
ਇਹ ਪੁਸਤਕ ਮੈਡੀਕਲ ਵਰਲਡ ਵਿਚ ਇਕ ਅਨੋਖੀ ਪਹਿਲ ਹੈ ਅਤੇ ‘ਰਿਵਰਸ ਏਜਿੰਗ’ ਦੇ ਕੰਸੈਪਟ ਨੂੰ ਨਵੇਂ ਸਿਰੇ ਤੋਂ ਸਾਹਮਣੇ ਲਿਆਉਂਦੀ ਹੈ।
ਚੰਡੀਗੜ : ਡਾ. ਪ੍ਰੀਤੀ ਜਿੰਦਲ, ਮੰਨੀ ਪ੍ਰਮੰਨੀ ਗਾਇਨੇਕੋਲੌਜਿਸਟ, ਆਈਵੀਐਫ, ਹਾਈ ਰਿਸਕ ਪ੍ਰੈਗਨੈਂਸੀ, ਅਸਥੈਟਿਕ ਅਤੇ ਰੀਜਨਰੇਟਿਵ ਗਾਇਨੇਕੋਲੌਜੀ ਸਪੈਸ਼ਲਿਸਅ ਹੈ ਜਿਨ੍ਹਾਂ ਵੱਲੋਂ ਸੰਪਾਦਿਤ ਪੁਸਤਕ, ‘ਅਸਥੈਟਿਕ ਐਂਡ ਰੀਜਨਰੇਟ ਗਾਇਨੋਕੋਲੌਜੀ’ ਨੂੰ ਅੱਜ ਰਿਲੀਜ਼ ਕੀਤਾ ਗਿਆ ਹੈ। ਡਾ. ਪ੍ਰੀਤੀ ਜਿੰਦਲ, ਇਸ ਸੰਕਲਣ ਦੀ ਚੀਫ਼ ਐਡੀਟਰ ਵੀ ਹੈ। ਇਹ ਪੁਸਤਕ ਮੈਡੀਕਲ ਵਰਲਡ ਵਿਚ ਇਕ ਅਨੋਖੀ ਪਹਿਲ ਹੈ ਅਤੇ ‘ਰਿਵਰਸ ਏਜਿੰਗ’ ਦੇ ਕੰਸੈਪਟ ਨੂੰ ਨਵੇਂ ਸਿਰੇ ਤੋਂ ਸਾਹਮਣੇ ਲਿਆਉਂਦੀ ਹੈ।
ਇਹ ਪੁਸਤਕ ਔਰਤਾਂ ਦੀ ਸਿਹਤ ਅਤੇ ਵਿਗਿਆਨ ਦੇ ਬਾਰੇ ਵਿਚ ਹੈ, ਜਿਸ ਵਿਚ ਨਾ ਸਿਰਫ਼ ਉਮਰ ਵਧਣ ਦੇ ਬਾਵਜੂਦ ਆਪਣੇ ਆਪ ਨੂੰ ਜਵਾਨ ਬਣਾ ਕੇ ਰੱਖਣ ਦੀ ਸ਼ਕਤੀ ਦਿੰਦੀ ਹੈ, ਸਗੋਂ ਆਪਣੇ ਪੱਧਰ ’ਤੇ ‘ਮੌਤ ਨੂੰ ਮਾਤ’ ਦੇਣ ਦੀ ਵੀ ਸ਼ਕਤੀ ਰੱਖਦੀ ਹੈ। ਪੁਸਤਕ ਔਰਤਾਂ ਵਿਚ ਅਣਇੱਛੁਕ ਯੂਰੀਨਰੀ ਲੀਕੇਜ ਦੇ ਬਾਰੇ ਵਿਚ ਵੀ ਦੱਸਦੀ ਹੈ, ਅਤੇ ਦੱਸਦੀ ਹੈ ਕਿ ਨਾਨ ਸਰਜੀਕਲ ਇੰਟਰਵੈਂਸ਼ਨ ਨਾਲ ਦਰਦ ਰਹਿਤ ਤਰੀਕੇ ਨਾਲ ਇਸ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ।
Dr. Preeti Jindal
ਡਾ. ਪ੍ਰੀਤੀ ਜਿੰਦਲ ਨੇ ਕਿਹਾ ਕਿ ‘ਪੁਸਤਕ’ ਅਸਥੈਟਿਕ ਐਂਡ ਰੀਜਨਰੇਟ ਗਾਇਨੋਕੋਲੌਜੀ’ ਮੈਡੀਕਲ ਕਮਿਉਨਿਟੀ ਅਤੇ ਉਨਾਂ ਲੋਕਾਂ ਲਈ ਜ਼ਰੂਰੀ ਹੈ ਜੋ ਇਹ ਜਾਨਣ ਵਿਚ ਕਾਫੀ ਜ਼ਿਆਦਾ ਦਿਲਚਸਪੀ ਰੱਖਦੇ ਹਨ ਕਿ ‘ਰੀਜਨਰੇਟਿਵ ਹੈਲਥ’ ਕੀ ਹੈ ਅਤੇ ਇਹ ਉਮਰ ਵਧਣ ਦੀ ਪ੍ਰਕਿਰਿਆ ਨੂੰ ਕਿਵੇਂ ਪਲਟ ਦਿੰਦਾ ਹੈ। ਇਹ ਪੁਸਤਕ ਇਸ ਤੱਥ ਦਾ ਪ੍ਰਮਾਣ ਹੈ ਕਿ ਰਿਵਰਸ ਏਜਿੰਗ ਹੁਣ ਐਕਥਿਓਰਟੀਕਲ ਕੰਸੈਪਟ ਨਹੀਂ ਹੈ ਸਗੋਂ ਹੌਲੀ-ਹੌਲੀ ਇਕ ਅਸਲੀਅਤ ਬਣ ਰਹੀ ਹੈ।’’
ਡਾ. ਜਿੰਦਲ ਦੇ ਅਨੁਸਾਰ ਜਿਵੇਂ ਜਿਵੇਂ ਮਨੁੱਖ ਦੀ ਉਮਰ ਵੱਧਦੀ ਹੈ ਉਹ ਮਹੱਤਵਪੂਰਣ ਕੋਲੇਜਨ ਅਤੇ ਇਲਾਸਟਿਨ ਸੈਲਜ਼ (ਕੋਸ਼ਿਕਾਵਾਂ) ਨੂੰ ਖੋ ਦਿੰਦੇ ਹਨ ਅਤੇ ਚਮੜੀ ਆਪਣੀ ਜਗ੍ਹਾ ਛੱਡਣ ਲੱਗਦੀ ਹੈ ਯਾਨੀ ਢਿੱਲੀ ਹੋਣ ਲੱਗਦੀ ਹੈ, ਜਿਸ ਨਾਲ ਉਹ ਬੁੱਢੇ ਦਿਖਦੇ ਹਨ। ਹਾਲਾਂਕਿ ਵਿਗਿਆਨ ਸਾਬਤ ਕਰ ਰਹੀ ਹੈ ਕਿ ਕੋਈ ਵੀ ਉਮਰ ਵਧਣ ਨੂੰ ਰੋਕ ਸਕਦਾ ਹੈ। ਹੁਣ ਅਲਟ੍ਰਾ ਸਾਉਂਡ ਅਤੇ ਲੇਜਰ ਇਲਾਜ ਵਰਗੇ ਕਈ ਬਾਡੀ ਸਟਿਮੁਲੇਸ਼ਨ ਆਦਿ ਤੌਰ ਤਰੀਕੇ ਮੌਜੂਦ ਹਨ ਜੋ ਨਾ ਸਿਰਫ਼ ਚਮੜੀ ਦੀ ਉਪਰਲੀ ਪਰਤ ‘ਤੇ ਕੰਮ ਕਰਦੇ ਹਨ, ਸਗੋਂ ਗਹਿਰਾਈ ਤੱਕ ਜਾਂਦੇ ਹਨ, ਅਤੇ ਤਾਪਮਾਨ ਅਤੇ ਮਸਾਜ ਸੈਲਜ਼ ਨੂੰ ਵਧਾਉਂਦੇ ਹਨ, ਜੋ ਬਦਲੇ ਵਿਚ ਖੂਨ ਦੀ ਸਪਲਾਈ ਵਿਚ ਸੁਧਾਰ ਕਰਦੇ ਹਨ।
ਇਨਾਂ ਇੰਟਰਵੈਂਸ਼ਨ ਨਾਲ ਕੋਲੇਜਰਨ ਅਤੇ ਇਲਾਸਟਿਨ ਦਾ ਪੱਧਰ ਵੀ ਵੱਧ ਜਾਂਦਾ ਹੈ। ਡਾ. ਜਿੰਦਲ ਨੇ ਕਿਹਾ ਕਿ ਇਹ ਸਾਰੇ ਵਿਗਿਆਨਕ ਤਰੀਕੇ ਇਨ ਅਤੇ ਨਾਨ ਸਰਜੀਕਲ ਵੀ ਹਨ ਜੋ ਪੁਰੀਆਂ ਕੋਸ਼ਿਕਾਵਾਂ ਨੂੰ ਹਟਾ ਦਿੰਦੇ ਹਨ। ਬੇਕਾਰ ਅਤੇ ਟੌਕਸਿਕ ਤੱਤਾਂ ਨੂੰ ਵੀ ਹਟਾ ਦਿੱਤਾ ਜਾਂਦਾ ਹੈ ਅਤੇ ਵਾਧੂ ਫੈਟ ਬਰਨਆਊਟ ਹੋ ਜਾਂਦੀ ਹੈ ਅਤੇ ਵਿਅਕਤੀ ਜਵਾਨ ਹੋਣ ਲੱਗਦਾ ਹੈ। ਇਹ ਬੇਸਿਕ ਸਿਸਟਮ ਹੈ ਜਿਸ ਵਿਚ ਰਿਵਰਸ ਏਜਿੰਗ ਥੈਰੇਪੀਜ਼ ਕੰਮ ਕਰਦੀਆਂ ਹਨ।
ਇਸ ਪੁਸਤਕ ਨੂੰ ਅਕੈਡਮਿਕ ਪੁਸਤਕਾਂ ਦੇ ਇਕ ਸਥਾਪਤ ਇੰਟਰਨੈਸ਼ਨਲ ਪ੍ਰਕਾਸ਼ਕ ‘ਸਪਰਿੰਗਰ ਨੇਚਰ’ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਪੁਸਤਕ ਵਿਚ ਡਾ. ਪ੍ਰੀਤੀ ਜਿੰਦਲ ਅਤੇ ਵੱਖ ਵੱਖ ਦੇਸ਼ਾਂ ਦੇ ਕਈ ਵਿਸ਼ਾ ਮਾਹਰਾਂ ਵੱਲੋਂ 4 ਚੰਗੀ ਤਰਾਂ ਨਾਲ ਰਿਸਰਚ ਤੋਂ ਬਾਅਦ ਕੀਤੇ ਗਏ ਚੈਪਟਰ ਹਨ। ਇਸ ਵਿਚ 12 ਇੰਟਰਨੈਸ਼ਨਲ ਲੇਖਕਾਂ ਵੱਲੋਂ 373 ਪੰਨਿਆਂ ਵਿਚ ਫੈਲੇ 33 ਚੈਪਟਰ ਵੀ ਸ਼ਾਮਲ ਹਨ, ਜੋ ਆਪਣੇ ਆਪਣੇ ਸੈਕਟਰ ਦੇ ਸਪੈਸ਼ਲਿਸਟ ਹਨ। ਉਹ ਭਾਰਤ, ਬ੍ਰਿਟੇਨ, ਇਟਲੀ, ਚਿਲੀ, ਅਮਰੀਕਾ ਅਤੇ ਇਜ਼ਰਾਈਲ ਤੋਂ ਹਨ। ਡਾ. ਨਰੇਂਦਰ ਮਲਹੋਤਰਾ ਅਤੇ ਡਾ. ਸ਼ਸ਼ੀ ਜੋਸ਼ੀ ਪੁਸਤਕ ਦੇ ਹੋਰ ਦੋ ਸੰਪਾਦਕ ਸਹਾਇਕ ਹਨ।
ਡਾ. ਪ੍ਰੀਤੀਮ ਜਿੰਦਲ ਨੇ ‘ਐਂਟੀ ਏਜਿੰਗ’ ਪੁਸਤਕ ਦੀ ਭੂਮਿਕਾ ਨੂੰ ਵੀ ਕਾਫ਼ੀ ਮਹੱਤਵਪੂਰਣ ਅੰਦਾਜ਼ ਵਿਚ ਲਿਖਿਆ ਹੈ, ਜਿਸ ਵਿਚ ਉਸ ਦਾ ਉਦੇਸ਼ ਸਪੱਸ਼ਟ ਹੋ ਜਾਂਦਾ ਹੈ। ਉਨਾਂ ਨੇ ਇਸ ਤੋਂ ਇਲਾਵਾ ‘ਜੇਨਿਟੋ ਯੁਰਿਨਰੀ ਪ੍ਰਾਬਲਮਜ਼ ਆਫ ਮੈਨੋਪਾਜ’ ’ਤੇ ਵੀ ਇਕ ਚੈਪਟਰ ਲਿਖਿਆ ਹੈ। ਉਨਾਂ ਨੇ ਲੇਜ਼ਰਾਂ ਨਾਨ ਕਾਸਮੈਟਿਕ ਉਪਯੋਗ ’ਤੇ ਵੀ ਇਕ ਚੈਪਟਰ ਲਿਖਿਆ ਹੈ। ਜਿੰਦਲ ਵੱਲੋਂ ਲਿਖਿਆ ਗਿਆ ਇਹ ਇਕ ਬਹੁਤ ਹੀ ਦਿਲਚਸਪ ਚੈਪਟਰ ਹੈ ਕਿ ਕਿਵੇਂ ਆਪਣੇ ਅਸਥੈਅਿਕ ਕਲੀਨਿਕ ਅਤੇ ਇਸ ਖੇਤਰ ਦਾ ਭਵਿੱਖ ਨਿਰਧਾਰਤ ਕੀਤਾ ਜਾਵੇ।
ਇਹ ਪੁਸਤਕ ਔਰਤਾਂ ਦੀ ਬਿਊਟੀ ਅਤੇ ਜੈਨਿਟੋ-ਯੂਰਿਨਰੀ ਹੈਲਥ’ ਦੇ ਬਾਰੇ ਵਿਚ ਗੱਲ ਕਰਦੀ ਹੈ ਕਿਉਂਕਿ ਮੈਨੋਪਾਜ ਯਾਨੀ ਰਜੋਨਿਵਰਿਤੀ ਤੋਂ ਬਾਅਦ ਔਰਤਾਂ ਵਿੱਚ ਇਸ ਨਾਲ ਸਬੰਧਤ ਕਈ ਮੁੱਦੇ ਸਾਹਮਣੇ ਆਏ ਹਨ। ਇਨਾਂ ਵਿਚ ਕੁਝ ਸਟ੍ਰੇਸ ਯੁਰਿਨਰੀ ਇਨਕੌਂਟੀਨੈਂਸ (ਐਸਯੂਆਈ), ਜੇਨਿਟੋ ਯੁਰਿਨਰੀ ਸਿੰਡ੍ਰੋਮ ਆਫ ਮੈਨੋਪਾਜ (ਜੀਐਸਐਮ), ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਚਮੜੀ ਦਾ ਝੜਨ, ਯੌਨ ਇੱਛਾ ਵਿਚ ਕਮੀ ਅਤੇ ਯੌਨ ਰੋਗ, ਯੋਨੀ ਦਾ ਢਿੱਲਾ ਹੋਣਾ ਆਦਿ ਹੈ। ਇਨਾਂ ਸਮੱਸਿਆਵਾਂ ਨੂੰ ਰੀਜੁਵਨੇਸ਼ਨ ਅਤੇ ਰੀਜਨਰੇਟਿਵ ਟ੍ਰੀਟਮੈਂਟ ਇੰਟਰਵੈਂਸ਼ਨਜ਼ ਰਾਹੀਂ ਹੱਲ ਪ੍ਰਦਾਨ ਕੀਤਾ ਜਾਂਦਾ ਹੈ।
ਇਸ ਪੀਆਰਪੀ ਫੇਸ਼ੀਅਲ ਵਿਚ ਪਲੇਟਲੈਸ ਰਿਚ ਪਲਾਜ਼ਮਾ (ਪੀਆਰਪੀ) ਦਾ ਉਪਯੋਗ ਕਰਕੇ ਟ੍ਰੀਟਮੈਂਟ ਇੰਟਰਵੈਂਸ਼ਜ਼ ਦੇ ਨਾਲ ਕੀਤਾ ਜਾਂਦਾ ਹੈ। ਉਥੇ ਵੇਜਨਾਈਲ ਪੀਆਰਪੀ ਵਰਗੇ ਹੋਰ ਇੰਟਰਵੈਂਸ਼ਨਜ਼ ਨਾਲ ਵੀ ਕਈ ਮੈਡੀਕਲ ਸਲਿਊਜ਼ਨਜ ਪ੍ਰਦਾਨ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਰੀਜਨਰੇਟਿਵ ਗਇਨੇਕੋਲੌਜੀ ਲਈ ਸੀਓ2 ਲੇਜਰ, ਅੰਸੇਲਾ ਮਸ਼ੀਨ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ। ਕਾਰਬਕਸੀ ਥੈਰੇਪੀ, ਚਮੜੀ ਦੀ ਲਚਕਤਾ ਨੂੰ ਬਿਹਤਰ ਕਰਦੀ ਹੈ ਅਤੇ ਫਾਈਨ ਲਾਇੰਸ ਅਤੇ ਝੁਰਡੀਆਂ ਦੀ ਮੌਜੂਦਗੀ ਨੂੰ ਘੱਟ ਕਰਦੀ ਹੈ। ਐਚਆਈਐਫਯੂ ਅਸਲ ਵਿਚ ਇਕ ਜ਼ਿਕਰਯੋਗ ਤਕਨੀਕ ਹੈ ਜੋ ਸਰਜੀਕਲ ਫੇਸ ਲਿਫਟ ਲਈ ਇਕ ਨਾਨ ਇਨਵੇਸਿਵ ਵਿਕਲਪ ਪ੍ਰਦਾਨ ਕਰਦੀ ਹੈ।
ਡਾ. ਪ੍ਰੀਤੀ ਜਿੰਦਲ ਨੇ ਅੰਤ ਵਿਚ ਕਿਹਾ ਕਿ ‘ਔਰਤਾਂ ਹੁਣ ਆਪਣੇ ਨਿੱਜੀ ਅੰਗਾਂ ਦੀ ਸਿਹਤ ਅਤੇ ਲੁਕਸ ਦੇ ਬਾਰੇ ਵਿਚ ਪਹਿਲਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਜਾਗਰੂਕ ਹਨ। ਉਹ ਇਨਾਂ ਨੂੰ ਵੀ ਸਰੀਰ ਦੇ ਕਿਸੇ ਹੋਰ ਹਿੱਸੇ ਦੀ ਤਰਾਂ ਹੀ ਮੰਨਦੀਆਂ ਹਨ। ਜਦੋਂ ਚਿਹਰੇ ਦੀ ਇੰਨੀ ਦੇਖਭਾਲ ਕੀਤੀ ਜਾਂਦੀ ਹੈ ਤਾਂ ਅੰਤਰੰਗ ਹਿੱਸਿਆਂ ਨੂੰ ਵੀ ਬਿਹਤਰ ਬਣਾਉਣ ’ਤੇ ਵੀ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ, ਤਾਂ ਜੋ ਉਹ ਤੰਦਰੁਸਤ ਅਤੇ ਚੰਗੇ ਦਿਖਣ। ਇਸਦੇ ਨਾਲ ਹੀ ‘ਜੈਂਟਾਈਲ ਹੈਲਥ’ ਦਾ ਵਿਚਾਰ ਵੀ ਕਾਫੀ ਤੇਜੀ ਨਾਲ ਪ੍ਰਸਾਰ ਪ੍ਰਾਪਤ ਕਰ ਰਿਹਾ ਹੈ।