ਬਠਿੰਡਾ ਕੇਂਦਰੀ ਜੇਲ੍ਹ 'ਚ ਦੋ ਹਵਾਲਾਤੀ ਗੁੱਟਾਂ 'ਚ ਝੜਪ ਹੋ ਗਈ। ਜਿਸ 'ਚ ਇੱਕ ਗੁੱਟ ਦੇ ਦੋ ਹਵਾਲਾਤੀ ਜਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਤਪਾਲ 'ਚ ਭਰਤੀ ਕਰਵਾਇਆ ਗਿਆ
ਬਠਿੰਡਾ (ਸੁਖਜਿੰਦਰ ਮਾਨ): ਬਠਿੰਡਾ ਕੇਂਦਰੀ ਜੇਲ੍ਹ 'ਚ ਦੋ ਹਵਾਲਾਤੀ ਗੁੱਟਾਂ 'ਚ ਝੜਪ ਹੋ ਗਈ। ਜਿਸ 'ਚ ਇੱਕ ਗੁੱਟ ਦੇ ਦੋ ਹਵਾਲਾਤੀ ਜਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਤਪਾਲ 'ਚ ਭਰਤੀ ਕਰਵਾਇਆ ਗਿਆ ਹੈ। ਜੇਲ੍ਹ 'ਚ ਹੋਏ ਝਗੜੇ ਦੇ ਬਾਅਦ ਹਸਤਪਾਲ 'ਚ ਵੀ ਸੁਰੱਖਿਆ ਕੜੀ ਕਰ ਦਿੱਤੀ ਗਈ। ਜਿਸ ਨਾਲ ਕੋਈ ਗੜਬੜੀ ਨਾ ਹੋਵੇ। ਇਸ ਬਾਰੇ 'ਚ ਡੀਐਸਪੀ ਨੇ ਦੱਸਿਆ ਕਿ ਦੋ ਹਵਾਲਾਤੀ ਜਖਮੀ ਹੋਏ ਆਏ ਹਨ, ਇੱਕ ਅਜੈਬ ਸਿੰਘ ਹੈ ਅਤੇ ਦੂਜਾ ਅਮਰਿੰਦਰ ਸਿੰਘ ਰਾਜਾ ਹੈ। ਜਾਣਕਾਰੀ ਮੁਤਾਬਿਕ ਜੋ ਕਿ ਤਲਵੰਡੀ ਸਾਬੋ 'ਚ ਇੱਕ ਨੌਜਵਾਨ ਨੂੰ ਬੁਰੀ ਤਰ੍ਹਾਂ ਕਤਲ ਕਰਨ ਦੇ ਇਲਜ਼ਾਮ 'ਚ ਬੰਦ ਹੈ। ਇਨ੍ਹਾਂ ਦੀ ਲੜਾਈ ਕਿਉਂ ਹੋਈ ਕੀ ਕਾਰਨ ਸੀ, ਇਸਦੀ ਜੇਲ੍ਹ ਪ੍ਰਸ਼ਾਸ਼ਨ ਜਾਂਚ ਕਰ ਰਿਹਾ ਹੈ। ਹਸਪਤਾਲ 'ਚ ਕੋਈ ਗੜਬੜੀ ਨਾ ਹੋਵੇ ਇਸ ਲਈ ਸੁਰੱਖਿਆ ਕੜੀ ਕਰ ਦਿੱਤੀ ਹੈ।