
ਘਰ ਖਰੀਦਣ ਲਈ ਲਿਆ ਸੀ 8 ਲੱਖ ਰੁਪਏ ਦਾ ਕਰਜ਼ਾ
ਲਹਿਰਾਗਾਗਾ: ਥਾਣਾ ਲਹਿਰਾਗਾਗਾ ਦੇ ਪਿੰਡ ਬਖੋਰਾ ਕਲਾਂ ਵਿਖੇ ਇਕ ਗ਼ਰੀਬੀ ਉੱਪਰੋਂ ਕਰਜ਼ੇ ਤੋਂ ਤੰਗ ਆਏ ਇਕ ਮਜ਼ਦੂਰ ਜੋੜੇ ਨੇ ਇਕੱਠਿਆਂ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਮਿ੍ਰਤਕ ਦੀ ਪਛਾਣ ਕਾਲਾ ਸਿੰਘ ਉਰਫ਼ ਰਘਵੀਰ ਸਿੰਘ ਅਤੇ ਸੰਦੀਪ ਕੌਰ ਵਜੋਂ ਹੋਈ ਹੈ। ਮਿ੍ਰਤਕ ਜੋੜਾ ਅਪਣੇ ਪਿੱਛੇ 2 ਨਾਬਾਲਗ ਬੱਚਿਆਂ ਨੂੰ ਲਾਵਾਰਸ ਕਰ ਗਿਆ ਹੈ।
ਇਹ ਵੀ ਪੜ੍ਹੋ: 2 ਬੱਚਿਆਂ ਦੇ 7 ਕਾਤਲਾਂ ਨੂੰ ਉਮਰ ਕੈਦ, ਪਰਿਵਾਰ ਨੇ ਤਾਂਤਰਿਕ ਨਾਲ ਮਿਲ ਕੇ ਦਿੱਤੀ ਸੀ ਮਾਸੂਮ ਭੈਣ-ਭਰਾ ਦੀ ਬਲੀ
ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਰਤਕ ਰਘਵੀਰ ਸਿੰਘ ਨੇ ਕੁੱਝ ਸਮਾਂ ਪਹਿਲਾਂ 8 ਲੱਖ ਰੁਪਏ ਦਾ ਪ੍ਰਬੰਧ ਕਰ ਕੇ ਇੱਕ ਘਰ ਖਰੀਦਿਆ ਸੀ, ਪ੍ਰੰਤੂ ਗਰੀਬੀ ਕਾਰਨ ਘਰ ਦੀ ਖ਼ਰੀਦ ਲਈ ਲਿਆ ਕਰਜ਼ਾ ਉਤਰਨ ਦੀ ਥਾਂ ਦਿਨੋ-ਦਿਨ ਵਧਦਾ ਗਿਆ ਸੀ, ਜਿਸ ਕਰ ਕੇ ਰਘਵੀਰ ਸਿੰਘ ਉਰਫ ਕਾਲਾ ਸਿੰਘ ਅਤੇ ਉਸਦੀ ਪਤਨੀ ਸੰਦੀਪ ਕੌਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿ ਰਹੇ ਸਨ।
ਇਹ ਵੀ ਪੜ੍ਹੋ: ਸੀਨੀਅਰ ਪੱਤਰਕਾਰ ਅਭੈ ਛਜਲਾਨੀ ਦਾ ਲੰਬੀ ਬਿਮਾਰੀ ਦੇ ਚਲਦਿਆਂ ਦਿਹਾਂਤ
ਇਸ ਪਰੇਸ਼ਾਨੀ ਦੇ ਚੱਲਦਿਆਂ ਉਨ੍ਹਾਂ ਨੇ ਅੱਜ ਪਸ਼ੂਆਂ ਵਾਲੇ ਵਰਾਂਡੇ ਵਿਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ 174 ਦੀ ਕਾਰਵਾਈ ਕਰਦਿਆਂ ਮਿ੍ਰਤਕ ਦੇਹਾਂ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਪ੍ਰਵਾਰਕ ਮੈਂਬਰਾਂ ਨੂੰ ਸੌਂਪ ਦਿਤੀਆਂ ਹਨ।