਭੱਜ ਗਿਆ। ਸ਼ਿਵਾਨੀ ਦੀ ਸੱਸ ਸੁਮਨ ਰੌਲਾ ਪਾਉਂਦੀ ਰਹੀ। ਕਿਸੇ ਨੇ ਕਾਰ ਸਵਾਰਾਂ ਨੂੰ ਨਹੀਂ ਰੋਕਿਆ। ਇਸ ਤੋਂ ਬਾਅਦ ਪੁਲਿਸ ਕੰਟਰੋਲ ਰੂਮ ਨੰਬਰ 112 ’ਤੇ ਸ਼ਿਕਾਇਤ ਮਿਲੀ ਕਿ ਨੂੰਹ ਅਤੇ ਪੋਤੀ ਨੂੰ ਉਨ੍ਹਾਂ ਦੇ ਘਰੋਂ ਅਗ਼ਵਾ ਕਰ ਲਿਆ ਗਿਆ ਹੈ।

ਜਦੋਂ ਦਿਨ-ਦਿਹਾੜੇ ਅਗ਼ਵਾ ਹੋਣ ਦੀ ਸ਼ਿਕਾਇਤ ਕੰਟਰੋਲ ਰੂਮ ਤਕ ਪਹੁੰਚੀ ਤਾਂ ਹਫ਼ੜਾ-ਦਫ਼ੜੀ ਮਚ ਗਈ। ਐਸਐਸਪੀ ਅਸ਼ਵਨੀ ਗੋਟਿਆਲ ਨੇ ਟੀਮਾਂ ਦਾ ਗਠਨ ਕੀਤਾ। ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਰਵਿੰਦਰ ਕੁਮਾਰ ਦੀ ਟੀਮ ਨੇ ਥੋੜ੍ਹੀ ਦੇਰ ਬਾਅਦ ਮੰਡੀ ਗੋਬਿੰਦਗੜ੍ਹ ਵਿਚ ਗੱਡੀ ਦਾ ਪਤਾ ਲਗਾਇਆ। ਉਥੋਂ ਪਤਾ ਲੱਗਾ ਕਿ ਸ਼ਿਵਾਨੀ ਅਤੇ ਕੁੜੀ ਨੂੰ ਪਿੰਡ ਤੁਰਨ ਦੇ ਇਕ ਘਰ ਵਿਚ ਰੱਖਿਆ ਗਿਆ ਹੈ।

ਇਹ ਕਹਾਣੀ ਉਦੋਂ ਸਾਹਮਣੇ ਆਈ ਜਦੋਂ ਦੋਵਾਂ ਨੂੰ ਉਥੋਂ ਬਰਾਮਦ ਕੀਤਾ ਗਿਆ। ਜਾਂਚ ਤੋਂ ਪਤਾ ਲੱਗਾ ਕਿ ਸ਼ਿਵਾਨੀ ਦਾ ਵਿਸ਼ਾਲ ਠਾਕੁਰ ਨਾਲ ਪ੍ਰੇਮ ਸਬੰਧ ਸੀ। ਉਨ੍ਹਾਂ ਦਾ ਪਿਆਰ 3 ਸਾਲਾਂ ਤੋਂ ਚੱਲ ਰਿਹਾ ਹੈ। ਪਰਿਵਾਰ ਦੇ ਮੈਂਬਰਾਂ ਨੇ ਸ਼ਿਵਾਨੀ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦਾ ਵਿਆਹ ਕਰਵਾਇਆ ਸੀ। ਪਰ ਸ਼ਿਵਾਨੀ ਆਪਣੇ ਪਤੀ ਦੇ ਫ਼ੋਨ ਤੋਂ ਵਿਸ਼ਾਲ ਨਾਲ ਚੋਰੀ-ਛਿਪੇ ਗੱਲ ਕਰਦੀ ਰਹਿੰਦੀ ਸੀ। ਉਸ ਨੇ ਸਹੁਰਿਆਂ ਅਤੇ ਪੁਲਿਸ ਨੂੰ ਗੁੰਮਰਾਹ ਕਰ ਕੇ ਸ਼ਿਵਾਨੀ ਨੂੰ ਚੁੱਕ ਕੇ ਲੈ ਜਾਣ ਦੀ ਸਾਜ਼ਿਸ਼ ਰਚੀ। ਉਹ ਆਪਣੇ ਹੀ ਜਾਲ ਵਿਚ ਫਸ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement