ਗਤਕੇ ਦੇ ਵਪਾਰੀਕਰਨ ਵਾਲੀ ਖੇਡ 'ਚ ਸਾਰੇ ਦੋਸ਼ੀ ਬੇਪਰਦ ਹੋਣੇ ਜਰੂਰੀ
Published : Mar 24, 2019, 1:01 pm IST
Updated : Mar 24, 2019, 1:01 pm IST
SHARE ARTICLE
National Gatka Association of India
National Gatka Association of India

ਗਤਕੇ ਨੂੰ ਭਾਰਤ ਸਰਕਾਰ ਦੇ ਕਾਰਪੋਰੇਟ ਮੰਤਰਾਲੇ ਕੋਲ ਪੇਟੈਂਟ ਕਰਵਾਉਣ ਦਾ ਕੰਮ ਰਾਤੋ ਰਾਤ ਨਹੀਂ ਹੋਇਆ

ਦਿੱਲੀ ਦੀ ਇੱਕ ਨਿੱਜੀ ਕੰਪਨੀ ਵਲੋਂ ਸਿੱਖ ਸ਼ਸ਼ਤਰ ਵਿਦਿਆ ਗਤਕਾ ਨੁੰ ਨਿੱਜੀ ਨਾਮ ਹੇਠ ਪੇਟੈਂਟ ਕਰਵਾਏ ਜਾਣ ਜਿਥੇ ਵੱਖ ਵੱਖ ਸਿੱਖ ਜਥੇਬੰਦੀਆਂ ਤੇ ਗਤਕਾ ਸਿਖਲਾਈ ਨਾਲ ਜੁੜੀਆਂ ਸੰਸਥਾਵਾਂ ਨੇ ਅਜੇਹੀ ਕੁਤਾਹੀ ਕਰਨ ਵਾਲੀ ਕੰਪਨੀ ਖਿਲਾਫ ਧਾਰਮਿਕ ਤੇ ਕਾਨੂੰਨੀ ਸਜਾ ਦੀ ਮੰਗ ਕੀਤੀ ਹੈ ਉਥੇ ਕੁਝ ਸਵਾਲ ਅਜੇਹੇ ਹਨ ਜੋ ਇਸ ਸਮੁੱਚੇ ਵਰਤਾਰੇ ਦੇ ਪਿਛੋਕੜ ਵੱਲ ਝਾਤ ਦੀ ਮੰਗ ਕਰਦੇ ਹਨ।

ਜਿਥੋਂ ਤੀਕ ਸਵਾਲ ਹਰਪ੍ਰੀਤ ਸਿੰਘ ਖਾਲਸਾ ਨਾਮੀ ਸ਼ਖਸ਼ ਵਲੋਂ ਸ਼ਬਦ ‘ਗਤਕਾ’ ਅਤੇ ‘ਗਤਕਾ ਸਿੱਖ ਮਾਰਸ਼ਲ ਆਰਟਸ’ ਭਾਰਤ ਸਰਕਾਰ ਦੇ ਕਾਰਪੋਰੇਟ ਮੰਤਰਾਲੇ ਪਾਸ ਪੇਟੈਂਟ ਕਰਵਾਣ ਦਾ ਹੈ, ਇਹ ਸਾਰਾ ਕੁਝ ਰਾਤੋ ਰਾਤ ਨਹੀ ਹੋਇਆ।

ਸਬੰਧਤ ਸ਼ਖਸ਼ ਨੇ ਸਭ ਤੋਂ ਪਹਿਲਾਂ 22 ਜੂਨ 2018 ਨੂੰ ਗਤਕਾ ਸਿੱਖ ਮਾਰਸ਼ਲ ਆਰਟਸ, ਫਿਰ 25 ਜੂਨ 2018 ਨੂੰ ਗਤਕਾ, 25 ਜੂਨ 2018 ਨੂੰ ਇੰਡੀਅਨ ਗਤਕਾ ਫੈਡਰੇਸ਼ਨ ਅਤੇ 26 ਜੂਨ 2018 ਨੂੰ ਵਰਲਡ ਗਤਕਾ ਲੀਗ ਨਾਮੀ ਤਿੰਨ ਵੱਖ ਵੱਖ ਸੰਸਥਾਵਾਂ ਜਾਂ ਵਰਤੋਂ ਵਿੱਚ ਆਣ ਵਾਲੀਆਂ ‘ਵਸਤਾਂ’ ਨੂੰ ਪੇਟੈਂਟ ਕਰਵਾਣ ਲਈ ਸਬੰਧਤ ਵਿਭਾਗਾਂ ਪਾਸ ਪ੍ਰਤੀ ਦਰਖਾਸਤ 4500/- ਰੁਪਏ ਸਰਕਾਰੀ ਖਰਚ ਸਹਿਤ ਦਰਖਾਸਤ ਦਾਖਲ ਕਰਵਾਈ

sdsd

8 ਅਕਤੂਬਰ 2018 ਨੂੰ ਹਰਪ੍ਰੀਤ ਸਿੰਘ ਦੇ ਨਾਮ ਪੇਟੈਂਟ ਹੋਈ ਇੰਡੀਅਨ ਗਤਕਾ ਫੈਡਰੇਸ਼ਨ ਨੇ ਇਨਕਮ ਟੈਕਸ ਵਿਭਾਗ ਪਾਸੋਂ ਇਜਾਜਤ ਹਾਸਿਲ ਕਰਨ ਲਈ ਬੇਨਤੀ ਪੱਤਰ ਦਾਇਰ ਕੀਤਾ ਤੇ ਉਸੇ ਦਿਨ ਹੀ ਸਰਟੀਫਿਕੇਟ ਵੀ ਜਾਰੀ ਹੋ ਗਿਆ।

kdflkgl

ਹੁਣ ਹਰਪ੍ਰੀਤ ਸਿੰਘ ਖਾਲਸਾ ਨਾਮੀ ਸ਼ਖਸ ਦੀ ਸੰਸਥਾ ਇੰਡੀਅਨ ਗਤਕਾ ਫੈਡਰੇਸ਼ਨ ਨੇ 22 ਮਾਰਚ 2019 ਤੋਂ 29 ਮਾਰਚ 2019 ਤੀਕ ਵਰਲਡ ਗਤਕਾ ਲੀਗ ਦੇ ਬੈਨਰ ਹੇਠ ਗਤਕਾ ਮੁਕਾਬਲੇ ਕਰਾਉਣ ਦਾ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੋਇਆ ਹੈ।

sdf

ਸੰਸਥਾ ਨੇ ਇਸ ਮਸਕਦ ਲਈ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਨੂੰ 15 ਜਨਵਰੀ 2019 ਨੂੰ ਇੱਕ ਕਰੋੜ 75 ਲੱਖ ਰੁਪਏ ਦੀ ਫੀਸ ਅਦਾ ਕਰਕੇ ਇਜਾਜਤ ਵੀ ਲੈ ਲਈ। 28 ਜਨਵਰੀ ਨੂੰ ਇਸੇ ਸਟੇਡੀਅਮ ਲਈ 25 ਲੱਖ ਰੁਪਏ ਦੀ ਇੱਕ ਹੋਰ ਰਕਮ ਜਮਾ ਕਰਵਾ ਦਿੱਤੀ ਗਈ।

ghgh

ਹੁਣ ਜਦੋਂ ਸਾਰਾ ਪਾਣੀ ਸਿਰ ਉਤੋਂ ਲੰਘ ਚੁਕਾ ਹੈ ਤਾਂ ਕੁਝ ਗਤਕਾ ਸੰਸਥਾਵਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਦਾਅਵੇ ਕਰ ਰਹੀਆਂ ਹਨ ਕਿ ਉਹ ਇਸ ਬਾਰੇ ਕਾਨੂੰਨੀ ਮਾਹਿਰਾਂ ਨਾਲ ਸਲਾਹਾਂ ਕਰ ਰਹੇ ਹਨ। ਮਾਮਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਾਸ ਸ਼ਿਕਾਇਤ ਰੂਪ ਵਿੱਚ ਪੁਜਦਾ ਵੀ ਕਰ ਦਿੱਤਾ ਗਿਆ ਹੈ। ਪਰ ਇਨ੍ਹਾਂ ਸੰਸਥਾਵਾਂ ਦੀ ਪ੍ਰਾਪਤੀ ਕੀ ਹੋਵੇਗੀ ਜਦੋਂ ਇੱਕ ਸੰਸਥਾ ਨਿੱਜੀ ਨਾਮ ਹੇਠ ਸਿੱਖ ਕੌਮ ਦੀ ਵਿਰਾਸਤੀ ਸ਼ਸ਼ਤਰ ਵਿਿਦਆ ਖੇਡ ਨੂੰ ਆਪਣੇ ਨਾਮ ਪੇਟੈਂਟ ਕਰਵਾਕੇ ਵਪਾਰ ਦੇ ਰਾਹ ਟੁਰ ਪਈ ਹੈ।

dfsadf
 

ਧਿਆਨ ਦਿਓ ਕਿ ਗੱਲ ਇਥੇ ਹੀ ਖਤਮ ਨਹੀਂ ਹੋ ਜਾਂਦੀ ਸਗੋਂ ਸਵਾਲ ਤਾਂ ਇਹ ਹੈ ਕਿ ਕੀ ਮੌਜੂਦਾ ਪ੍ਰਮੁਖ ਗਤਕਾ ਸੰਸਥਾਵਾਂ ਜਿਨ੍ਹਾਂ ਨੇ ਗਤਕਾ ਖੇਡ ਨੂੰ ਪੰਜਾਬ, ਭਾਰਤੀ ਉਪਮਹਾਂਦੀਪ ਜਾਂ ਕੌਮਾਂਤਰੀ ਪੱਧਰ ’ਤੇ ਲਿਜਾਣ ਦੇ ਬੈਨਰ ਹੇਠ ਕਈ ਸਾਲਾਂ ਤੋਂ ਕਾਰਵਾਈ ਸ਼ੁਰੂ ਕੀਤੀ ਹੋਈ ਸੀ, ਉਹ ਹਰਪ੍ਰੀਤ ਸਿੰਘ ਖਾਲਸਾ ਨੂੰ ਨਹੀ ਜਾਣਦੀਆਂ?

we

ਸਪਸ਼ਟ ਜਵਾਬ ਮਿਲ ਰਿਹਾ ਹੈ ਕਿ ਇਸ ਸਭ ਲਈ ਇੱਕਲਾ ਹਰਪ੍ਰੀਤ ਸਿੰਘ ਹੀ ਦੋਸ਼ੀ ਨਹੀਂ ਹੋ ਸਕਦਾ ਬਲਕਿ ਕਈ ਸਿੱਖ ਸ਼ਸਤਰ ਵਿਿਦਆ ਦੇ ਵਪਾਰੀਕਰਨ ਨਾਲ ਜੁੜੇ ਕਈ ਨਾਮੀਂ ਚਿਹਰੇ ਵੀ ਬਰਾਬਰ ਦੇ ਦੋਸ਼ੀ ਹੋਣਗੇ ਜਿਹੜੇ ਇਸ ਝਾਸੇ ਵਿੱਚ ਆ ਗਏ ਕਿ ਉਹ ਗਤਕਾ ਖੇਡ ਨੂੰ ਅੰਤਰਰਾਸ਼ਟਰੀ ਪੱਧਰ ਤੇ ਲਿਜਾਣ ਲਈ ਅਜੇਹਾ ਪ੍ਰੋਗਰਾਮ ਉਲੀਕਣ ਜਿਸਤੋਂ ਕਮਾਈ ਵੀ ਹੋ ਸਕੇ। ਮੁਮਕਿਨ ਹੈ ਕਿ ‘ਖੇਡ’ ਨੂੰ ਖੇਡਣ ਲਈ ਬਰਾਬਰ ਦੀ ਭਾਈਵਾਲੀ ਨਾ ਪਾਉਣ ਕਰਕੇ ਹਰਪ੍ਰੀਤ ਸਿੰਘ ਖਾਲਸਾ ਇੱਕਲਾ ਹੀ ਇਸ ਰਾਹ ਤੁਰ ਨਿਕਲਿਆ। ਇਸ ਮਕਸਦ ਦੀ ਪੂਰਤੀ ਲਈ ਉਸਨੇ ਇੰਡੀਅਨ ਗਤਕਾ ਫੈਡਰੇਸ਼ਨ ਅਤੇ ਵਰਲਡ ਗਤਕਾ ਲੀਗ ਨਾਮੀ ਵੱਖ ਵੱਖ ਸੰਸਥਾਵਾਂ ਨੂੰ ਰਜਿਸਟਰ ਕਰਵਾਇਆ, ਗਤਕਾ ਤੇ ਸਿੱਖ ਮਾਰਸ਼ਲ ਆਰਟਸ ਨਾਵਾਂ ਨੂੰ ਆਪਣੀ ਨਿੱਜੀ ਕੰਪਨੀ ਦੇ ਨਾਮ ਪੇਟੈਂਟ ਕਰਵਾਇਆ, ਇਨਕਮ ਟੈਕਸ ਵਿਭਾਗ ਪਾਸੋਂ ਸਰਟੀਫਿਕੇਟ ਹਾਸਿਲ ਕੀਤਾ ਤਾਂ ਜੋ ਗਤਕਾ ਨੂੰ ਅੰਤਰਰਾਸ਼ਟਰੀ ਪੱਧਰ ਤੀਕ ਪਹੁੰਚਾਣ ਦੇ ਨਾਮ ਹੇਠ ਵਿਦੇਸ਼ਾਂ ‘ਚੋਂ ਹਾਸਿਲ ਹੋਣ ਵਾਲੇ ਧਨ ਨੂੰ ਸਹੀ ਪ੍ਰਣਾਲੀ ਰਾਹੀਂ ਇੱਕ ਨੰਬਰ ਵਿਚ ਤਬਦੀਲ ਕਰਦਿਆਂ ਆਮਦਨ ਦਾ ਸਾਧਨ ਬਣਾਇਆ ਜਾਏ। ਵਰਨਾ ਕੋਈ ਨਿੱਜੀ ਸੰਸਥਾ ਜੋ ਪੌਣੇ ਦੋ ਕਰੋੜ ਰੁਪਏ ਸਟੇਡੀਅਮ ਲਈ ਹੀ ਖਰਚ ਰਹੀ ਹੈ ਉਸਨੇ ਬਾਹਰੋਂ ਆਉਣ ਵਾਲੀਆਂ ਗਤਕਾ ਟੀਮਾਂ ਦੇ ਰਹਿਣ ਤੇ ਰੋਟੀ ਤੋਂ ਇਲਾਵਾ ਆਵਾ-ਜਾਈ ਵਗੈਰਾ ਦਾ ਖਰਚਾ ਵੀ ਝਲਣਾ ਹੈ। ਜੇਤੂ ਟੀਮ ਨੂੰ ਇੱਕ ਕਰੋੜ ਤੇ ਦੂਸਰੇ ਨੰਬਰ ਤੇ ਆਣ ਵਾਲੀ ਟੀਮ ਨੂੰ 75 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਣਾ ਹੈ। ਉਹ ਐਡੀ ਵੱਡੀ ਰਕਮ ਕਿਸ ਮਸਕਦ ਲਈ ਖਰਚ ਰਹੀ ਹੈ ਇਹ ਸਾਫ ਜਰੂਰ ਹੈ ਕਿ ਕਿਸੇ ਵਸਤੂ ਜਾਂ ਖੇਡ ਨੂੰ ਪੇਟੈਂਟ ਕਰਵਾਣ ਦਾ ਮਤਲਬ ਉਸਨੂੰ ਵਾਪਰ ਵਜੋਂ ਵਰਤਣਾ ਹੀ ਰਹਿੰਦਾ ਹੈ।
ਲੱਗਦਾ ਹੈ ਕਿ ਦੂਸਰੇ ਪਾਸੇ ਕਿਸੇ ਵੱਡੀ ਪੱਧਰ ਦੇ ਸਮਾਗਮ ਨੂੰ ਉਲੀਕਣ ਅਤੇ ਆਰਥਿਕ ਹਿੱਸਾ ਪਾਣ ਤੋਂ ਸਮਰੱਥ ਲੋਕ/ਹਰਪ੍ਰੀਤ ਸਿੰਘ ਦੇ ਸੰਭਾਵੀ ਭਾਈਵਾਲਾਂ/ਜਾਣਕਾਰਾਂ ਨੇ ਦਾਲ ਨਾ ਗਲਦੀ ਵੇਖ ਇਹ ਗੇਂਦ ਕੌਮ ਦੇ ਪਾਲੇ ਵਿਚ ਸੁੱਟ ਦਿੱਤੀ ਹੈ।

aa

we

werwe

werew

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement