
ਦਿੱਲੀ ਏਅਰਪੋਰਟ ’ਤੇ ਇਕ ਕੋਰੀਅਰ ਦੇ ਪੈਕੇਟ ਵਿਚੋਂ ਅਫੀਮ ਮਿਲਣ ਦੀ ਸੂਚਨਾ ਮਿਲੀ
ਜਗਰਾਉਂ: ਸੀਆਈਏ ਸਟਾਫ ਜਗਰਾਉਂ ਨੇ ਕੇਂਦਰੀ ਏਜੰਸੀ NCB ਦੇ ਸਹਿਯੋਗ ਨਾਲ ਕੋਰੀਅਰ ਜ਼ਰੀਏ ਕੈਨੇਡਾ ਅਫੀਮ ਭੇਜਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਕ ਵਿਅਕਿਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਗਏ ਵਿਅਕਤੀ ਕੋਲੋਂ 200 ਗ੍ਰਾਮ ਅਫੀਮ ਵੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ: ਪਾਣੀ ਦੀ ਡਿੱਗੀ ’ਚ ਡੁੱਬਣ ਕਾਰਨ 4 ਸਾਲਾ ਬੱਚੀ ਦੀ ਮੌਤ
ਇਸ ਬਾਰੇ ਜਾਣਕਾਰੀ ਦਿੰਦਿਆਂ ਸੀਆਈਏ ਸਟਾਫ ਜਗਰਾਉਂ ਦੇ ਇੰਚਾਰਜ ਨਵਦੀਪ ਸਿੰਘ ਭੱਟੀ ਅਤੇ ਡੀਐੱਸਪੀ ਸਤਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪਿਛਲੇ ਦਿਨੀਂ ਕੇਂਦਰੀ ਏਜੰਸੀ ਐਨਸੀਬੀ ਨਾਲ ਮਿਲ ਕੇ ਸਾਂਝੀ ਕਾਰਵਾਈ ਕੀਤੀ ਗਈ। ਟੀਮ ਨੂੰ ਦਿੱਲੀ ਏਅਰਪੋਰਟ ’ਤੇ ਇਕ ਕੋਰੀਅਰ ਦੇ ਪੈਕੇਟ ਵਿਚੋਂ ਅਫੀਮ ਮਿਲਣ ਦੀ ਸੂਚਨਾ ਮਿਲੀ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਕੋਰੀਅਰ ਦਾ ਪੈਕੇਟ ਜਗਰਾਉਂ ਦੀ ਇਕ ਕੋਰੀਅਰ ਏਜੰਸੀ ਵਲੋਂ ਕੈਨੇਡਾ ਭੇਜਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ: ਲੋਕ ਸਭਾ 'ਚ ਹੰਗਾਮੇ ਵਿਚਾਲੇ ਵਿੱਤ ਬਿੱਲ 2023 ਪਾਸ, ਹੇਠਲੇ ਸਦਨ 'ਚ ਬਜਟ ਪ੍ਰਕਿਰਿਆ ਮੁਕੰਮਲ
ਐਨਸੀਬੀ ਵਲੋਂ ਦਿੱਤੀ ਗਈ ਇਨਪੁਟ ਦੇ ਅਧਾਰ ’ਤੇ ਸੀਆਈਏ ਸਟਾਫ ਜਗਰਾਉਂ ਨੇ ਕੋਰੀਅਰ ਏਜੰਸੀ ਜ਼ਰੀਏ ਮੁਲਜ਼ਮ ਕਿਰਪਾਲਜੀਤ ਸਿੰਘ ਉਰਫ ਵਿੱਕੀ ਨੂੰ ਕਾਬੂ ਕੀਤਾ। ਉਸ ਦੀ ਸਵਿਫਟ ਕਾਰ ਵਿਚੋਂ 200 ਗ੍ਰਾਮ ਅਫੀਮ ਵੀ ਬਰਾਮਦ ਹੋਈ, ਜਦਕਿ ਇਸ ਦਾ ਇਕ ਸਾਥੀ ਨਾਸਿਰ ਵਾਸੀ ਪੱਖੋਵਾਲ ਅਜੇ ਫਰਾਰ ਹੈ।
ਇਹ ਵੀ ਪੜ੍ਹੋ: ਕੋਟਲੀ ਕਲਾਂ ਕਤਲ ਮਾਮਲਾ: 25 ਕਿੱਲੇ ਜ਼ਮੀਨ ਦੇ ਲਾਲਚ ’ਚ ਕੀਤੀ ਸੀ ਹਰਉਦੈਵੀਰ ਦੀ ਹੱਤਿਆ
ਉਹਨਾਂ ਇਹ ਵੀ ਦੱਸਿਆ ਕਿ ਹੁਣ ਤੱਕ ਕੀਤੀ ਪੁੱਛਗਿੱਛ ਦੌਰਾਨ ਇਹ ਪਤਾ ਲੱਗਿਆ ਹੈ ਕਿ ਕੋਰੀਅਰ ਜ਼ਰੀਏ ਅਫੀਮ ਭੇਜਣ ’ਤੇ ਮੁਲਜ਼ਮ ਨੂੰ ਇਕ ਵਾਰ ਦੇ ਇਕ ਲੱਖ ਰੁਪਏ ਮਿਲਦੇ ਸੀ। ਕੋਰੀਅਰ ਭੇਜਣ ਸਮੇਂ ਮੁਲਜ਼ਮ ਆਪਣੇ ਜਾਅਲੀ ਅਧਾਰ ਕਾਰਡ ਦੀ ਵਰਤੋਂ ਕਰਦਾ ਸੀ। ਫਿਲਹਾਲ ਮੁਲਜ਼ਮ ਦਾ ਤਿੰਨ ਦਿਨ ਦਾ ਰਿਮਾਂਡ ਲਿਆ ਗਿਆ ਹੈ ਅਤੇ ਰਿਮਾਂਡ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।