Punjab News: ਮਹਾਂਸ਼ਿਵਰਾਤਰੀ ਮਨਾਉਣ ਲਈ 154 ਹਿੰਦੂ ਸ਼ਰਧਾਲੂਆਂ ਦਾ ਜੱਥਾ ਅੰਮ੍ਰਿਤਸਰ ਤੋਂ ਪਾਕਿਸਤਾਨ ਲਈ ਹੋਇਆ ਰਵਾਨਾ 

By : PARKASH

Published : Feb 24, 2025, 1:08 pm IST
Updated : Feb 24, 2025, 1:08 pm IST
SHARE ARTICLE
A group of 154 Hindu devotees left for Pakistan from Amritsar to celebrate Mahashivratri
A group of 154 Hindu devotees left for Pakistan from Amritsar to celebrate Mahashivratri

Punjab News: ਪਾਕਿਸਤਾਨ ਦੇ ਕਟਾਸ ਰਾਜ ਮਹਾਦੇਵ ਮੰਦਰ ’ਚ ਕਰਨਗੇ ਦਰਸ਼ਨ 

 

Punjab News: ਮਹਾਸ਼ਿਵਰਾਤਰੀ ਮਨਾਉਣ ਲਈ ਲਗਭਗ 154 ਹਿੰਦੂ ਸ਼ਰਧਾਲੂ ਅੰਮ੍ਰਿਤਸਰ ਤੋਂ ਪਾਕਿਸਤਾਨ ਦੇ ਕਟਾਸ ਰਾਜ ਮਹਾਦੇਵ ਮੰਦਰ ਲਈ ਰਵਾਨਾ ਹੋਏ। ਕਟਾਸ ਰਾਜ ਮਹਾਦੇਵ ਮੰਦਰ ਦੇ ਦਰਸ਼ਨ ਕਰਨ ਆਈ ਸ਼ਰਧਾਲੂ ਲਲਿਤਾ ਅਗਰਵਾਲ ਨੇ ਕਿਹਾ, ‘‘ਮਹਾਸ਼ਿਵਰਾਤਰੀ ਦੇ ਮੌਕੇ ’ਤੇ ਪਾਕਿਸਤਾਨ ਦੇ ਕਟਾਸ ਰਾਜ ਮਹਾਦੇਵ ਮੰਦਰ ਲਈ ‘ਜਥਾ’ ਰਵਾਨਾ ਹੋ ਰਿਹਾ ਹੈ... ਅਸੀਂ ਸਾਲ ’ਚ ਇਕ ਵਾਰ ਕਟਾਸ ਰਾਜ ਮਹਾਦੇਵ ਮੰਦਰ ’ਚ ਪੂਜਾ ਕਰਨ ਲਈ ਜਾਂਦੇ ਹਾਂ।’’

ਕਟਾਸ ਰਾਜ ਮਹਾਦੇਵ ਮੰਦਰ ਦੇ ਦਰਸ਼ਨ ਕਰਨ ਆਏ ਸ਼ਰਧਾਲੂ ਪੰਡਤ ਰਿਪੂ ਕਾਂਤ ਗੋਸਵਾਮੀ ਨੇ ਕਿਹਾ ਕਿ ਸਮੂਹ ਅਮਰ ਕੁੰਡ ਵਿਖੇ ਪਵਿੱਤਰ ਇਸ਼ਨਾਨ ਕਰਨ ਲਈ ਉਤਸੁਕ ਸੀ। ਉਨ੍ਹਾਂ ਕਿਹਾ, ‘‘ਸਮੂਹ ਪਾਕਿਸਤਾਨ ਵਿਚ ਕਟਾਸ ਰਾਜ ਮਹਾਦੇਵ ਮੰਦਰ ਜਾ ਰਿਹਾ ਹੈ... ਅਸੀਂ ਮਹਾਸ਼ਿਵਰਾਤਰੀ ਦੇ ਮੌਕੇ ’ਤੇ ਅਮਰ ਕੁੰਡ ਵਿਚ ਪਵਿੱਤਰ ਇਸ਼ਨਾਨ ਕਰਾਂਗੇ। ਕਿਉਂਕਿ ਭਾਰਤ ਵਿਚ ਮਹਾਂ ਕੁੰਭ ਹੋ ਰਿਹਾ ਹੈ, ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਅਮਰ ਕੁੰਡ ਵਿਚ ਪਵਿੱਤਰ ਇਸ਼ਨਾਨ ਕਰਾਂਗੇ।’’ ਉਨ੍ਹਾਂ ਅੱਗੇ ਕਿਹਾ, ‘‘ਸਾਨੂੰ ਸ਼ੁਰੂ ਤੋਂ ਹੀ ਸਾਡੇ ਸਮਝੌਤੇ ਤਹਿਤ 200 ਸੈਲਾਨੀਆਂ ਦੀ ਇਜਾਜ਼ਤ ਹੈ, ਪਰ ਹਰ ਵਾਰ 10-20 ਵੀਜ਼ੇ ਰੱਦ ਹੋ ਜਾਂਦੇ ਹਨ। ਹੁਣ ਸਾਡੇ ਉਧਰ ਬਹੁਤ ਸਾਰੇ ਮੰਦਰ ਹਨ, ਨਾ ਸਿਰਫ਼ ਕਟਾਸਰਾਜ ਜੀ, ਸਗੋਂ ਜੇਹਲਮ, ਮਾਤਾ ਹਿੰਗਲਾਜ ਮੰਦਰ ਅਤੇ ਹੋਰ ਬਹੁਤ ਸਾਰੇ 1000 ਸਾਲ ਪੁਰਾਣੇ ਮੰਦਰਾਂ ਵਿਚ ਵੀ। ਇਸ ਲਈ, ਜਦੋਂ ਅਸੀਂ ਉੱਥੇ ਜਾਂਦੇ ਹਾਂ, ਅਸੀਂ ਇਸ ਬਾਰੇ ਵੀ ਜਾਗਰੂਕਤਾ ਫੈਲਾ ਸਕਦੇ ਹਾਂ।’’ 

ਕਟਾਸ ਰਾਜ ਮੰਦਰ ਵਿਚ ਸੱਤ ਮੰਦਰ ਹਨ ਜਿਨ੍ਹਾਂ ਨੂੰ ਸਤਗ੍ਰਹਿ ਕਿਹਾ ਜਾਂਦਾ ਹੈ। ਸੱਤ ਮੰਦਰ ਕਟਾਸ ਤਾਲਾਬ ਦੇ ਆਲੇ ਦੁਆਲੇ ਹਨ ਜੋ ਹਿੰਦੂਆਂ ਲਈ ਪਵਿੱਤਰ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਭਗਵਾਨ ਸ਼ਿਵ ਦੀ ਪਤਨੀ ਸਤੀ ਦੀ ਮੌਤ ਤੋਂ ਬਾਅਦ ਦੇ ਹੰਝੂਆਂ ਨਾਲ ਬਣਿਆ ਸੀ। ਇਹ ਉਹ ਸਥਾਨ ਵੀ ਹੈ ਜਿੱਥੇ ਪਾਂਡਵਾਂ ਨੇ ਰਾਜ ਵਿਚੋਂ ਕੱਢੇ ਜਾਣ ਤੋਂ ਬਾਅਦ ਅਪਣਾ ਕੁੱਝ ਸਮਾਂ ਬਿਤਾਇਆ ਸੀ। 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement