31 ਮਾਰਚ ਤੋਂ ਹਟਣਗੀਆਂ ਸਾਰੀਆਂ ਕੋਰੋਨਾ ਪਾਬੰਦੀਆਂ, ਮਾਸਕ ਲਗਾਉਣਾ ਹੋਵੇਗਾ ਜ਼ਰੂਰੀ
Published : Mar 24, 2022, 12:21 am IST
Updated : Mar 24, 2022, 12:21 am IST
SHARE ARTICLE
image
image

31 ਮਾਰਚ ਤੋਂ ਹਟਣਗੀਆਂ ਸਾਰੀਆਂ ਕੋਰੋਨਾ ਪਾਬੰਦੀਆਂ, ਮਾਸਕ ਲਗਾਉਣਾ ਹੋਵੇਗਾ ਜ਼ਰੂਰੀ


ਪਿਛਲੇ ਸੱਤ ਹਫ਼ਤਿਆਂ ਵਿਚ ਨਵੇਂ ਕੇਸਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਆਈ ਗਿਰਾਵਟ ਤੋਂ ਬਾਅਦ ਲਿਆ ਫ਼ੈਸਲਾ

ਨਵੀਂ ਦਿੱਲੀ, 23 ਮਾਰਚ : ਕੋਰੋਨਾ ਵਾਇਰਸ ਦੀ ਲਾਗ ਦੇ ਲਗਾਤਾਰ ਘੱਟ ਹੁੰਦੇ ਮਾਮਲਿਆਂ ਦੇ ਮੱਦੇਨਜ਼ਰ, ਗ੍ਰਹਿ ਮੰਤਰਾਲਾ ਨੇ ਕਰੀਬ ਦੋ ਸਾਲ ਬਾਅਦ 31 ਮਾਰਚ ਤੋਂ ਕੋਵਿਡ-19 ਨਾਲ ਸਬੰਧਤ ਸਾਰੀਆਂ ਪਾਬੰਦੀਆਂ ਹਟਾਉਣ ਦਾ ਫ਼ੈਸਲਾ ਕੀਤਾ ਹੈ ਪਰ ਮਾਸਕ ਪਹਿਨਣ ਅਤੇ ਸਮਾਜਕ ਦੂਰੀ ਬਣਾਈ ਰੱਖਣ ਦੇ ਨਿਯਮ ਲਾਗੂ ਰਹਿਣਗੇ |
ਕੇਂਦਰ ਸਰਕਾਰ ਨੇ 24 ਮਾਰਚ, 2020 ਨੂੰ  ਪਹਿਲੀ ਵਾਰ ਦੇਸ਼ 'ਚ ਕੋਰੋਨਾ ਵਾਇਰਸ ਦੀ ਲਾਗ ਨੂੰ  ਫੈਲਣ ਤੋਂ ਰੋਕਣ ਲਈ ਡਿਜ਼ਾਸਟਰ ਮੈਨੇਜਮੈਂਟ ਐਕਟ, (ਡੀ.ਐਮ. ਐਕਟ) 2005 ਤਹਿਤ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ ਅਤੇ ਸਮੇਂ-ਸਮੇਂ 'ਤੇ ਬਦਲਾਅ ਵੀ ਕੀਤੇ ਸਨ | ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ  ਲਿਖੇ ਪੱਤਰ 'ਚ ਕਿਹਾ ਕਿ ਪਿਛਲੇ 24 ਮਹੀਨਿਆਂ 'ਚ ਗਲੋਬਲ ਮਹਾਂਮਾਰੀ ਦੇ ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਬੀਮਾਰੀਆਂ ਦਾ ਪਤਾ ਲਗਾਉਣਾ, ਨਿਗਰਾਨੀ ਕਰਨਾ, ਸੰਪਰਕ ਟਰੇਸਿੰਗ, ਇਲਾਜ ਟੀਕਾਕਰਨ, ਹਸਪਤਾਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਆਦਿ ਸਮੇਤ ਕਈ ਅਹਿਮ ਕਦਮ ਚੁਕੇ ਗਏ ਹਨ |
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਹੁਣ ਆਮ ਲੋਕ ਕੋਵਿਡ-19 ਨਾਲ ਨਜਿੱਠਣ ਲਈ ਲੋੜੀਂਦੇ ਢੁਕਵੇਂ ਵਿਵਹਾਰ ਬਾਰੇ ਵੀ ਕਾਫੀ ਜਾਗਰੂਕ ਹਨ | ਉਨ੍ਹਾਂ ਕਿਹਾ ਕਿ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਵੀ ਆਪਣੀਆਂ ਸਮਰੱਥਾਵਾਂ ਅਤੇ ਪ੍ਰਣਾਲੀਆਂ ਵਿਕਸਿਤ ਕੀਤੀਆਂ ਹਨ ਅਤੇ ਵਿਸ਼ਵਵਿਆਪੀ ਮਹਾਂਮਾਰੀ ਦੇ ਪ੍ਰਬੰਧਨ ਲਈ ਅਪਣੀਆਂ ਵਿਸਤਿ੍ਤ ਵਿਸ਼ੇਸ਼ ਯੋਜਨਾਵਾਂ ਨੂੰ  ਲਾਗੂ ਕੀਤਾ ਹੈ | ਪਿਛਲੇ ਸੱਤ ਹਫ਼ਤਿਆਂ ਵਿਚ ਨਵੇਂ ਕੇਸਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ | ਉਨ੍ਹਾਂ ਕਿਹਾ ਕਿ 22 ਮਾਰਚ ਨੂੰ  ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 23,913 ਰਹਿ ਗਈ ਸੀ ਅਤੇ ਲਾਗ ਦੀ ਦਰ 0.28 ਫ਼ੀ ਸਦੀ ਸੀ |
ਇਥੇ ਇਹ ਵੀ ਦਸਣਾ ਜ਼ਰੂਰੀ ਹੈ ਕਿ ਦੇਸ਼ ਵਿਚ ਕੋਵਿਡ-19 ਵਿਰੋਧੀ ਟੀਕਿਆਂ ਦੀਆਂ 181.56 ਕਰੋੜ ਤੋਂ ਵਧ ਖ਼ੁਰਾਕਾਂ ਦਿਤੀਆਂ ਜਾ ਚੁਕੀਆਂ ਹਨ | ਭੱਲਾ ਨੇ ਪੱਤਰ ਵਿਚ ਕਿਹਾ, Tਆਲਮੀ ਮਹਾਂਮਾਰੀ ਦੇ ਪ੍ਰਕੋਪ ਦੀ ਸਥਿਤੀ ਨੂੰ  ਘੱਟ ਕਰਨ ਅਤੇ ਸਰਕਾਰ ਦੀਆਂ ਤਿਆਰੀਆਂ ਨੂੰ  ਧਿਆਨ ਵਿਚ ਰਖਦੇ ਹੋਏ, ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਕੋਵਿਡ -19 ਰੋਕਥਾਮ ਉਪਾਵਾਂ ਲਈ ਡੀਐਮ ਐਕਟ ਦੀਆਂ ਵਿਵਸਥਾਵਾਂ ਨੂੰ  ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ |'' ਭੱਲਾ ਨੇ ਕਿਹਾ, ਲਾਗੂ ਨਿਯਮਾਂ ਦੀ ਮਿਆਦ 31 ਮਾਰਚ ਨੂੰ  ਸਮਾਪਤ ਹੋ ਰਹੀ ਹੈ ਅਤੇ ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਵਲੋਂ ਇਸ ਸਬੰਧ ਵਿਚ ਕੋਈ ਹੋਰ ਹੁਕਮ ਜਾਰੀ ਨਹੀਂ ਕੀਤਾ ਜਾਵੇਗਾ |    (ਏਜੰਸੀ)

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement