
Ludhiana Lottery News : ਚਾਅ-ਚਾਅ ’ਚ ਖ਼ਰੀਦੀ ਲਾਟਰੀ, ਬਣਿਆ ਕਰੋੜਪਤੀ
Rajasthan man wins lottery in Ludhiana Latest news in Punjabi : ਭਗਵਾਨ ਜਦੋਂ ਦਿੰਦਾ ਹੈ ਤਾਂ ਛੱਪਰ ਪਾੜ ਕੇ ਦੇ ਦਿੰਦਾ ਹੈ, ਇਹ ਗੱਲ ਅੱਜ ਸੱਚ ਹੁੰਦੀ ਜਾਪਦੀ ਹੈ ਕਿਉਂਕਿ ਰਾਜਸਥਾਨ ਦਾ ਇਕ ਵਿਅਕਤੀ ਦੀ ਅੱਜ ਲੁਧਿਆਣਾ ’ਚ ਆ ਕੇ ਕਿਸਮਤ ਚਮਕੀ ਹੈ। ਜਿਵੇਂ ਕਿਸਮਤ ਉਸ ਨੂੰ ਖ਼ੁਦ ਉਥੇ ਲੈ ਕੇ ਆਈ ਹੋਵੇ।
ਜ਼ਿਕਰਯੋਗ ਹੈ ਕਿ ਰਾਜਸਥਾਨ ਦਾ ਰਹਿਣ ਵਾਲਾ ਅਨਿਲ ਬੀਤੀ 6-7 ਜਨਵਰੀ ਨੂੰ ਲੁਧਿਆਣਾ ਘੁੰਮਣ ਆਇਆ ਹੋਇਆ ਸੀ। ਇਸ ਦੌਰਾਨ ਉਸ ਨੇ ਗਾਂਧੀ ਬ੍ਰਦਰਜ਼ ਦੀ ਦੁਕਾਨ ਤੋਂ 500 ਰੁਪਏ ਦੀ ਇਹ ਲਾਟਰੀ ਦੀ ਟਿਕਟ ਖ਼ਰੀਦੀ ਸੀ। ਜਿਸ ਵਿਚ ਉਸ ਨੂੰ ਲੋਹੜੀ ਬੰਪਰ ਦਾ ਦੂਸਰਾ ਇਨਾਮ 1 ਕਰੋੜ ਰੁਪਏ ਦਾ ਨਿਕਲਿਆ ਹੈ। ਦੱਸ ਦਈਏ ਕਿ ਲਾਟਰੀ ਦਾ ਪਹਿਲਾ ਇਨਾਮ 10 ਕਰੋੜ ਰੁਪਏ ਸੀ।
ਜਿਸ ਨੂੰ ਲੈ ਕੇ ਉਹ ਬਹੁਤ ਉਤਸ਼ਾਹਤ ਹੋਇਆ ਤੇ ਗਾਂਧੀ ਬ੍ਰਦਰਜ਼ ਦੀ ਦੁਕਾਨ ਦੇ ਮਾਲਕ ਨੇ ਉਸ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Rajasthan man wins lottery in Ludhiana Latest news in Punjabi stay tuned to Rozana Spokesman)