ਹਰੇਕ ਸ਼੍ਰੇਣੀ ਦੇ ਕਰਜ਼ਿਆਂ ਦੀ ਕਿਸ਼ਤਾਂ ਬਿਨਾਂ ਵਿਆਜ 30 ਸਤੰਬਰ ਤੱਕ ਮੁਲਤਵੀ ਕਰੇ ਸਰਕਾਰ-ਭਗਵੰਤ ਮਾਨ
Published : Mar 24, 2020, 6:43 pm IST
Updated : Mar 24, 2020, 6:43 pm IST
SHARE ARTICLE
Photo
Photo

‘ਆਪ’ ਸੰਸਦ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਆਰ.ਬੀ.ਆਈ ਰਾਹੀਂ ਦਿਸ਼ਾ-ਨਿਰਦੇਸ਼ਾਂ ਜਾਰੀ ਕਰਨ ਦੀ ਕੀਤੀ ਮੰਗ

ਚੰਡੀਗੜ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਆਰ.ਬੀ.ਆਈ ਰਾਹੀਂ ਸਾਰੇ ਕੌਮੀ, ਖੇਤਰੀ, ਨਿੱਜੀ ਬੈਂਕਾਂ ਅਤੇ ਹੋਰ ਸੰਸਥਾਗਤ ਅਤੇ ਗੈਰ-ਸੰਸਥਾਗਤ ਵਿੱਤੀ ਅਦਾਰਿਆਂ ਨੂੰ ਕਰਜ਼ ਦੀਆਂ ਕਿਸ਼ਤਾਂ/ਲੈਣਦਾਰੀਆਂ 30 ਸਤੰਬਰ 2020 ਤੱਕ ਬਿਨਾ ਵਿਆਜ ਮੁਲਤਵੀ ਕਰਨ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕਰਨ।

Bhagwant mann aam aadmi party akali dalPhoto

‘ਆਪ’ ਹੈੱਡਕੁਆਟਰ ਤੋਂ ਜਾਰੀ ਪੱਤਰ ਅਨੁਸਾਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਵਿਸ਼ਵ-ਵਿਆਪੀ ਆਫ਼ਤ ਵਜੋਂ ਚੁਣੌਤੀ ਬਣੇ ਨੋਬਲ ਕੋਰੋਨਾ-ਵਾਇਰਸ (ਕੌਵਿਡ-19) ਨਾਲ ਨਿਪਟਣ ਲਈ ਆਪ ਜੀ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਉਠਾਏ ਜਾ ਰਹੇ ਕਦਮਾਂ ਨਾਲ ਅੱਜ ਪੂਰਾ ਦੇਸ਼ ਡਟ ਕੇ ਖੜਾ ਹੈ। ਇਹ ਕੌਮੀ ਏਕਤਾ ਹਰ ਨਾਗਰਿਕ ਦੇ ਮਨ ਨੂੰ ਤਸੱਲੀ ਅਤੇ ਮਜ਼ਬੂਤੀ ਦੇ ਰਹੀ ਹੈ। ਸਰਕਾਰਾਂ ਦੇ ਨਾਲ-ਨਾਲ ਆਮ ਜਨ ਦੇ 100 ਪ੍ਰਤੀਸ਼ਤ ਸਾਥ ਬਗੈਰ ਇਸ ਭਿਅੰਕਰ ਚੁਣੌਤੀ ਨਾਲ ਨਿਪਟਣਾ ਸੰਭਵ ਨਹੀਂ ਹੈ।

PM Narendra ModiPhoto

ਮਾਨ ਨੇ ਕਿਹਾ ਕਿ ਅਜਿਹੇ ਹਾਲਾਤ ‘ਚ ਦੇਸ਼ ਦੇ ਹਰ ਨਾਗਰਿਕ ਦਾ ਹੌਸਲਾ ਅਤੇ ਮਨੋਬਲ ਉੱਚਾ ਰੱਖਣ ਲਈ ਆਪ ਜੀ ਤੋਂ ਮੰਗ ਕਰਦੇ ਹਾਂ ਕਿ ਕੇਂਦਰ ਸਰਕਾਰ ਭਾਰਤੀ ਰਿਜ਼ਰਵ ਬੈਂਕ ਰਾਹੀਂ ਦੇਸ਼ ਦੇ ਕੌਮੀ, ਜਨਤਕ (ਪਬਲਿਕ ਸੈਕਟਰ), ਖੇਤਰੀ ਅਤੇ ਪ੍ਰਾਈਵੇਟ ਬੈਂਕਾਂ ਸਮੇਤ ਵਿੱਤੀ ਲੈਣ-ਦੇਣ ਵਾਲੇ ਤਮਾਮ ਸੰਸਥਾਗਤ ਅਤੇ ਗੈਰ=ਸੰਸਥਾਗਤ ਅਦਾਰਿਆਂ ਨੂੰ ਤੁਰੰਤ ਪ੍ਰਭਾਵ ਦਿਸ਼ਾ-ਨਿਰਦੇਸ਼ ਜਾਰੀ ਕਰੇ।

PhotoPhoto

ਅਗਲੇ 6 ਮਹੀਨਿਆਂ (30 ਸਤੰਬਰ 2020) ਤੱਕ ਹਰ ਸ਼੍ਰੇਣੀ ਦੇ ਛੋਟੇ-ਵੱਡੇ ਕਰਜ਼ਿਆਂ (ਲੋਨ) ਜਾਂ ਲੈਣਦਾਰੀਆਂ ਨੂੰ ਮੁਲਤਵੀ ਕੀਤਾ ਜਾਵੇ ਅਤੇ ਇਸ ਚੁਣੌਤੀ ਭਰੇ ਕਾਲ (ਡਿਊਰੇਸ਼ਨ) ਦੌਰਾਨ ਬਣਦੇ ਵਿਆਜ ‘ਤੇ 100 ਪ੍ਰਤੀਸ਼ਤ ਛੋਟ ਦੇਣ ਤਾਂ ਕਿ ਹਰ ਤਬਕੇ ਦੇ ਨਾਗਰਿਕਾਂ ਨੂੰ ਉਨਾਂ ਦੇ ਹਾਊਸਿੰਗ, ਵਪਾਰਕ, ਵਹੀਕਲ, ਖੇਤੀਬਾੜੀ, ਕਾਰੋਬਾਰੀ ਜਾਂ ਕਲਿਆਣਕਾਰੀ (ਵੈੱਲਫੇਅਰ) ਸਕੀਮਾਂ ਤਹਿਤ ਚੁੱਕੇ  ਕਰਜ਼ ਦੀਆਂ ਮਹੀਨਾਵਾਰੀ ਜਾਂ ਛਿਮਾਹੀ ਕਿਸ਼ਤਾਂ ਦੀ ਦੇਣਦਾਰੀ ਮਾਨਸਿਕ ਅਤੇ ਆਰਥਿਕ ਤੌਰ ‘ਤੇ ਪਰੇਸ਼ਾਨ ਨਾ ਕਰੇ, ਕਿਉਂਕਿ ਕੌਵਿਡ-19 ਨਾਲ ਲੜਨ ਅਤੇ ਜਿੱਤਣ ਲਈ ਨਿਰਾਸ਼ਾ ਮੁਕਤ ਅਤੇ ਉੱਚੇ ਮਨੋਬਲ ਦੀ ਬੇਹੱਦ ਜ਼ਰੂਰਤ ਹੈ।

PhotoPhoto

ਭਗਵੰਤ ਮਾਨ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਆਪ ਜੀ ਦੀ ਸਰਕਾਰ ਇਸ ਬਾਬਤ ਤੁਰੰਤ ਲੋੜੀਂਦੇ ਕਦਮ ਚੁੱਕੇਗੀ ਅਤੇ ਪੂਰਾ ਦੇਸ਼ ਇੱਕਜੁੱਟ ਹੋ ਕੇ ਇਸ ਮਹਾਂਮਾਰੀ ‘ਤੇ ਛੇਤੀ ਫ਼ਤਿਹ ਹਾਸਲ ਕਰੇਗਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement