
Sri Muktsar Sahib News : 3 ਵਿਦੇਸ਼ੀ ਪਿਸਟਲਾਂ ਤੇ 20 ਜਿੰਦਾਂ ਰੌਂਦ ਵੀ ਬਰਾਮਦ
2 members of Lawrence Bishnoi gang arrested in Sri Muktsar Sahib News in Punjabi : ਡਾ. ਅਖਿਲ ਚੌਧਰੀ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਮਾੜੇ ਅਨਸਰਾਂ ਤੇ ਗੈਂਗਸਟਰਾਂ ਵਿਰੁਧ ਵਿੱਢੀ ਮੁਹਿੰਮ ਨੂੰ ਉਸ ਵਕਤ ਭਰਵਾਂ ਹੁੰਗਾਰਾਂ ਮਿਲਿਆ ਜਦੋਂ ਮਨਮੀਤ ਸਿੰਘ ਢਿੱਲੋਂ ਐਸ.ਪੀ (ਡੀ) ਅਤੇ ਰਮਨਪ੍ਰੀਤ ਸਿੰਘ ਗਿੱਲ ਡੀ.ਐਸ.ਪੀ (ਡੀ) ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ 2 ਵਿਅਕਤੀਆਂ ਨੂੰ ਸਮੇਤ 3 ਵਿਦੇਸ਼ੀ ਪਿਸਟਲਾਂ ਅਤੇ 20 ਜਿੰਦਾਂ ਰੋਂਦਾਂ ਅਤੇ ਇਕ ਮੋਬਾਈਲ ਫ਼ੋਨ ਸਮੇਤ ਸਿਮ ਕਾਬੂ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਡਾ. ਅਖਿਲ ਚੌਧਰੀ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਨੇ ਦਸਿਆ ਸੀ.ਆਈ.ਏ. ਸਟਾਫ਼, ਸ੍ਰੀ ਮੁਕਤਸਰ ਸਾਹਿਬ ਦੀ ਟੀਮ ਜਦ ਗਸਤ ਦੌਰਾਨ ਫ਼ਿਰੋਜ਼ਪੁਰ ਰੋੜ, ਨੇੜੇ ਗੌਰਮਿੰਟ ਕਾਲਜ ਸ੍ਰੀ ਮੁਕਤਸਰ ਸਾਹਿਬ ਮੌਜੂਦ ਸੀ ਤਾਂ ਦੋ ਨੌਜਵਾਨ ਵਿਅਕਤੀ ਜਿਨ੍ਹਾਂ ਨੂੰ ਸ਼ੱਕ ਦੀ ਬਿਨ੍ਹਾ ਤੇ ਰੋਕ ਕੇ ਨਾਮ ਪਤਾ ਪੁੱਛਿਆ ਤਾਂ ਇਕ ਮੋਨੇ ਨੌਜਵਾਨ ਨੇ ਅਪਣਾ ਨਾਮ ਰਵੀ ਕੁਮਾਰ ਪੁੱਤਰ ਨੱਥੂ ਰਾਮ ਵਾਸੀ ਗਾਂਧੀ ਨਗਰ, ਗਲੀ ਨੰਬਰ 02, ਨੇੜੇ ਬੱਗੂ ਭਗਤ ਦਾ ਡੇਰਾ ਸ੍ਰੀ ਮੁਕਤਸਰ ਸਾਹਿਬ ਅਤੇ ਦੂਸਰੇ ਨੌਜਵਾਨ ਦੇ ਅਪਣਾ ਨਾਮ ਅਵਤਾਰ ਸਿੰਘ ਉਰਫ਼ ਲੱਬਾ ਬਾਬਾ ਪੁੱਤਰ ਜੰਡ ਸਿੰਘ ਵਾਸੀ ਗਲੀ ਨੰਬਰ 9, ਕੋਟਲੀ ਰੋਡ, ਸ੍ਰੀ ਮੁਕਤਸਰ ਸਾਹਿਬ ਦਸਿਆ। ਜਿਨ੍ਹਾਂ ਦੀ ਤਲਾਸ਼ੀ ਕਰਨ ’ਤੇ ਮੋਨੇ ਨੌਜਵਾਨ ਕੋਲੋਂ ਇਕ ਪਿਸਟਲ ਬ੍ਰਾਮਦ ਹੋਇਆ ਜਿਸ ਦੇ ਮੈਗਜੀਨ ਵਿਚ ਰੋਂਦ ਲੋਡ ਸੀ। ਜਿਸ ਨਾਲ 10 ਜ਼ਿੰਦਾ ਰੌਂਦ ਬ੍ਰਾਮਦ ਹੋਏ।
ਪੁਲਿਸ ਪਾਰਟੀ ਵਲੋ ਮੁਸ਼ਤੈਦੀ ਵਰਤਦੇ ਹੋਏ ਦੂਸਰੇ ਨੌਜਵਾਨ ਦਾ ਬੈਗ ਚੈੱਕ ਕੀਤਾ ਤਾਂ ਉਸ ਵਿਚ ਦੋ ਹੋਰ ਪਿਸਟਲ ਸਮੇਤ ਇਕ ਮੈਗਜ਼ੀਨ ਅਤੇ 10 ਜ਼ਿੰਦਾ ਰੌਂਦ ਬਰਾਮਦ ਹੋਏ। ਤਿੰਨੇ ਹੀ ਪਿਸਟਲ ਵਿਦੇਸ਼ੀ ਸਨ। ਉਕਤਾਨ ਵਿਅਕਤੀਆਂ ਨੂੰ ਸਮੇਤ ਤਿੰਨ ਵਿਦੇਸ਼ੀ ਪਿਸਟਲ ਅਤੇ ਮੋਬਾਇਲ ਫ਼ੋਨ ਅਤੇ ਸਿਮ ਦੇ ਕਾਬੂ ਕਰ ਕੇ ਇਨ੍ਹਾਂ ਵਿਰੁਧ ਮੁਕੱਦਮਾ ਨੰਬਰ 24 ਮਿਤੀ 21.02.2025 ਅ/ਧ 25/27/54/59 ਅਸਲਾ ਐਕਟ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦਰਜ ਰਜਿਸਟਰ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਮੁੱਢਲੀ ਤਫ਼ਤੀਸ਼ ਵਿਚ ਪਤਾ ਲੱਗਾ ਕਿ ਇਹ ਦੋਵੇਂ ਅਨਸਰ ਲਾਰੇਂਸ ਬਿਸ਼ਨੋਈ ਗੁਰੱਪ ਦੇ ਗੁਰਗੇ ਸਚਿਨ ਚੜੇਵਾਨ ਨਾਲ ਸਬੰਧ ਰੱਖਦੇ ਸਨ, ਜਿਸ ਤੇ ਰਵੀ ਕੁਮਾਰ ਅਤੇ ਅਵਤਾਰ ਸਿੰਘ ਉਰਫ਼ ਲੱਬਾ ਬਾਬਾ ਉਕਤਾਨ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ। ਜਿਥੇ ਪੁਲਿਸ ਨੇ ਰਿਮਾਂਡ ਹਾਸਲ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।