ਪਾਣੀ ਦੀ ਡਿੱਗੀ ’ਚ ਡੁੱਬਣ ਕਾਰਨ 4 ਸਾਲਾ ਬੱਚੀ ਦੀ ਮੌਤ
Published : Mar 24, 2023, 1:58 pm IST
Updated : Mar 24, 2023, 1:58 pm IST
SHARE ARTICLE
File Photo
File Photo

ਗੁਆਂਢੀਆਂ ਦੇ ਘਰ ਖੇਡਣ ਗਈ ਸੀ ਮਨਪ੍ਰੀਤ ਕੌਰ

 

ਅਬੋਹਰ: ਨੇੜਲੇ ਪਿੰਡ ਕਿਲਿਆਂਵਾਲੀ ਵਿਚ ਗੁਆਂਢੀਆਂ ਦੇ ਘਰ ਖੇਡਣ ਗਈ 4 ਸਾਲਾ ਬੱਚੀ ਦੀ ਪਾਣੀ ਦੀ ਡਿੱਗੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਬੱਚੀ ਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਕਿ ਘਰ ਦੀ ਪਾਣੀ ਦੀ ਮੋਟਰ ਖਰਾਬ ਹੋਣ ਕਾਰਨ ਉਹ ਗੁਆਂਢੀਆਂ ਦੇ ਘਰ ਪਾਣੀ ਲੈਣ ਗਈ ਸੀ। ਉਸ ਨੇ ਪਾਣੀ ਦੀ ਡਿੱਗੀ ਵਿਚੋਂ ਪਾਣੀ ਭਰਿਆ ਅਤੇ ਘਰ ਆ ਗਈ।

ਇਹ ਵੀ ਪੜ੍ਹੋ: ਕੋਟਲੀ ਕਲਾਂ ਕਤਲ ਮਾਮਲਾ: 25 ਕਿੱਲੇ ਜ਼ਮੀਨ ਦੇ ਲਾਲਚ ’ਚ ਕੀਤੀ ਸੀ ਹਰਉਦੈਵੀਰ ਦੀ ਹੱਤਿਆ

ਕੁਝ ਸਮੇਂ ਬਾਅਦ ਉਸ ਦੀ 4 ਸਾਲਾ ਬੱਚੀ ਮਨਪ੍ਰੀਤ ਕੌਰ ਆਪਣੇ ਦਾਦਾ ਨਾਲ ਗੁਆਂਢੀਆਂ ਦੇ ਘਰ ਖੇਡਣ ਗਈ, ਜਿੱਥੇ ਡਿੱਗੀ ਦਾ ਢੱਕਣ ਖੁੱਲ੍ਹਾ ਰਹਿਣ ਕਾਰਨ ਉਹ ਡਿੱਗ ਗਈ। ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਉਸ ਨੂੰ ਬਾਹਰ ਕੱਢਿਆ ਗਿਆ ਪਰ ਉਸ ਦੀ ਮੌਤ ਹੋ ਗਈ।

 

Location: India, Punjab, Abohar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement