
ਬੈਂਕ ਡਕੈਤੀਆਂ ਕਰਨ ਵਾਲਾ ਗਰੋਹ ਪੁਲਿਸ ਨੇ ਕੀਤਾ ਬੇਨਕਾਬ
ਫੜੇ ਗਏ ਗਰੋਹ ਦੀ ਸਰਗਨਾ ਹੈ ਇਕ ਲੜਕੀ
ਅੰਮਿ੍ਤਸਰ, 23 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਐਸ ਐਸ ਪੀ ਦਿਹਾਤੀ ਅੰਮਿ੍ਤਸਰ ਦੀਪਕ ਹਲੌਰੀ ਨੇ ਲੁਟੇਰੇ ਗਿਰੋਹ ਨੂੰ ਬੇਨਕਾਬ ਕਰਨ ਦਾ ਦਾਅਵਾ ਕੀਤਾ ਹੈ,ਜਿਨਾ ਚਾਰ ਬੈਕਾਂ ਚ ਖੋਹ ਕੀਤੀ | ਇਨ੍ਹਾ ਲੁਟੇਰਿਆਂ ਨੂੰ ਕਾਬੂ ਕਰਨ ਲਈ ਵੱਖ ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਗਈ | ਇਸ ਲੋਟੂ ਟੋਲੇ ਨੂੰ ਐਸ ਐਚ ਉ ਚਾਟੀਵਿੰਡ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਕਾਬੂ ਕੀਤਾ ਗਿਆ | ਫੜੇ ਗਏ ਦੋਸ਼ੀਆਂ ਚ ਰਾਕੇਸ਼ ਕੁਮਾਰ ਉਰਫ ਵਿੱਕੀ ਵਾਸੀ ਮਜੀਠਾ,ਵਿਜੇ ਸਿੰਘ ਵਾਸੀ ਮੱਖੀਕਲਾਂ,ਸੰਦੀਪ ਸਿੰਘ ਉਰਫ ਕਾਕਾ ਵਾਸੀ ਮੱਖੀਕਲਾਂ,ਮਨਜੀਤ ਸਿੰਘ ਉਰਫ ਸੋਨੂੰ ਵਾਸੀ ਬਾਸਰਕੇ ਭੈਣੀ ਥਾਣਾ ਖਾਲੜਾ,ਕੁਲਵਿੰਦਰ ਸਿੰਘ ਉਰਫ ਮੱਧਰ ਵਾਸੀ ਤਲਵੰਡੀ ਨਾਹਰ ਥਾਣਾ ਰਮਦਾਸ,ਗੁਰਪ੍ਰੀਤ ਸਿੰਘ ਉਰਫ ਗੋਗਾ ਵਾਸੀ ਪੱਟੀ ,ਕ੍ਰਿਸ਼ਨ ਪ੍ਰੀਤ ਸਿੰਘ ਉਰਫ ਮਨੀ ਵਾਸੀ ਦੇਸੂਵਾਲ ਜਿਲਾ ਤਰਨਤਾਰਨ | ਵਾਰਦਾਤਾਂ ਕਰਨ ਮਾਸਟਰਮਾਇੰਡ ਕੁੜੀ ਕਾਜਲ ਵਾਸੀ ਬਟਾਲਾ ਰੋਡ ਅੰਮਿ੍ਤਸਰ ਨੂੰ ਕਾਬੂ ਕੀਤਾ ਗਿਆ ਹੈ | ਇਨਾ ਪਾਸੋ 28 ਲੱਖ,700 ਰੁਪਏ ਬਰਾਮਦ ਕਰਨ ਤੋ ਇਲਾਵਾ ਚਾਰ ਪਿਸਤੌਲ ,ਜਿਨਾ ਚ ਤਿੰਨ 32 ਬੋਰ,ਇਕ 30 ਬੋਰ,ਪੰਜ ਰਾਇਫਲ 12 ਬੋਰ,14 ਜਿੰਦਾ ਕਾਰਤੂਸ 32 ਬੋਰ ਦੇ,6 ਜਿੰਦਾ ਕਾਰਤੂਸ 30 ਬੋਰ ਅਤੇ ਇਕ ਕਾਰ ਆਈ 20 ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ | ਇਨਾ ਨੂੰ ਕਾਬੂ ਕਰਨ ਵੇਲੇ ਗੋਲੀਆਂ ਵੀ ਚੱਲੀਆਂ | ਲੁਟੇਰਿਆਂ ਪੁਲਿਸ ਪਾਰਟੀ ਤੇ ਹਮਲਾ ਕੀਤਾ ,ਜਿਸ ਦੇ ਜਵਾਬ ਚ ਪੁਲਿਸ ਨੂੰ ਵੀ ਜਵਾਬੀ ਫਾਇਰਿੰਗ ਕਰਨੀ ਪਈ | ਇਨਾ ਚੋ ਇਕ ਜਖਮੀ ਵੀ ਹੋਇਆ ਹੈ | ਐਸ ਐਸ ਪੀ ਮੁਤਾਬਕ ਗੁਰਪ੍ਰੀਤ ਸਿੰਘ,ਕੁਲਵਿੰਦਰ ਸਿੰਘ ਉਰਫ ਮੱਧਰ ਤੇ ਮੁਕੱਦਮਾ ਨੰਬਰ 44 ਜੁਰਮ ,307,353,186,34 ਅਤੇ 25,54,59 ਅਸਲਾ ਐਕਟ ਤਹਿਤ ਥਾਣਾ ਅਜਨਾਲਾ ਦੀ ਪੁਲਿਸ ਨੇ ਦਰਜ ਕਰਨ ਉਪਰੰਤ ਕਾਬੂ ਕੀਤਾ ਹੈ | ਇਨਾ ਦੋਸ਼ੀਆਂ ਵਲੋਂ ਕੀਤੀਆਂ ਵਾਰਦਾਤਾਂ ਬਾਰੇ ਪੁਲਿਸ ਅਧਿਕਾਰੀ ਦੱਸਿਆ ਕਿ ਕੁਲਵਿੰਦਰ ਸਿੰਘ ਖਿਲਾਫ ਲੁੱਟਾ ਖੋਹਾਂ,ਅਗਵਾ ਕਰਨ ਅਤੇ ਡਰੱਗਜ ਦੀ ਸਮੱਗਲਿੰਗ ਕਰਨ ਸਬੰਧੀ ਵੱਖ ਵੱਖ ਥਾਣਿਆਂ ਚ 7 ਮੁਕੱਦਮੇ ਦਰਜ ਹਨ | ਗੁਰਪ੍ਰੀਤ ਸਿੰਘ ਗੋਰਾ ਖਿਲਾਫ ਲੁੱਟਾ ਖੋਹਾਂ ਅਤੇ ਅਗਵਾ ਦੇ 4 ਮੁੱਕਦਮੇ ਦਰਜ ਹਨ | ਮਨਜੀਤ ਸਿੰਘ ਉਰਫ ਸੋਨੂ ਖਿਲਾਫ 1 ਮੁਕੱਦਮਾ ਦਰਜ ਹੈ | ਇਨਾ ਨੇ ਦਿਹਾਤੀ ਖੇਤਰ ਚ ਬੈਕਾਂ ਡਕੈਤੀ ਦੀਆਂ 5 ਵਾਰਦਾਤਾਂ,ਜਿਲਾ ਤਰਨਤਾਰਨ ਚ 3 ਬੈਂਕ ਡਕੈਤੀਆਂ , ਅੰਮਿ੍ਤਸਰ ਸ਼ਹਿਰ ਵਿਖੇ 1 ਪੋਲੋ ਕਾਰ ਖੋਹੀ,ਮਜੀਠਾ ਤੋ ਆਈ 20 ਕਾਰ ਅਤੇ ਬਟਾਲਾ ਚ 1 ਵਾਰਦਾਤ ਕੀਤੀ ਹੈ | ਐਸ ਐਸ ਪੀ ਹੋਰ ਦੱਸਿਆ ਕਿ 31-1-2022 ਨੂੰ ਪੰਜਾਬ ਨੈਸ਼ਨੈਲ ਬੈਂਕ ਮਾਨਾਵਾਲਾ ਇਨਾ ਲੁਟੇਰਿਆਂ ਦਾਖਲ ਹੋ ਕੇ 2 ਲੱਖ 60ਹਜਾਰ ਦੀ ਲੁੱਟ ਕੀਤੀ | ਪ੍ਰੈਸ ਕਾਨਫਰੰਸ ਦੌਰਾਨ ਐਸ ਐਸ ਪੀ ਫੜੀ ਗਈ ਕੁੜੀ ਕਾਜਲ ਬਾਰੇ ਦੱਸਿਆ ਕਿ ਸਾਰੇ ਗਿਰੋਹ ਦੀ ਮੁੱਖ ਸਰਗਨਾ ਇਹ ਹੈ ,ਜੋ ਪਹਿਲਾਂ ਰੈਕੀ ਕਰਦੀ ਸੀ ਤੇ ਬਾਅਦ ਵਿੱਚ ਆਪਣੇ ਲੋਟੂ ਟੋਲੇ ਨੂੰ ਲੁੱਟ ਲਈ ਆਦੇਸ਼ ਦਿੰਦੀ ਸੀ | ਉਨਾ ਹੋਰ ਦੱਸਿਆ ਕਿ ਤਫਤੀਸ਼ ਦੌਰਾਨ ਹੋਰ ਵੀ ਅਹਿਮ ਇੰਕਸ਼ਾਫ ਹੋਣ ਦੀ ਸੰਭਾਵਨਾ ਹੈ ਤੇ ਇਨਾ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਹੈ | ਪੁਲਿਸ ਨੇ ਹੋਰ ਦੱਸਿਆ ਕਿ ਇਹ ਵਾਰਦਾਤਾਂ ਨੂੰ ਅੰਜਾਮ ਦੇਣ ਬਾਅਦ ਚੰਡੀਗੜ ਵਾਲੇ ਪਾਸੇ ਨਿਕਲ ਜਾਂਦੇ ਸਨ ,ਬੜੇ ਮਹਿੰਗੇ ਭਾਅ ਦੇ ਬਰੈਡਿੰਡ ਕੱਪੜੇ ਖਰੀਦਦੇ ਸਨ |
ਕੈਪਸ਼ਨ-ਏ ਐਸ ਆਰ ਬਹੋੜੂ— 23— 6— ਲੁਟੇਰਿਆਂ ਪਾਸੋ ਫੜਿਆ ਗਿਆ ਅਸਲਾ ਤੇ ਹੋਰ ਨਕਦੀ ਪੁਲਿਸ ਪਾਰਟੀ ਦਿਖਾਂਉਦੀ ਹੋਈ |