
ਖੇਤੀ ਦੇ ਤਿੰਨਾਂ ਕਾਨੂੰਨਾਂ ਖਿਲਾਫ਼ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਜਾਰੀ...
ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਖੇਤੀ ਦੇ ਤਿੰਨਾਂ ਕਾਨੂੰਨਾਂ ਖਿਲਾਫ਼ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਜਾਰੀ। ਦਿੱਲੀ ਦੀਆਂ ਬਰੂਹਾਂ ‘ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਲਗਾਤਾਰ ਡਟੇ ਹੋਏ ਹਨ। ਦੇਸ਼ ‘ਚ ਥਾਂਈ-ਥਾਂਈ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਚੰਡੀਗੜ੍ਹ ਦੇ ਸੈਕਟਰ 17 ਵਿਚ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿੱਥੇ ਵੱਡੀ ਗਿਣਤੀ ‘ਚ ਲੋਕ ਪੁੱਜੇ ਹੋਏ ਹਨ।
ਬੜੇ ਲੰਮੇ ਸਮੇਂ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ ਪਰ ਮੋਦੀ ਸਰਕਾਰ ਆਪਣੇ ਅੜੀਅਲ ਰਵੱਈਏ ਉਤੇ ਅੜੀ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਕਿਸਾਨਾਂ ਨੂੰ ਅੰਦੋਲਨ ਜੀਵੀ, ਤੇ ਪਰਜੀਵੀ ਵੀ ਕਿਹਾ ਜਾ ਚੁੱਕਿਆ ਹੈ। ਇਸ ਦੌਰਾਨ ਸਪੋਕਸਮੈਨ ਟੀਵੀ ਦੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਭੋਗਲ ਨੇ ਡਾ. ਪਿਆਰੇ ਲਾਲ ਗਰਗ ਨਾਲ ਵਿਸੇਸ਼ ਤੌਰ ‘ਤੇ ਗੱਲਬਾਤ ਕੀਤੀ।
Kissan
ਪਿਆਰੇ ਲਾਲ ਨੇ ਕਿਹਾ ਕਿ ਪਰਜੀਵੀ ਕੌਣ ਹੁੰਦਾ ਹੈ? ਮੋਦੀ ਵੱਲੋਂ ਅੰਦੋਲਨਕਾਰੀਆਂ ਨੂੰ ਪਰਜੀਵੀ ਕਿਹਾ ਗਿਆ ਹੈ ਪਰ ਪੀਐਮ ਮੋਦੀ ਤੇ ਅਮਿਤ ਸ਼ਾਹ ਦੋਨੋਂ ਹੀ ਪਰਜੀਵੀ ਹਨ ਕਿਉਂਕਿ ਜਿਹੜੇ ਸਾਡੇ ਵੱਲੋਂ ਹੀ ਬਣਾਏ ਗਏ ਹਨ ‘ਤੇ ਸਾਨੂੰ ਵੇਚ-ਵੇਚ ਕੇ ਹੀ ਜੀਅ ਰਹੇ ਹਨ। ਉਨ੍ਹਾਂ ਲੋਕਤੰਤਰ ਦੀ ਸਰਕਾਰ ਵਿਚ ਮੋਦੀ ਦੀ ਰਾਜਾ ਸ਼ਾਹੀ ਸਰਕਾਰ ਨੂੰ ਵੰਗਾਰਦਿਆਂ ਕਿਹਾ ਕਿ ਪਹਿਲਾਂ ਰਾਜੇ ਵੀ ਲੋਕਾਂ ਨੂੰ ਜਵਾਬ ਦਿੰਦੇ ਹੁੰਦੇ ਸੀ, ਮਹਾਰਾਜਾ ਰਣਜੀਤ ਸਿੰਘ ਇਕ ਮਹਾਨ ਰਾਜਾ ਸੀ, ਅਸ਼ੋਕ ਇੱਕ ਮਹਾਨ ਰਾਜਾ ਸੀ, ਪਰ ਮੋਦੀ ਸਰਕਾਰ ਰਾਜਾਸ਼ਾਹੀ ਤੋਂ ਵੀ ਉੱਤੇ ਹਿਟਲਰ ਸ਼ਾਹੀ ਹੈ।
amit shah
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਨੀਤੀ ਹੈ ਕਿ ਲੋਕਾਂ ਨੂੰ ਵੰਡੋ, ਧਰਮ ਦੇ ਨਾਂ ‘ਤੇ ਲੜਾਓ, ਆਪਸ ਵਿਚ ਫਿਕ ਪਾਓ, ਲੋਕਾਂ ਦਾ ਇੱਕ ਦੂਜੇ ਵਿਚ ਵਿਸ਼ਵਾਸ਼ ਖਤਮ ਕਰੋ ਅਤੇ ਲੋਕਾਂ ਨੂੰ ਆਪਸ ਵਿਚ ਲੜਾਓ। ਉਨ੍ਹਾਂ ਕਿਹਾ ਕਿ 26 ਜਨਵਰੀ ਤੋਂ ਬਾਅਦ ਕਿਸਾਨ ਅੰਦੋਲਨ ਵਿਚ ਲੋਕਾਂ ਹੋਰ ਜ਼ਿਆਦਾ ਜੁੜੇ ਹਨ ਪਰ ਜੇ 26 ਨੂੰ ਘਟਨਾ ਕ੍ਰਮ ਨਾ ਹੁੰਦਾ ਤਾਂ ਸ਼ਾਇਦ ਇਹ ਅੰਦੋਲਨ ਵੀ ਇੰਨਾ ਵੱਡਾ ਨਾ ਹੁੰਦਾ। ਪਿਆਰੇ ਲਾਲ ਨੇ ਕਿਹਾ ਖੇਤੀ ਮੰਤਰੀ ਤੋਮਰ ਦੇ ਬਿਆਨ ਦਾ ਜਵਾਬ ਦਿਦਿਆ ਕਿਹਾ ਕਿ ਜੇ ਕਾਨੂੰਨ ਵਿਚ ਕਾਲਾ ਕੁਝ ਨਹੀ ਹੈ ਤਾਂ ਤੁਸੀਂ ਕਿਸਾਨਾਂ ਨਾਲ 11 ਮੀਟਿੰਗਾਂ ਕਿਉਂ ਕੀਤੀਆਂ ਸਨ? ਕਾਨੂੰਨਾਂ ਚ ਸੋਧ ਕਰਨ ਨੂੰ ਕਿਉਂ ਰਾਜ਼ੀ ਹੋਏ?
pm Modi
ਪਿਆਰੇ ਲਾਲ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਸਫ਼ਲ ਬਣਾਉਣ ਲਈ ਅਰਜਨ ਸਿੰਘ ਗੜਗੱਜ਼ ਦੀ ਸਵੈ-ਜੀਵਨੀ ਪੜਨੀ ਚਾਹੀਦੀ ਹੈ ਕਿਉਂਕਿ ਉਸ ਵਿਚ ਪਤਾ ਲੱਗ ਜਾਂਦਾ ਹੈ ਕਿ ਉਸ ਸਮੇਂ ਵੀ ਅੰਦੋਲਨ ਵਿਚ ਚਾਹੇ ਉਹ ਗਦਰੀ ਬਾਬਿਆਂ ਦਾ ਅੰਦੋਲਨ ਹੋਵੇ, ਚਾਹੇ ਉਹ ਬਾਬਰ ਅਕਾਲੀਆਂ ਦੀ ਸੀ, ਚਾਹੇ ਉਹ ਗੁਰਦੁਆਰਾ ਸੁਧਾਰ ਲਹਿਰ ਦਾ ਸੀ, ਕਿ ਕਿਵੇਂ ਅੰਦੋਲਨ ਚਲਦੇ ਸੀ।