ਆਈ.ਟੀ. ਮਾਹਰਾਂ ਦੀ ਭਰਤੀ ਅਤੇ ਜ਼ਿਲਾ ਪੱਧਰੀ ਸਾਈਬਰ ਕ੍ਰਾਈਮ ਯੁਨਿਟਾਂ ਸਥਾਪਿਤ ਹੋਣਗੀਆਂ: ਪੰਜਾਬ ਪੁਲਿਸ
Published : Feb 24, 2021, 8:44 pm IST
Updated : Feb 24, 2021, 8:44 pm IST
SHARE ARTICLE
DGP dinkar Gupta
DGP dinkar Gupta

ਪੰਜਾਬ ਪੁਲਿਸ ਦੀ 3 ਮਹੀਨੇ ਲੰਬੀ ਸਾਈਬਰ ਜਾਗਰੂਕਤਾ ਮੁਹਿੰਮ ਭਰਵੇਂ ਹੁੰਘਾਰੇ ਨਾਲ ਸਮਾਪਤ...

ਚੰਡੀਗੜ: ਵੱਧਦੇ ਸਾਈਬਰ ਅਪਰਾਧਾਂ ਨਾਲ ਨਜਿੱਠਣ ਅਤੇ ਸਾਈਬਰ ਜਗਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡਾਇਰੈਕਟਰ ਜਨਰਲ ਪੁਲਿਸ (ਡੀ.ਜੀ.ਪੀ.) ਦਿਨਕਰ ਗੁਪਤਾ ਨੇ ਬੁੱਧਵਾਰ ਨੂੰ 200 ਦੇ ਕਰੀਬ ਸਾਈਬਰ ਕ੍ਰਾਈਮ ਅਤੇ ਡਿਜੀਟਲ ਫੌਰੈਂਸਿਕ ਮਾਹਰਾਂ ਦੀ ਭਰਤੀ ਅਤੇ ਸਾਰੇ ਜਿਲਿਆਂ ਵਿੱਚ ਸਾਈਬਰ ਕ੍ਰਾਈਮ ਯੂਨਿਟਾਂ ਸਥਾਪਤ ਕਰਨ ਦਾ ਐਲਾਨ ਕੀਤਾ। 

punjab Policepunjab Police

ਡੀ.ਜੀ.ਪੀ. ਗੁਪਤਾ ਨੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਅਸੀਂ ਜ਼ਿਆਦਾਤਰ ਆਪਣੀ ਜਿੰਦਗੀ ਸਾਈਬਰ ਜਗਤ ਵਿੱਚ ਹੀ ਬਤੀਤ ਕਰ ਰਹੇ ਹਾਂ ਅਤੇ ਆਨਲਾਈਨ ਬੈਂਕਿੰਗ ਕਰ ਰਹੇ ਜ਼ਿਆਦਤਰ ਲੋਕ ਜਾਂ ਫਿਰ ਆਨਲਾਈਨ ਪੜਾਈ ਕਰ ਰਹੇ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ ਬਾਰੇ ਪਤਾ ਵੀ ਨਹੀਂ ਹੈ। ਡੀ.ਜੀ.ਪੀ. ਨੇ ਇਹ ਪ੍ਰਗਟਾਵਾ ਵੈਬਿਨਾਰ ਰਾਹੀਂ ਚਲਾਈ ਜਾ ਰਹੀ ਆਨਲਾਈਨ ਜਾਗਰੂਕਤਾ ਮੁਹਿੰਮ ‘ ਸਾਈਬਰ ਸੁਰੱਖਿਆ’ ਦੇ ਸਮਾਪਤੀ ਸਮਾਰੋਹ ਦੌਰਾਨ ਕੀਤਾ।

ਤਿੰਨ ਮਹੀਨਿਆਂ ਦੀ  ਇਹ ਸਾਈਬਰ ਜਾਗਰੂਕਤਾ ਮੁਹਿੰਮ ਪੰਜਾਬ ਪੁਲਿਸ ਅਤੇ ਸਾਈਬਰ ਪੀਸ ਫਾਉਂਡੇਸ਼ਨ (ਸੀ.ਪੀ.ਐਫ) ਦਾ ਸਾਂਝਾ ਉਪਰਾਲਾ ਸੀ। ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਪੁਲਿਸ ਨਾਗਰਿਕਾਂ ਵਿਸ਼ੇਸ਼ ਕਰਕੇ ਔਰਤਾਂ ਅਤੇ ਬੱਚਿਆਂ, ਜਿਹਨਾਂ ਦੇ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਸਭ ਤੋਂ ਵਧੇਰੇ ਹੁੰਦੀ ਹੈ, ਲਈ ਸੁਰੱਖਿਅਤ ਸਾਈਬਰ ਮਾਹੌਲ  ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

ਉਹਨਾਂ ਕਿਹਾ ਕਿ ਜਿੱਥੇ ਸਾਈਬਰ ਕ੍ਰਾਈਮ ਅਤੇ ਡਿਜੀਟਲ ਫੌਰੈਂਸਿਕ ਮਾਹਰਾਂ ਦੀ ਭਰਤੀ ਅਪ੍ਰੈਲ 2021 ਤੋਂ ਸ਼ੁਰੂ ਹੋ ਜਾਵੇਗੀ ਉੱਥੇ ਹੀ ਜ਼ਿਲਾ ਪੱਧਰੀ ਸਾਈਬਰ ਕ੍ਰਾਈਮ ਯੂਨਿਟਸ ਅਗਲੇ 6 ਤੋਂ 8 ਮਹੀਨਿਆਂ ਵਿਚ ਸਥਾਪਤ ਹੋਣ ਦੀ ਆਸ ਹੈ। ਜ਼ਿਕਰਯੋਗ ਹੈ ਕਿ ਮੁਹਾਲੀ ਵਿੱਚ ਪਹਿਲਾਂ ਹੀ ਪੰਜਾਬ ਪੁਲਿਸ ਦਾ ਰਾਜ ਪੱਧਰੀ ਸਾਈਬਰ ਕ੍ਰਾਈਮ ਸੈੱਲ ਮੌਜੂਦ ਹੈ। ਡੀਜੀਪੀ ਨੇ ਕਿਹਾ ਕਿ ਸਾਈਬਰ ਅਪਰਾਧ ਜਿਵੇਂ ਕਿ ਟੈਲੀਫੋਨ ਅਤੇ ਵਿੱਤੀ ਧੋਖਾਧੜੀ, ਪਛਾਣ ਚੋਰੀ ਦੇ ਅਪਰਾਧ (ਫਿਸ਼ਿੰਗ), ਅਤੇ ਮਾਲਵੇਅਰ ਦੀ ਪਛਾਣ ਆਦਿ ਸਬੰਧੀ ਨਾਗਰਿਕਾਂ ਨੂੰ ਜਾਗਰੂਕ  ਕਰਨ ਦੀ ਲੋੜ ਹੈ ਅਤੇ ਸਾਈਬਰ ਖਤਰਿਆਂ ਦੀ ਪਛਾਣ ਕਰਨ ਤੇ ਇਨਾਂ ਖਤਰਿਆਂ ਨੂੰ ਟਾਲਣ ਲਈ  ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।

ਉਨਾਂ ਕਿਹਾ ਕਿ ਪੰਜਾਬ ਪੁਲਿਸ ਅਤੇ ਸੀ.ਪੀ.ਐਫ ਨੇ ਜਾਗਰੂਕਤਾ ਦੀ ਅਣਹੋਂਦ ਕਾਰਨ ਪੈਦਾ ਹੋਏ ਇਸ ਪਾੜੇ ਨੂੰ  ਸਮਝਣ ਲਈ ਇੱਕ ਸਰਵੇਖਣ ਵੀ ਕੀਤਾ ਹੈ ਅਤੇ ਸਾਈਬਰ ਕ੍ਰਾਈਮ ਵਿਰੁੱਧ ਲੜਨ ਲਈ ਸੁਰੱਖਿਆ ਅਤੇ ਨਵੇਂ ਢੰਗ ਅਮਲ ਵਿੱਚ ਲਿਆਂਦੇ ਹਨ। ਸੀ.ਪੀ.ਐਫ. ਦੇ ਸਲਾਹਕਾਰ ਡਾ. ਰਕਸ਼ਿਤ ਟੰਡਨ ਨੇ ਸਰਵੇਖਣ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ 8505 ਵਿਅਕਤੀਆਂ  ਨੇ  ਇਸ ਵਿੱਚ ਭਾਗ  ਲਿਆ ਜਿਹਨਾਂ ਵਿੱਚ  3342  ਮਰਦ, 5101 ਔਰਤਾਂ ਅਤੇ  72 ਹੋਰ ਵਿਅਕਤੀ ਸ਼ਾਮਲ ਹਨ।

ਉਹਨਾਂ ਦੱਸਿਆ ਕਿ ਇਸ ਸਾਈਬਰ ਸਟੱਡੀ ਦੌਰਾਨ ਪਤਾ ਲੱਗਿਆ ਕਿ ਲੋਕਾਂ ਨੂੰ ਪਤਾ ਹੈ ਕਿ ਵਿੱਚ ਕੰਪਿਊਟਰ ਹਾਰਡਵੇਅਰ (51%) ਤੋਂ ਡਾਟਾ ਚੋਰੀ ਕਰਨ ਸਮੇਤ ਹੈਕਿੰਗ (51%),ਆਨਲਾਈਨ ਇੰਪ੍ਰੈਸ਼ਨ (39%), ਅਤੇ ਆਨਲਾਈਨ ਹਰਾਸਮੈਂਟ (38%) ਜਦਕਿ 34% ਰਿਸਪਾਂਡੈਂਟਸ ਨੇ ਇਹ ਵੀ ਦੱਸਿਆ ਕਿ ਕਿਸੇ ਹੋਰ ਦੇ ਖਾਤੇ ਵਿੱਚੋਂ ਗੈਰਕਾਨੂੰਨੀ ਲੈਣ-ਦੇਣ ਕਰਨਾ ਅਤੇ ਜਾਅਲੀ ਖਬਰਾਂ (36% ) ਫੈਲਾਉਣਾ ਵੀ ਸਾਈਬਰ ਕ੍ਰਾਈਮ ਦਾ ਹੀ ਇੱਕ ਰੂਪ ਹੈ। .

ਉਹਨਾਂ ਦੱਸਿਆ ਕਿ ਇਹ ਸਰਵੇਖਣ, ਜਿਸ ਵਿੱਚ ਜ਼ਿਆਦਾਤਰ ਭਾਗ ਲੈਣ ਵਾਲੇ 10 ਤੋਂ 20 ਸਾਲ ਦੀ ਉਮਰ ਦੇ ਸਨ ਅਤੇ ਸਕੂਲ ਜਾ ਰਹੇ ਹਨ, ਨੇ ਮੰਨਿਆ ਕਿ ਉਨਾਂ ਵਿੱਚੋਂ ਲਗਭਗ 56% ਨੂੰ ਸਾਈਬਰ ਕ੍ਰਾਈਮ ਦੀ ਰਿਪੋਰਟ ਕਰਨ ਬਾਰੇ ਪਤਾ ਹੈ ਅਤੇ 50%  ਨੇ ਕਿਹਾ ਕਿ ਸਾਈਬਰ ਕ੍ਰਾਈਮ ਬਾਰੇ ਥਾਣੇ ਵਿੱਚ ਸ਼ਿਕਾਇਤ ਕੀਤੀ ਜਾ ਸਕਦੀ ਹੈ। 

ਉਨਾਂ ਕਿਹਾ ਕਿ 70% ਵਿਅਕਤੀ ਇਸ ਗੱਲ ਤੋਂ ਵੀ ਜਾਣੂ ਸਨ ਕਿ ਪੰਜਾਬ ਪੁਲਿਸ ਕੋਲ ਵਿਸ਼ੇਸ਼ ਸਾਈਬਰ ਕ੍ਰਾਈਮ ਸੈੱਲ ਤੋਂ ਇਲਾਵਾ ਕ੍ਰਾਈਮ ਐਂਡ ਕਿ੍ਰਮੀਨਲ ਟ੍ਰੈਕਿੰਗ ਨੈਟਵਰਕ ਮੌਜੂਦ ਹੈ ਅਤੇ 44% ਰਿਸਪਾਂਡੈਂਟਸ ਇਸ ਗੱਲ ਤੋਂ ਜਾਣੂ ਸਨ ਕਿ ਉਹ ਸੂਚਨਾ ਟੈਕਨਾਲੌਜੀ ਐਕਟ, 2000 ਤਹਿਤ ਸਾਈਬਰ ਕ੍ਰਾਈਮ  ਵਿਰੁੱਧ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਏ.ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਵੀਜ਼ਨ ਗੁਰਪ੍ਰੀਤ ਕੌਰ ਦਿਓ ਨੇ ਦੱਸਿਆ ਕਿ ਇਸ ਸਾਈਬਰ ਜਾਗਰੂਕਤਾ ਮੁਹਿੰਮ ਤਹਿਤ ਨਾਗਰਿਕਾਂ ਨੂੰ ਨਵੇਂ ਯੁੱਗ ਦੀ ਤਕਨਾਲੋਜੀ ਅਤੇ ਇਸਦੇ ਲਾਭ-ਨੁਕਸਾਨ ਨੂੰ ਸਮਝਾਉਣ ਲਈ ਵੱਖ-ਵੱਖ ਵਿਸ਼ਿਆਂ ਨੂੰ ਕਵਰ ਕਰਨ ਵਾਲੇ 26 ਵੈਬਿਨਾਰ ਆਯੋਜਿਤ ਕੀਤੇ ਗਏ । ਜਿਸ ਵਿੱਚ 22 ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਸਾਈਬਰ ਪੀਸ ਫਾਉਂਡੇਸ਼ਨ ਦੇ 33 ਮਾਹਰ ਸਪੀਕਰਾਂ ਵਲੋਂ ਭਾਸ਼ਣ ਵੀ ਦਿੱਤੇ ਗਏ। ਉਹਨਾਂ ਕਿਹਾ ਕਿ ਵੈਬਿਨਾਰ ਤੋਂ ਇਲਾਵਾ ਬ੍ਰੇਨ ਓਲੰਪਿਕ, ਸਲੋਗਨ ਸਲੈਮ ਅਤੇ ਪੈਂਟ-ਏ-ਥੋਨ ਵਰਗੇ ਮੁਕਾਬਲੇ ਵੀ ਦਰਸ਼ਕਾਂ ਲਈ ਆਯੋਜਿਤ ਕੀਤੇ ਗਏ ।

ਇਸ ਦੌਰਾਨ ਸੀ.ਪੀ.ਐਫ. ਦੇ ਫਾਊਂਡਰ ਵਿਨੀਤ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ  ਪਿਛਲੇ 3 ਮਹੀਨਿਆਂ ਵਿੱਚ 20 ਲੱਖ ਤੋਂ ਵੱਧ ਇੰਪੈਸ਼ਨ ਹਾਸਲ ਕੀਤੇ ਅਤੇ 3 ਲੱਖ ਤੋਂ ਵੱਧ ਲੋਕਾਂ ਨੇ ਮੁਹਿੰਮ ਦੌਰਾਨ ਵੈਬਿਨਾਰ ਵੇਖੇ । ਉਨਾਂ ਨੇ ਅੱਗੇ ਕਿਹਾ ਕਿ ਇਹ ਵੈਬਿਨਾਰ ਫੇਸਬੁੱਕ  ਪੇਜ  “ਪੰਜਾਬ ਪੁਲਿਸ ਇੰਡੀਆ’’ ‘ਤੇ ਕਦੇ ਵੀ ਵੇਖੇ ਜਾ ਸਕਦੇ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement