ਡਾਕਟਰ ਵਲੋਂ ਮ੍ਰਿਤਕ ਐਲਾਨੀ ਔਰਤ ਮੁੜ ਜਿਉਂਦੀ ਹੋਈ
Published : Feb 24, 2019, 11:03 am IST
Updated : Feb 24, 2019, 11:03 am IST
SHARE ARTICLE
Bibi Hardev Kaur with Sarpanch Balhar Singh
Bibi Hardev Kaur with Sarpanch Balhar Singh

ਇਥੇ ਡਾਕਟਰ ਵਲੋਂ ਮ੍ਰਿਤਕ ਐਲਾਨ ਦਿਤੀ ਇਕ ਬਜ਼ੁਰਗ ਔਰਤ ਮੁੜ ਜਿਉਂਦੀ ਹੋ ਗਈ........

ਡੇਰਾਬੱਸੀ  : ਇਥੇ ਡਾਕਟਰ ਵਲੋਂ ਮ੍ਰਿਤਕ ਐਲਾਨ ਦਿਤੀ ਇਕ ਬਜ਼ੁਰਗ ਔਰਤ ਮੁੜ ਜਿਉਂਦੀ ਹੋ ਗਈ। ਡੇਰਾਬੱਸੀ ਬਲਾਕ ਅਧੀਨ ਪੈਂਦੇ ਪਿੰਡ ਅਮਲਾਲਾ, ਜਿਥੇ ਅੰਬਾਲਾ ਦੇ ਇਕ ਨਿੱਜੀ ਡਾਕਟਰ ਵਲੋਂ ਮ੍ਰਿਤਕ ਐਲਾਨ ਦਿਤੀ ਬਜ਼ੁਰਗ ਔਰਤ ਢਾਈ ਘੰਟੇ ਬਾਅਦ ਮੁੜ ਜਿਉਂਦੀ ਹੋ ਗਈ। ਕੁਦਰਤ ਦੇ ਇਸ ਕਰਿਸ਼ਮੇ ਦੀ ਇਲਾਕੇ ਵਿਚ ਖ਼ੂਬ ਚਰਚਾ ਹੋ ਰਹੀ ਹੈ। ਕੇਸਰ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਤਾਈ ਹਰਦੇਵ ਕੌਰ ਪਤਨੀ ਸੁੱਚਾ ਸਿੰਘ ਦੀ ਕਲ ਅਚਾਨਕ ਤਬੀਅਤ ਖ਼ਰਾਬ ਹੋ ਗਈ, ਜਿਸ 'ਤੇ ਪਿੰਡ ਦੇ ਡਾਕਟਰ ਨੂੰ ਬੁਲਾਇਆ ਗਿਆ। 

ਡਾਕਟਰ ਨੇ ਔਰਤ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸ ਨੂੰ ਅੰਬਾਲਾ ਭੇਜ ਦਿਤਾ, ਜਿਥੇ ਹਰਦੇਵ ਕੌਰ ਦਾ ਪਹਿਲਾਂ ਤੋਂ ਇਲਾਜ ਚਲ ਰਿਹਾ ਸੀ। ਬੇਸ਼ੁੱਧ ਹਾਲਤ ਵਿਚ ਔਰਤ ਨੂੰ ਅੰਬਾਲਾ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਇਸ ਉਪਰੰਤ ਪਰਵਾਰ ਵਾਲਿਆਂ ਨੇ ਰਿਸ਼ਤੇਦਾਰਾਂ ਨੂੰ ਹਰਦੇਵ ਕੌਰ ਦੇ ਮਰਨ ਦੀ ਸੂਚਨਾ ਦੇ ਦਿਤੀ। ਘਰ ਵਿਚ ਸ਼ੌਕ ਦਾ ਮਾਹੌਲ ਛਾ ਗਿਆ। ਰਿਸ਼ਤੇਦਾਰ ਦੇ ਸਾਕ-ਸਬੰਧੀ ਇਕੱਠੇ ਹੋਣੇ ਸ਼ੁਰੂ ਹੋ ਗਏ।

ਪਰਵਾਰਕ ਮੈਂਬਰ ਔਰਤ ਦੇ ਸਸਕਾਰ ਦੀਆਂ ਤਿਆਰੀਆਂ ਕਰਨ ਲੱਗ ਪਏ। ਹਸਪਤਾਲ ਤੋਂ ਘਰ ਪਹੁੰਚਣ ਦੇ ਡੇਢ ਘੰਟਾ ਬਾਅਦ ਹਰਦੇਵ ਕੌਰ ਦੇ ਇਕ ਦਮ ਤੋਂ ਸਾਹ ਚਲਣ ਲੱਗ ਪਏ। ਜਿਸ ਤੋਂ ਬਾਅਦ ਹਰਦੇਵ ਕੌਰ ਨੂੰ ਮੁੜ ਅੰਬਾਲਾ ਹਸਪਤਾਲ ਵਿਖੇ ਲਿਜਾਂਦਾ ਗਿਆ, ਜਿਥੇ ਮਹਿਲਾ ਦੇ ਸਾਹ ਚਲਦੇ ਦੇਖ ਡਾਕਟਰ ਵੀ ਹੈਰਾਨ ਹੋ ਗਏ। ਪਿੰਡ ਦੇ ਸਰਪੰਚ ਬਲਿਹਾਰ ਸਿੰਘ ਬੱਲੀ ਨੇ ਦਸਿਆ ਕਿ ਕੁਦਰਤ ਦੇ ਇਸ ਕਰਿਸ਼ਮੇ ਦੀ ਪੂਰੇ ਪਿੰਡ ਤੇ ਖੇਤਰ ਵਿਚ ਚਰਚਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement